ਆਨੰਦ ਮਹਿੰਦਰਾ ਨੇ DTH ''ਤੇ ਬੈਠੇ ਬਾਂਦਰ ਲਈ ਵਧੀਆ ਕੈਪਸ਼ਨ ਦੇਣ ਵਾਲੇ ਜੇਤੂਆਂ ਦੇ ਨਾਵਾਂ ਦਾ ਕੀਤਾ ਐਲਾਨ

Tuesday, Oct 13, 2020 - 12:51 PM (IST)

ਆਨੰਦ ਮਹਿੰਦਰਾ ਨੇ DTH ''ਤੇ ਬੈਠੇ ਬਾਂਦਰ ਲਈ ਵਧੀਆ ਕੈਪਸ਼ਨ ਦੇਣ ਵਾਲੇ ਜੇਤੂਆਂ ਦੇ ਨਾਵਾਂ ਦਾ ਕੀਤਾ ਐਲਾਨ

ਨਵੀਂ ਦਿੱਲੀ : ਦੇਸ਼ ਦੇ ਦਿੱਗਜ ਕਾਰੋਬਾਰੀ ਅਤੇ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਸੋਸ਼ਲ ਮੀਡੀਆ 'ਤੇ ਬਹੁਤ ਸਰਗਰਮ ਰਹਿੰਦੇ ਹਨ। ਖ਼ਾਸ ਕਰਕੇ ਉਹ ਟਵਿਟਰ 'ਤੇ ਕੁੱਝ ਨਾ ਕੁੱਝ ਸਾਂਝਾ ਕਰਦੇ ਹੀ ਰਹਿੰਦੇ ਹਨ। ਇਸੇ ਤਰ੍ਹਾਂ ਉਨ੍ਹਾਂ ਨੇ ਟਵਿੱਟਰ ਹੈਂਡਲ 'ਤੇ ਇਕ ਤਸਵੀਰ ਸਾਂਝੀ ਕਰਕੇ ਯੂਜ਼ਰਸ ਤੋਂ ਇਸ ਦੀ ਕੈਪਸ਼ਨ ਮੰਗੀ ਸੀ। ਤਸਵੀਰ ਵਿਚ ਇਕ ਬਾਂਦਰ ਕਿਸੇ ਦੀ ਛੱਤ 'ਤੇ ਡੀ.ਟੀ.ਐਚ. 'ਤੇ ਬੈਠਾ ਹੈ। ਮਹਿੰਦਰਾ ਵੱਲੋਂ ਸਾਂਝੀ ਕੀਤੀ ਗਈ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਗਈ। ਕਰੀਬ 88 ਹਜ਼ਾਰ ਲੋਕਾਂ ਨੇ ਪ੍ਰਤੀਕਿਰਿਆ ਦਿੱਤੀ।

ਇਹ ਵੀ ਪੜ੍ਹੋ: ਸੋਨਾ ਖ਼ਰੀਦਣ ਦਾ ਹੈ ਚੰਗਾ ਮੌਕਾ, ਕੀਮਤਾਂ 'ਚ ਆਈ ਭਾਰੀ ਗਿਰਾਵਟ

PunjabKesari

ਉਥੇ ਹੀ ਆਨੰਦ ਮਹਿੰਦਰਾ ਨੇ ਸੋਮਵਾਰ ਨੂੰ ਜੇਤੂਆਂ ਦਾ ਐਲਾਨ ਕਰਦੇ ਹੋਏ ਉਨ੍ਹਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਮਜ਼ੇਦਾਰ ਕੈਪਸ਼ਨ ਲਈ ਟਵਿਟਰ ਯੂਜ਼ਰ @ vallisurya1 ਅਤੇ @TheSameWall ਨੂੰ ਚੁਣਿਆ। ਜਿੱਤਣ ਵਾਲੇ ਨੇ ਮਹਿੰਦਰਾ ਟਰੱਕ ਦਾ ਇਕ ਮਾਡਲ ਜਿੱਤਿਆ। ਇਕ ਜੇਤੂ ਨੇ ਕੁਮੈਂਟ ਵਿਚ ਲਿਖਿਆ ਸੀ, 'ਇਕ ਬਾਂਦਰ, ਟੀਵੀ ਦੇ ਅੰਦਰ'। ਉਥੇ ਹੀ ਦੂਜੇ ਜੇਤੂ ਨੇ ਲਿਖਿਆ ਸੀ, 'ਡੀ.ਟੀ.ਐਚ.- ਡਾਇਰੈਕਟ ਟੂ ਹਨੁਮਾਨ'। ਆਨੰਦ ਮਹਿੰਦਰ ਨੇ ਲਿਖਿਆ, 'ਮੇਰੇ ਸਭ ਤੋਂ ਹਾਲੀਆ ਕੈਪਸ਼ਨ ਮੁਕਾਬਲੇ ਦੇ ਜੈਤੂਆਂ ਦਾ ਐਲਾਨ ਕਰ ਰਿਹਾ ਹਾਂ। ਦਿਲਚਸਪ ਗੱਲ ਇਹ ਹੀ ਉਹ ਜਵਾਬ ਦੇਣ ਲਈ ਸਭ ਤੋਂ ਤੇਜ਼ ਸਨ। ਹਾਲਾਂਕਿ ਇਹ ਫਾਸਟੈਸਟ ਫਿੰਗਰ ਫਰਸਟ ਕੰਨਟੈਸਟ ਨਹੀਂ ਸੀ।'

ਇਹ ਵੀ ਪੜ੍ਹੋ: ਆਫ ਦਿ ਰਿਕਾਰਡ : ਘਟੀਆ ਸਾਮਾਨ ਬਣਾਉਣ ਵਾਲੀਆਂ 130 ਚੀਨੀ ਕੰਪਨੀਆਂ 'ਤੇ ਬੈਨ


author

cherry

Content Editor

Related News