ਅਨਿਲ ਅੰਬਾਨੀ ਦੀਆਂ ਵਧੀਆਂ ਮੁਸ਼ਕਲਾਂ, ਹੁਣ ਕੰਪਨੀ ਨਹੀਂ ਵੇਚ ਪਾਏਗੀ ਨਵੀਂ ਪਾਲਿਸੀ

11/07/2019 2:45:28 PM

ਨਵੀਂ ਦਿੱਲੀ—ਕਰਜ਼ ਦੇ ਵੱਧਦੇ ਬੋਝ ਦੀ ਵਜ੍ਹਾ ਨਾਲ ਰਿਲਾਇੰਸ ਗਰੁੱਪ ਦੇ ਚੇਅਰਮੈਨ ਅਨਿਲ ਅੰਬਾਨੀ ਦੀਆਂ ਮੁਸ਼ਕਿਲਾਂ ਖਤਮ ਹੋਣ ਦਾ ਨਾਂ ਹੀ ਨਹੀਂ ਲੈ ਰਹੀਆਂ ਹਨ। ਹੁਣ ਭਾਰਤੀ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ (ਇਰਡਾ) ਨੇ ਅਨਿਲ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਹੈਲਥ ਇੰਸ਼ੋਰੈਂਸ ਕੰਪਨੀ 'ਤੇ ਕਈ ਪ੍ਰਤੀਬੰਧ ਲਗਾ ਦਿੱਤੇ ਹਨ। ਇਰਡਾ ਨੇ ਇਹ ਪ੍ਰਤੀਬੰਧ ਸਾਲਵੈਂਸੀ ਮਾਰਜਨ ਨਹੀਂ ਬਣਾਏ ਰੱਖਣ 'ਤੇ ਲਗਾਏ ਹਨ।

PunjabKesari
ਨਵੀਂ ਪਾਲਿਸੀ ਵੇਚਣ 'ਤੇ ਲੱਗੀ ਰੋਕ
ਇਰਡਾ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸਾਲਵੈਂਸੀ ਮਾਰਜਨ ਨੂੰ ਬਣਾਏ ਰੱਖਣ ਲਈ ਕਈ ਵਾਰ ਸਮਾਂ ਦਿੱਤੇ ਜਾਣ ਦੇ ਬਾਅਦ ਵੀ ਰਿਲਾਇੰਸ ਹੈਲਥ ਇੰਸ਼ੋਰੈਂਸ ਕੰਪਨੀ ਇਸ 'ਚ ਸਫਲ ਨਹੀਂ ਰਹੀ ਹੈ। ਇਸ ਕਾਰਨ ਕੰਪਨੀ ਵਲੋਂ ਨਵੀਂ ਪਾਲਿਸੀ ਵੇਚਣ 'ਤੇ ਰੋਕ ਲਗਾ ਦਿੱਤੀ ਗਈ ਹੈ। ਇਸ ਦੇ ਇਲਾਵਾ ਇਰਡਾ ਨੇ ਰਿਲਾਇੰਸ ਹੈਲਥ ਇੰਸ਼ੋਰੈਂਸ ਕੰਪਨੀ ਦੇ ਸਾਰੇ ਪਾਲਿਸੀਧਾਰਕਾਂ ਦੀ ਜ਼ਿੰਮੇਵਾਰੀ ਅਤੇ ਵਿੱਤੀ ਐਸੇਟਸ 15 ਨਵੰਬਰ ਤੱਕ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਨੂੰ ਟਰਾਂਸਫਰ ਕਰਨ ਦੇ ਆਦੇਸ਼ ਦਿੱਤੇ ਹਨ। ਇਰਡਾ ਨੇ 15 ਨਵੰਬਰ ਤੱਕ ਰਿਲਾਇੰਸ ਹੈਲਥ ਇੰਸ਼ੋਰੈਂਸ਼ ਦੇ ਕਿਸੇ ਵੀ ਐਸੇਟ ਨੂੰ ਕਲੇਮ ਸੈਟਲਮੈਂਟ ਦੇ ਇਲਾਵਾ ਹੋਰ ਕਾਰਜਾਂ ਦੀ ਵਰਤੋਂ 'ਤੇ ਰੋਕ ਲਗਾ ਦਿੱਤਾ ਹੈ।

PunjabKesari
15 ਨਵੰਬਰ ਦੇ ਬਾਅਦ ਇਹ ਕੰਪਨੀ ਕਰੇਗੀ ਸੰਚਾਲਨ
ਇਰਡਾ ਨੇ ਆਪਣੇ ਆਦੇਸ਼ 'ਚ ਕਿਹਾ ਕਿ 15 ਨਵੰਬਰ ਤੋਂ ਰਿਲਾਇੰਸ ਹੈਲਥ ਇੰਸ਼ੋਰੈਂਸ ਕੰਪਨੀ ਲਿਮਟਿਡ ਦਾ ਸੰਚਾਲਨ ਰਿਲਾਇੰਸ ਜਨਰਲ ਇੰਸ਼ੋਰੈਂਸ ਕੰਪਨੀ ਲਿਮਟਿਡ ਕਰੇਗੀ। ਰਿਲਾਇੰਸ਼ ਜਨਰਲ ਇੰਸ਼ੋਰੈਂਸ ਹੀ ਰਿਲਾਇੰਸ ਹੈਲਥ ਇੰਸ਼ੋਰੈਂਸ ਦੇ ਸਾਰੇ ਮੌਜੂਦਾ ਪਾਲਿਸੀਧਾਰਕਾਂ ਨਾਲ ਜੁੜੇ ਮਾਮਲਿਆਂ ਦਾ ਨਿਪਟਾਰਾ ਕਰੇਗੀ। ਇਰਡਾ ਨੇ ਕਿਹਾ ਕਿ ਪਾਲਿਸੀਧਾਰਕਾਂ ਦੇ ਹਿੱਤ 'ਚ ਉਹ ਸਥਿਤੀ 'ਤੇ ਨਜ਼ਰ ਬਣਾਏ ਹੋਏ ਹਨ।


Aarti dhillon

Content Editor

Related News