ਆਮਰਪਾਲੀ ਅਤੇ JP ਗਰੁੱਪ ਢਹਿ-ਢੇਰੀ, ਘਰ ਬੁੱਕ ਕਰਨ ਵਾਲਿਆਂ ’ਤੇ ਸੰਕਟ ਦੇ ਬੱਦਲ
Saturday, Oct 22, 2022 - 11:23 AM (IST)
ਬਿਜ਼ਨੈੱਸ ਡੈਸਕ–ਰੀਅਲ ਅਸਟੇਟ ਸੈਕਟਰ ’ਚ ਸਭ ਤੋਂ ਵੱਡੇ ਦੋ ਆਮਰਪਾਲੀ ਗਰੁੱਪ ਅਤੇ ਜੇ. ਪੀ. ਗਰੁੱਪ ਢਹਿ-ਢੇਰੀ ਹੋ ਚੁੱਕੇ ਹਨ। ਅਜਿਹੇ ’ਚ ਜਿਨ੍ਹਾਂ ਲੋਕਾਂ ਨੇ ਆਪਣੇ ਲਈ ਇਨ੍ਹਾਂ ਗਰੁੱਪਸ ਤੋਂ ਆਪਣੇ ਘਰ ਬੁੱਕ ਕਰਵਾਏ ਸਨ, ਹੁਣ ਉਹ ਸੰਕਟ ਨਾਲ ਘਿਰਦੇ ਨਜ਼ਰ ਆ ਰਹੇ ਹਨ। ਜੇ ਆਮਰਪਾਲੀ ਗਰੁੱਪ ਦੀ ਗੱਲ ਕਰੀਏ ਤਾਂ 45,000 ਯੂਨਿਟਸ ਦੇ ਲਗਭਗ ਇਕੱਲੇ ਇਸ ਗਰੁੱਪ ਨੂੰ ਬਣਾ ਕੇ ਲੋਕਾਂ ਨੂੰ ਦੇਣੇ ਸਨ। ਕੁੱਝ ਅਜਿਹਾ ਹੀ ਹਾਲ ਜੇ. ਪੀ. ਗਰੁੱਪ ਦਾ ਵੀ ਸੀ। ਜੇ. ਪੀ. ਦੇ ਸਾਰੇ ਪ੍ਰੋਜੈਕਟ ਨੂੰ ਜੇ ਜੋੜ ਲਿਆ ਜਾਵੇ ਤਾਂ ਪੂਰੇ ਗੌਤਮਬੁੱਧ ਨਗਰ ’ਚ ਲਗਭਗ 50,000 ਯੂਨਿਟਸ ਦੀ ਜ਼ਿੰਮੇਵਾਰੀ ਜੇ. ਪੀ. ਗਰੁੱਪ ’ਤੇ ਸੀ।
50 ਫੀਸਦੀ ਯੂਨਿਟਸ ਦੀ ਜ਼ਿੰਮੇਵਾਰੀ ਦੋਹਾਂ ’ਤੇ
ਰੀਅਲ ਸਟੇਟ ’ਚ ਬਣਾਉਣ ਵਾਲੇ 100 ਫੀਸਦੀ ਯੂਨਿਟਸ ’ਚ ਲਗਭਗ 50 ਫੀਸਦੀ ਯੂਨਿਟਸ ਦੀ ਜ਼ਿੰਮੇਵਾਰੀ ਇਨ੍ਹਾਂ ਦੋਹਾਂ ਬਿਲਡਰ ਗਰੁੱਪ ’ਤੇ ਸੀ ਪਰ ਵੱਧ ਤੋਂ ਵੱਧ ਜ਼ਮੀਨ ਲੈਣਾ ਅਤੇ ਵੱਧ ਤੋਂ ਵੱਧ ਪ੍ਰੋਜੈਕਟਸ ਨੂੰ ਇਕੱਠੇ ਸ਼ੁਰੂ ਕਰ ਦੇਣਾ, ਇਨ੍ਹਾਂ ਦੋਹਾਂ ਬਿਲਡਰ ਗਰੁੱਪ ਦੀਆਂ ਸਭ ਤੋਂ ਵੱਡੀਆਂ ਖਾਮੀਆਂ ਰਹੀਆਂ। ਸ਼ੁਰੂਆਤੀ ਦੌਰ ਨੂੰ ਛੱਡ ਕੇ ਦਰਮਿਆਨਾ ਦੌਰ ਆਉਂਦੇ-ਆਉਂਦੇ ਇਹ ਦੋਵੇਂ ਕੰਪਨੀਆਂ ਪੂਰੀ ਤਰ੍ਹਾਂ ਦਿਵਾਲੀਆ ਹੋਣ ਕੰਢੇ ਪੁੱਜ ਗਈਆਂ ਅਤੇ ਖੁਦ ਨੂੰ ਐੱਨ. ਸੀ. ਐੱਲ. ਟੀ. ’ਚ ਪਾ ਦਿੱਤਾ। ਇਨ੍ਹਾਂ ਦੋਹਾਂ ਕੰਪਨੀਆਂ ’ਤੇ ਭਰੋਸਾ ਕਰ ਕੇ ਲੱਖਾਂ ਲੋਕਾਂ ਨੇ ਇਨ੍ਹਾਂ ’ਚ ਨਿਵੇਸ਼ ਕੀਤਾ ਅਤੇ ਆਪਣੇ ਜੀਵਨ ਭਰ ਦੀ ਪੂੰਜੀ ਇਨ੍ਹਾਂ ਬਿਲਡਰਸ ਦੇ ਹੱਥਾਂ ’ਚ ਸੌਂਪ ਦਿੱਤੀ। ਇਨ੍ਹਾਂ ’ਚੋਂ ਕਰੀਬ 30,000 ਯੂਨਿਟਸ ਨੂੰ ਤਾਂ ਉਨ੍ਹਾਂ ਦੀ ਡਲਿਵਰੀ ਮਿਲ ਚੁੱਕੀ ਹੈ ਪਰ ਬਾਕੀ ਦੇ ਜੇ 70,000 ਯੂਨਿਟਸ ਦੀ ਗੱਲ ਕਰੀਏ ਤਾਂ ਉਹ ਹਾਲੇ ਅੱਧੇ-ਅਧੂਰੇ ਬਣੇ ਹੋਏ ਹਨ, ਜਿਨ੍ਹਾਂ ’ਤੇ ਆਈ. ਆਰ. ਪੀ. ਅਤੇ ਐੱਨ. ਸੀ. ਐੱਨ. ਟੀ. ਦੋਵੇਂ ਕੰਮ ਕਰਵਾ ਕੇ ਲੋਕਾਂ ਨੂੰ ਉਨ੍ਹਾਂ ਦੇ ਫਲੈਟ ਡਲਿਵਰੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਬੈਂਕਾਂ ਤੋਂ ਲਏ ਹਨ ਕਰਜ਼ੇ
ਇਨ੍ਹਾਂ ਦੋਹਾਂ ਬਿਲਡਰ ਗਰੁੱਪ ਨੇ ਮਾਰਕੀਟ ਤੋਂ ਅਤੇ ਬੈਂਕਾਂ ਤੋਂ ਵੱਡੇ-ਵੱਡੇ ਲੋਨ ਲਏ ਹੋਏ ਸਨ। ਇਸ ਲੋਨ ਨੂੰ ਅਦਾ ਕਰਨ ’ਚ ਅਸਮਰੱਥ ਹੁੰਦੇ ਹੀ ਇਨ੍ਹਾਂ ’ਤੇ ਮੁਕੱਦਮੇ ਦਾਇਰ ਹੋਣੇ ਸ਼ੁਰੂ ਹੋ ਗਏ। ਕੋਰਟ ’ਚ ਇਨ੍ਹਾਂ ਦੇ ਖਿਲਾਫ ਮੁਕੱਦਮੇ ਦੀ ਗਿਣਤੀ ਵਧਦੀ ਗਈ ਅਤੇ ਹੌਲੀ-ਹੌਲੀ ਉਨ੍ਹਾਂ ਦੇ ਕੰਮ ’ਤੇ ਅਸਰ ਪੈਣ ਲੱਗਾ। ਜੇ. ਪੀ. ਗਰੁੱਪ ’ਤੇ ਐੱਸ. ਬੀ. ਆਈ. ਨੇ ਆਪਣੇ 6,893 ਕਰੋੜ ਰੁਪਏ ਬਕਾਏ ਦਾ ਕੇਸ ਪਾ ਦਿੱਤਾ। ਉੱਥੇ ਹੀ ਆਮਰਪਾਲੀ ਗਰੁੱਪ ’ਤੇ ਹੁਣ ਤੱਕ ਵੱਖ-ਵੱਖ ਵਿੱਤੀ ਸੰਸਥਾਵਾਂ ਦਾ ਕਰੀਬ 9,000 ਕਰੋੜ ਰੁਪਏ ਬਕਾਇਆ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।