ਆਨੰਦ ਮਹਿੰਦਰਾ ਅਤੇ ਨਵੀਨ ਜਿੰਦਲ ਨੇ ਵੀ Whatsapp ਨੂੰ ਕਿਹਾ  Bye-Bye

1/12/2021 4:32:00 PM

ਨਵੀਂ ਦਿੱਲੀ — ਨਵੀਂ ਪਾਲਸੀ ਕਾਰਨ ਪ੍ਰਸਿੱਧ ਮੈਸੇਜਿੰਗ ਐਪ ਵਟਸਐਪ ਦੇ ਖਿਲਾਫ ਦੁਨੀਆਭਰ ਵਿਚ ਗੁੱਸਾ ਵਧਦਾ ਜਾ ਰਿਹਾ ਹੈ। ਇਸ ਨਾਲ ਯੂਜ਼ਰਜ਼ ਦੀ ਨਿੱਜੀ ਜਾਣਕਾਰੀ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਜਾ ਰਹੀ ਹੈ। ਭਾਰਤ ਵਿਚ ਵੀ ਕਈ ਕੰਪਨੀਆਂ ਅਤੇ ਦਿੱਗਜ ਕਾਰਪੋਰੇਟ ਹਸਤੀਆਂ ਨੇ ਵਾਟਸਐਪ ਨੂੰ ਛੱਡ ਕੇ ‘ਸਿਗਨਲ’ ਵਰਗੇ ਮੈਸੇਜਿੰਗ ਐਪ ਡਾੳੂਨਲੋਡ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ’ਚ ਨਵੇਂ ਦੌਰ ਦੀਆਂ ਸਟਾਰਟਅਪ ਕੰਪਨੀਆਂ,ਕਾਰਪੋਰੇਟ ਘਰਾਣੇ ਅਤੇ ਸੀਨੀਅਰ ਲੀਡਰ ਸ਼ਾਮਲ ਹਨ। ਇਹ ਲੋਕ ਹੁਣ ਆਪਣੇ ਵਰਕ ਚੈਟ ਅਤੇ ਨਿੱਜੀ ਦਸਤਾਵੇਜ਼ ਨੂੰ ਸ਼ੇਅਰ ਕਰਨ ਲਈ ਸਿਗਨਲ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਆਪਣੇ Whatsapp Group ਨੂੰ ‘Signal App’ ’ਤੇ ਲਿਜਾਣ ਲਈ ਅਪਣਾਓ ਇਹ ਆਸਾਨ ਤਰੀਕਾ

ਨਵੀਨ ਜਿੰਦਲ ਦੀ ਅਗਵਾਈ ਵਾਲੀ ਕੰਪਨੀ ਜਿੰਦਲ ਸਟੀਲ ਐਂਡ ਪਾਵਰ ਵੀ ਵਾਟਸਐਪ ਦਾ ਇਸਤੇਮਾਲ ਕਰਨਾ ਬੰਦ ਕਰ ਰਹੀ ਹੈ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਹੁਣੇ ਜਿਹੇ ਸਿਗਨਲ ਇੰਸਟਾਲ ਕੀਤਾ ਹੈ। ਟਾਟਾ ਗਰੁੱਪ ਦੇ ਚੇਅਰਮੈਨ ਐਨ. ਚੰਦਰਸ਼ੇਖਰਨ ਪਿਛਲੇ ਕੁਝ ਸਮੇਂ ਤੋਂ ਸਿਗਨਲ ਦਾ ਇਸਤੇਮਾਲ ਕਰ ਰਹੇ ਹਨ। ਇਸ ਦੇ ਨਾਲ ਹੀ ਗਰੁੱਪ ਦੇ ਕਈ ਸੀਨੀਅਰ ਅਧਿਕਾਰੀ ਵੀ ਇਸ ਪਲੇਟਫਾਰਮ ਦਾ ਇਸਤੇਮਾਲ ਕਰ ਰਹੇ ਹਨ।

ਇਹ ਵੀ ਪੜ੍ਹੋ : ਵਟਸਐਪ ਤੇ ਫੇਸਬੁੱਕ ਦੀ ਨਵੀਂ ਪਾਲਸੀ ਤੋਂ ਲੋਕ ਪ੍ਰੇਸ਼ਾਨ, ਐਲਨ ਮਸਕ ਨੇ ਦਿੱਤੀ ਇਹ ਸਲਾਹ

ਮਸਕ ਨੇ ਵਧਾਈ ਪਰੇਸ਼ਾਨੀ

ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਐਲਨ ਮਸਕ ਨੇ ਵੀ ਫੇਸਬੁੱਕ ਅਤੇ ਉਸ ਦੇ ਫਾੳੂਂਡਰ ਮਾਰਕ ਜੁਕਰਬਰਗ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਮਸਕ ਨੇ ਲੋਕਾਂ ਨੂੰ ਵਟਸਐਪ ਅਤੇ ਫੇਸਬੁੱਕ ਛੱਡ ਕੇ ਮੈਸੇਜਿੰਗ ਐਪ ਸਿਗਨਲ ਦਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਹੈ। ਇਸ ਤੋਂ ਬਾਅਦ ਸਿਗਨਲ ਦੀ ਮੰਗ ਵਧ ਗਈ ਹੈ। ਟੈਸਲਾ ਦੇ ਬਾਨੀ ਨੇ ਲੋਕਾਂ ਨੂੰ ਵਟਸਐਪ ਅਤੇ ਫੇਸਬੁੱਕ ਦੀ ਬਜਾਏ ਜ਼ਿਆਦਾ ਸਹੂਲਤ ਵਾਲੇ ਐਪ ਨੂੰ ਅਪਣਾਉਣ ਲਈ ਕਿਹਾ ਹੈ। ਜਦੋਂ ਮਸਕ ਦੇ ਪ੍ਰਸ਼ੰਸਕਾਂ ਨੇ ਸੁਰੱਖਿਅਤ ਵਿਕਲਪ ਬਾਰੇ ਪੁੱਛਿਆ ਤਾਂ ਮਸਕ ਨੇ ਖਾਸਤੌਰ ’ਤੇ ਸਿਗਨਲ ਦਾ ਜ਼ਿਕਰ ਕੀਤਾ।

ਇਹ ਵੀ ਪੜ੍ਹੋ : ਕੀ ਬਰਡ ਫ਼ਲੂ ਦੀ ਰੋਕਥਾਮ ਲਈ ਕੋਈ ਦਵਾਈ ਹੈ? ਜਾਣੋ ਪੋਲਟਰੀ ਉਤਪਾਦ ਖਾਣੇ ਚਾਹੀਦੇ ਹਨ ਜਾਂ ਨਹੀਂ

ਵਟਸਐਪ ਦੀ ਡਾਊਨਲੋਡਿੰਗ ਘਟੀ

ਪੇਟੀਐਮ ਦੇ ਸੀ.ਈ.ਓ. ਵਿਜੇ ਸ਼ੇਖਰ ਸ਼ਰਮਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਟੀਮ ਦੇ ਸਾਰੇ ਮੁਲਾਜ਼ਮਾਂ ਨੂੰ ਵਰਕ ਕਮਿਊਨੀਕੇਸ਼ਨ ਲਈ ਵਟਸਐਪ ਦਾ ਇਸਤੇਮਾਲ ਨਾ ਕਰਨ ਲਈ ਕਿਹਾ ਹੈ। ਫੋਨਪੇ ਦੇ ਬਾਨੀ ਸਮੀਨ ਨਿਗਮ ਮੁਤਾਬਕ ਉਨ੍ਹਾਂ ਦੀ ਟੀਮ ਦੇ ਅੱਧੇ ਮੁਲਾਜ਼ਮ ਸਿਗਨਲ ’ਤੇ ਜਾ ਚੁੱਕੇ ਹਨ। ਦੁਨੀਆਭਰ ’ਚ ਵਟਸਐਪ ਦੇ ਡਾਊਨਲੋਡ ਕਰਨ ਦੀ ਸੰਖਿਆ ਘਟੀ ਹੈ। 23 ਦਸੰਬਰ ਤੋਂ 31 ਦਸੰਬਰ ਵਿਚਕਾਰ ਇਸ ਨੂੰ 34 ਲੱਖ ਵਾਰ ਡਾਊਨਲੋਡ ਕੀਤਾ ਗਿਆ ਜਦੋਂਕਿ 1 ਤੋਂ 9 ਜਨਵਰੀ ਵਿਚ ਇਹ 30 ਲੱਖ ਵਾਰ ਡਾਊਨਲੋਡ ਹੋਇਆ ਜਿਹੜਾ ਕਿ ਸਤੰਬਰ 2020 ਦੇ ਬਾਅਦ ਸਭ ਤੋਂ ਘੱਟ ਡਾਊਨਲੋਡ ਹੈ।

ਨੋਟ — ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ


Harinder Kaur

Content Editor Harinder Kaur