ਅਨਿਲ ਅਗਰਵਾਲ ਦੇ ਡ੍ਰੀਮ ਪ੍ਰਾਜੈਕਟ ਨੂੰ ਨਹੀਂ ਮਿਲੇਗੀ ਰਿਆਇਤ, ਸਰਕਾਰ ਰੱਦ ਕਰੇਗੀ ਅਰਜ਼ੀ!

05/31/2023 3:02:40 PM

ਨਵੀਂ ਦਿੱਲੀ: ਭਾਰਤ ਦੇ ਮਾਈਨਿੰਗ ਕਿੰਗ ਦੇ ਨਾਂ ਨਾਲ ਜਾਣੇ ਜਾਂਦੇ ਕਾਰੋਬਾਰੀ ਅਨਿਲ ਅਗਰਵਾਲ ਦਾ ਡਰੀਮ ਪ੍ਰਾਜੈਕਟ ਵਿਚਕਾਰ ਲਟਕਦਾ ਵਿਖਾਈ ਦੇ ਰਿਹਾ ਹੈ। ਵੇਦਾਂਤਾ ਰਿਸੋਰਸਜ਼ ਲਿਮਟਿਡ ਦੇ ਮਾਲਕ ਅਨਿਲ ਅਗਰਵਾਲ ਦਾ ਚਿੱਪ ਮੇਕਿੰਗ ਜਾਂ ਸੈਮੀਕੰਡਕਟਰ ਪਲਾਂਟ ਬਣਾਉਣ ਦਾ ਸੁਫ਼ਨਾ ਚਕਨਾਚੂਰ ਹੋ ਸਕਦਾ ਹੈ। ਦਰਅਸਲ, ਭਾਰਤ ਸਰਕਾਰ ਇਸ ਲਈ ਕੰਪਨੀ ਨੂੰ ਫੰਡ ਦੇਣ ਤੋਂ ਇਨਕਾਰ ਕਰ ਸਕਦੀ ਹੈ। ਸਰਕਾਰ ਵੇਦਾਂਤਾ ਅਤੇ ਤਾਈਵਾਨ ਦੀ ਹਾਂਗ ਹਾਈ ਪ੍ਰਿਸੀਜਨ ਕੰਪਨੀ ਭਾਵ ਫੌਕਸਕਾਨ ਦੇ ਵਿਚਕਾਰ ਸਾਂਝੇ ਉੱਦਮ ਲਈ ਫੰਡ ਦੇਣ ਤੋਂ ਇਨਕਾਰ ਕਰ ਸਕਦੀ ਹੈ।

ਅਨਿਲ ਅਗਰਵਾਲ ਝਟਕਾ
ਵੇਦਾਂਤਾ ਦੇ ਚੇਅਰਮੈਨ ਅਨਿਲ ਅਗਰਵਾਲ ਨੇ ਪਿਛਲੇ ਸਾਲ ਭਾਰਤ ਵਿੱਚ $19 ਬਿਲੀਅਨ ਡਾਲਰ ਦਾ ਨਿਵੇਸ਼ ਕਰਕੇ ਇਕ ਚਿੱਪ ਪਲਾਂਟ ਲਗਾਉਣ ਦਾ ਐਲਾਨ ਕੀਤਾ ਸੀ ਪਰ ਲੱਗਦਾ ਹੈ ਕਿ ਇਹ ਸੁਫ਼ਨਾ ਪੂਰਾ ਹੋਣਾ ਸੌਖਾ ਨਹੀਂ। ਬਲੂਮਬਰਗ ਦੀ ਇੱਕ ਰਿਪੋਰਟ ਅਨੁਸਾਰ, ਭਾਰਤ ਸਰਕਾਰ ਅਨਿਲ ਅਗਰਵਾਲ ਦੇ ਵੇਦਾਂਤਾ ਅਤੇ ਆਈਫੋਨ ਬਣਾਉਣ ਵਾਲੀ ਤਾਈਵਾਨ ਦੀ ਕੰਪਨੀ ਹੋਨ ਹਾਈ ਦੇ ਵੇਂਚਰ ਨੂੰ 28-ਨੈਨੋਮੀਟਰ ਚਿਪਸ ਬਣਾਉਣ ਦੇ ਲਈ ਉੱਦਮ ਨੂੰ ਪ੍ਰੋਤਸਾਹਨ ਦੇਣ ਤੋਂ ਇਨਕਾਰ ਕਰ ਸਕਦੀ ਹੈ।

ਕਿਉਂ ਇਨਕਾਰ ਕਰ ਸਕਦੀ ਹੈ ਸਰਕਾਰ
ਰਿਪੋਰਟ ਮੁਤਾਬਕ ਸਾਲ 2022 'ਚ ਭਾਰਤ ਸਰਕਾਰ ਨੇ ਦੇਸ਼ ਨੂੰ ਸੈਮੀਕੰਡਕਟਰ ਹੱਬ ਬਣਾਉਣ ਲਈ ਕੰਪਨੀਆਂ ਨੂੰ ਸੱਦਾ ਦਿੱਤਾ ਸੀ। ਸਰਕਾਰ ਨੇ ਇਸ ਲਈ 10 ਅਰਬ ਡਾਲਰ ਦੀ ਇਨਸੈਂਟਿਵ ਦੇਣ ਦਾ ਐਲਾਨ ਕੀਤਾ ਸੀ। ਇਸ ਲਈ ਵੇਦਾਂਤਾ ਅਤੇ ਹੌਗ ਹਾਈ ਦੇ ਸਾਂਝੇ ਵੇਂਚਰ ਨੇ ਅਪਲਾਈ ਕੀਤਾ ਸੀ। ਸਰਕਾਰ ਨੇ ਜਾਂਚ 'ਚ ਪਾਇਆ ਕਿ ਦੋਵਾਂ ਦੀਆਂ ਕੰਪਨੀਆਂ ਤੈਅ ਮਾਪਦੰਡਾਂ 'ਤੇ ਖਰਾ ਨਹੀਂ ਉਤਰੀਆਂ, ਜਿਸ ਤੋਂ ਬਾਅਦ ਸਰਕਾਰ ਉਨ੍ਹਾਂ ਨੂੰ 10 ਅਰਬ ਡਾਲਰ ਦਾ ਇੰਸੈਂਟਿਵ ਦੇਣ ਤੋਂ ਇਨਕਾਰ ਕਰ ਸਕਦੀ ਹੈ।


rajwinder kaur

Content Editor

Related News