ਅਮਰੀਕੀ ਬਾਜ਼ਾਰ ਹਲਕੇ ਵਾਧੇ ''ਤੇ ਬੰਦ

Tuesday, Nov 21, 2017 - 08:03 AM (IST)

ਨਵੀਂ ਦਿੱਲੀ—ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਅਮਰੀਕੀ ਬਾਜ਼ਾਰਾਂ 'ਚ ਹਲਕਾ ਵਾਧਾ ਦੇਖਣ ਨੂੰ ਮਿਲਿਆ ਹੈ। ਨਿਵੇਸ਼ਕਾਂ ਦੀ ਨਜ਼ਰ ਟੈਕਸ ਸੁਧਾਰ ਪ੍ਰਸਤਾਵ 'ਤੇ ਹੈ ਅਤੇ ਬੁੱਧਵਾਰ ਨੂੰ ਫੇਡ ਮਿਨਟਸ ਜਾਰੀ ਹੋਣ ਵਾਲੀ ਹੈ। ਉਧਰ ਵੀਰਵਾਰ ਨੂੰ ਅਮਰੀਕੀ ਬਾਜ਼ਾਰ ਬੰਦ ਰਹਿਣਗੇ। ਸੋਮਵਾਰ ਦੇ ਕਾਰੋਬਾਰੀ ਪੱਧਰ 'ਚ ਡਾਓ ਜੋਂਸ 72 ਅੰਕ ਭਾਵ 0.3 ਫੀਸਦੀ ਦੀ ਤੇਜ਼ੀ ਨਾਲ 23,430.3 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸਡੈਕਸ 8 ਅੰਕ ਭਾਵ 0.1 ਫੀਸਦੀ ਦੇ ਮਾਮੂਲੀ ਵਾਧੇ ਨਾਲ 6,790.7 ਦੇ ਪੱਧਰ 'ਤੇ ਬੰਦ ਹੋਇਆ ਹੈ। ਐੱਸ ਐਂਡ ਪੀ 500 ਇੰਡੈਕਸ 3.3 ਅੰਕ ਭਾਵ 0.15 ਫੀਸਦੀ ਵਧ ਕੇ 2,582.15 ਦੇ ਪੱਧਰ 'ਤੇ ਬੰਦ ਹੋਇਆ ਹੈ।


Related News