Tesla ਨੂੰ ਧੂੜ ਚਟਾਉਣ ਦੇ ਟਵੀਟ 'ਤੇ ਆਨੰਦ ਮਹਿੰਦਰਾ ਦਾ ਰੀਟਵੀਟ, ਕਿਹਾ- ਤੁਹਾਡੇ ਮੂੰਹ 'ਚ ਘਿਓ ਸ਼ੱਕਰ

07/09/2022 2:21:46 PM

ਨਵੀਂ ਦਿੱਲੀ : ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੇਸਲਾ ਨੇ ਭਾਰਤ ਆਉਣ ਦੀ ਯੋਜਨਾ ਫਿਲਹਾਲ ਮੁਲਤਵੀ ਕਰ ਦਿੱਤੀ ਹੈ। ਟੇਸਲਾ ਦੁਨੀਆ ਦੀ ਸਭ ਤੋਂ ਕੀਮਤੀ ਕੰਪਨੀ ਹੈ ਅਤੇ ਇਸਦੇ ਸੀਈਓ ਏਲੋਨ ਮਸਕ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹਨ। ਮਸਕ ਚਾਹੁੰਦਾ ਸੀ ਕਿ ਟੇਸਲਾ ਨੂੰ ਭਾਰਤ ਵਿਚ ਕਾਰਾਂ ਵੇਚਣ ਦੀ ਇਜਾਜ਼ਤ ਦਿੱਤੀ ਜਾਵੇ ਅਤੇ ਵਿਦੇਸ਼ਾਂ ਤੋਂ ਆਯਾਤ ਕੀਤੀਆਂ ਕਾਰਾਂ 'ਤੇ ਕੋਈ ਟੈਕਸ ਨਾ ਲਗਾਇਆ ਜਾਵੇ, ਪਰ ਭਾਰਤ ਸਰਕਾਰ ਨੇ ਉਸ ਦੀ ਮੰਗ ਨੂੰ ਠੁਕਰਾ ਦਿੱਤਾ।

ਫਾਰਚਿਊਨ ਦੀ ਰਿਪੋਰਟ ਮੁਤਾਬਕ ਭਾਰਤ 'ਚ ਵੀ ਵੱਡੇ ਪੱਧਰ 'ਤੇ ਇਲੈਕਟ੍ਰਿਕ ਕਾਰਾਂ ਬਣ ਰਹੀਆਂ ਹਨ, ਜੋ ਟੇਸਲਾ ਨੂੰ ਧੂੜ ਚਟਾ ਸਕਦੀਆਂ ਹਨ। ਇਹ ਸੋਡੀਅਮ ਆਇਨ ਬੈਟਰੀਆਂ ਬਣਾਉਣ ਵਾਲੀ ਬ੍ਰਿਟਿਸ਼ ਕੰਪਨੀ ਫਰਾਡੀਅਨ ਦੁਆਰਾ ਟਵੀਟ ਕੀਤਾ ਗਿਆ ਸੀ। ਮਹਿੰਦਰਾ ਐਂਡ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਇਸ ਨੂੰ ਰੀਟਵੀਟ ਕੀਤਾ ਅਤੇ ਲਿਖਿਆ, 'ਤੁਹਾਡੇ ਮੂੰਹ 'ਚ ਘਿਓ ਸ਼ੱਕਰ।'

ਇਹ ਵੀ ਪੜ੍ਹੋ : GST ਈ-ਬਿੱਲ ਦਾ ਬਦਲੇਗਾ ਨਿਯਮ, 5 ਕਰੋੜ ਤੋਂ ਵੱਧ ਸਾਲਾਨਾ ਬਿਜ਼ਨੈੱਸ ਕਰਨ ਵਾਲੇ ਵੀ ਆਉਣਗੇ ਘੇਰੇ ’ਚ

ਟਾਟਾ ਅਤੇ ਮਹਿੰਦਰਾ ਸਮੇਤ ਕਈ ਕੰਪਨੀਆਂ ਭਾਰਤ 'ਚ ਇਲੈਕਟ੍ਰਿਕ ਕਾਰਾਂ ਬਣਾ ਰਹੀਆਂ ਹਨ। ਮਹਿੰਦਰਾ ਐਂਡ ਮਹਿੰਦਰਾ ਕੋਲ ਇਲੈਕਟ੍ਰਿਕ ਕਾਰਾਂ ਲਈ ਵੱਡੀਆਂ ਯੋਜਨਾਵਾਂ ਹਨ। ਕੰਪਨੀ ਨੂੰ ਵਿੱਤੀ ਸਾਲ 2027 ਤੱਕ ਦੋ ਲੱਖ ਇਲੈਕਟ੍ਰਿਕ ਕਾਰਾਂ ਵੇਚਣ ਦਾ ਭਰੋਸਾ ਹੈ। ਕੰਪਨੀ ਈਵੀ ਕਾਰੋਬਾਰ ਵਿੱਚ 1 ਬਿਲੀਅਨ ਡਾਲਰ ਤੋਂ ਵੱਧ ਦਾ ਨਿਵੇਸ਼ ਕਰ ਰਹੀ ਹੈ। ਇਸ ਦੀ ਅਗਲੇ ਪੰਜ ਸਾਲਾਂ ਵਿੱਚ ਪੰਜ ਇਲੈਕਟ੍ਰਿਕ ਵਾਹਨਾਂ ਨੂੰ ਲਾਂਚ ਕਰਨ ਦੀ ਯੋਜਨਾ ਹੈ। ਕੰਪਨੀ ਦਾ ਕਹਿਣਾ ਹੈ ਕਿ ਵਿੱਤੀ ਸਾਲ 2027 ਤੋਂ ਇਲੈਕਟ੍ਰਿਕ ਕਾਰਾਂ ਦੀ ਕੁੱਲ ਵਿਕਰੀ ਦਾ 20 ਤੋਂ 30 ਫੀਸਦੀ ਹਿੱਸਾ ਹੋਵੇਗਾ।

ਕੀ ਕਿਹਾ ਸੀ ਮਸਕ ਨੇ

ਮਸਕ ਨੇ ਹਾਲ ਹੀ ਵਿੱਚ ਟਵੀਟ ਕੀਤਾ ਹੈ ਕਿ ਟੇਸਲਾ ਕਿਤੇ ਵੀ ਨਿਰਮਾਣ ਪਲਾਂਟ ਸਥਾਪਤ ਨਹੀਂ ਕਰੇਗੀ ਜਿੱਥੇ ਇਸਨੂੰ ਪਹਿਲਾਂ ਆਪਣੀਆਂ ਕਾਰਾਂ ਵੇਚਣ ਦੀ ਆਗਿਆ ਨਹੀਂ ਹੋਵੇਗੀ। ਮਸਕ ਚਾਹੁੰਦਾ ਸੀ ਕਿ ਭਾਰਤ ਸਰਕਾਰ ਟੇਸਲਾ ਨੂੰ ਚੀਨ ਤੋਂ ਕਾਰਾਂ ਦੀ ਦਰਾਮਦ ਕਰਨ ਦਾ ਲਾਇਸੈਂਸ ਦੇਵੇ ਅਤੇ ਇਨ੍ਹਾਂ ਕਾਰਾਂ 'ਤੇ ਕੋਈ ਦਰਾਮਦ ਡਿਊਟੀ ਨਾ ਲਗਾਈ ਜਾਵੇ, ਪਰ ਭਾਰਤ ਸਰਕਾਰ ਨੇ ਉਸ ਦੀ ਮੰਗ ਨੂੰ ਠੁਕਰਾ ਦਿੱਤਾ। ਭਾਰਤ ਵਿੱਚ ਇਲੈਕਟ੍ਰਿਕ ਕਾਰਾਂ ਦੀ ਇੱਕ ਨਵੀਂ ਪੀੜ੍ਹੀ ਵੀ ਵਿਕਸਤ ਕੀਤੀ ਜਾ ਰਹੀ ਹੈ। ਇਹ ਵਾਹਨ ਅੰਤਰਰਾਸ਼ਟਰੀ ਬਾਜ਼ਾਰ 'ਚ ਟੇਸਲਾ ਦੀ ਛੁੱਟੀ ਕਰ ਸਕਦੇ ਹਨ। ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਵਿੱਚ ਆਧੁਨਿਕ ਤਕਨੀਕ ਨਾਲ ਕਾਰਾਂ ਬਣ ਰਹੀਆਂ ਹਨ ਜਦੋਂਕਿ ਟੈਸਲਾ ਦੀ ਤਕਨੀਕ ਇਕ ਦਹਾਕਾ ਪੁਰਾਣੀ ਹੈ।

ਇਹ ਵੀ ਪੜ੍ਹੋ : ਸਸਤਾ ਹੋਇਆ ਵਾਹਨ ਬੀਮਾ, ਇਕ ਤੋਂ ਜ਼ਿਆਦਾ ਵਾਹਨਾਂ ਲਈ ਲੈ ਸਕੋਗੇ ਇਕ ਬੀਮਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


Harinder Kaur

Content Editor

Related News