ਏਅਰ ਇੰਡੀਆ ਦੀ ਵਿਕਰੀ ’ਤੇ ਮੰਤਰੀ ਸਮੂਹ ਦੀ ਅਗਵਾਈ ਕਰਨਗੇ ਅਮਿਤ ਸ਼ਾਹ

Friday, Jul 19, 2019 - 09:40 AM (IST)

ਏਅਰ ਇੰਡੀਆ ਦੀ ਵਿਕਰੀ ’ਤੇ ਮੰਤਰੀ ਸਮੂਹ ਦੀ ਅਗਵਾਈ ਕਰਨਗੇ ਅਮਿਤ ਸ਼ਾਹ

ਨਵੀਂ ਦਿੱਲੀ— ਗ੍ਰਹਿ ਮੰਤਰੀ ਅਮਿਤ ਸ਼ਾਹ ਏਅਰ ਇੰਡੀਆ ਵਿਨਿਵੇਸ਼ ’ਤੇ ਮੁੜਗਠਿਤ ਮੰਤਰੀ ਸਮੂਹ ਦੀ ਅਗਵਾਈ ਕਰਨਗੇ। ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੂੰ ਇਸ ਮੰਤਰੀ ਸਮੂਹ ਤੋਂ ਹਟਾ ਦਿੱਤਾ ਗਿਆ ਹੈ। ਇਹ ਮੰਤਰੀ ਸਮੂਹ ਏਅਰ ਇੰਡੀਆ ਦੀ ਵਿਕਰੀ ਦੇ ਤੌਰ-ਤਰੀਕੇ ਤੈਅ ਕਰੇਗਾ। ਇਸ ’ਚ ਹੁਣ 4 ਕੇਂਦਰੀ ਮੰਤਰੀ-ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਅਤੇ ਰੇਲ ਮੰਤਰੀ ਪਿਊਸ਼ ਗੋਇਲ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਸ਼ਾਮਲ ਹੋਣਗੇ।


author

Inder Prajapati

Content Editor

Related News