Elon Musk ਦੇ ਟੈਸਲਾ ਸੈਲਫ ਡਰਾਈਵਿੰਗ ਦੇ ਦਾਅਵਿਆਂ ਦੀ ਜਾਂਚ ਕਰ ਰਿਹਾ ਅਮਰੀਕਾ
Monday, Jan 30, 2023 - 12:48 PM (IST)
ਸੈਨ ਫਰਾਂਸਿਸਕੋ (ਅਨਸ) - ਯੂ. ਐੱਸ. ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (ਐੱਸ. ਈ. ਸੀ.) ਟੈਸਲਾ ਦੇ ਸੀ. ਈ. ਓ. ਐਲਨ ਮਸਕ ਦੇ ਸੈਲਫ-ਡਰਾਈਵਿੰਗ ਦਾਅਵਿਆਂ ਦੀ ਜਾਂਚ ਕਰ ਰਿਹਾ ਹੈ। ਦਿ ਵਰਜ ਦੀ ਰਿਪੋਰਟ ਅਨੁਸਾਰ ਐੱਸ. ਈ. ਸੀ. ਜਾਂਚ ਇਹ ਨਿਰਧਾਰਿਤ ਕਰਨ ਲਈ ਹੈ ਕਿ ਕੀ ਇਲੈਕਟ੍ਰਿਕ ਕਾਰ ਨਿਰਮਾਤਾ ਨੇ ਆਪਣੇ ਫੁੱਲ-ਸੈਲਫ-ਡਰਾਈਵਿੰਗ (ਐੱਫ. ਐੱਸ. ਡੀ.) ਅਤੇ ਆਟੋਪਾਇਲਟ ਸਾਫਟਵੇਅਰ ਨੂੰ ਬੜ੍ਹਾਵਾ ਦੇਣ ਲਈ ਆਪਣੇ ਨਿਯਮਾਂ ਦੀ ਉਲੰਘਣਾ ਕੀਤੀ ਹੈ। ਮਸਕ ਨੇ ਪਿਛਲੇ ਸਾਲ ਨਵੰਬਰ ’ਚ ਕਿਹਾ ਸੀ ਕਿ ਟੈਸਲਾ ਐੱਫ. ਐੱਸ. ਡੀ. ਬੀਟਾ ਉੱਤਰੀ ਅਮਰੀਕਾ ’ਚ ਕਿਸੇ ਲਈ ਵੀ ਉਪਲੱਬਧ ਹੈ।
ਟੈਸਲਾ ਦੇ ਸੀ. ਈ. ਓ. ਨੇ ਟਵੀਟ ਕਰਦੇ ਹੋਏ ਕਿਹਾ ਸੀ, ਟੈਸਲਾ ਫੁੱਲ ਸੈਲਫ-ਡਰਾਈਵਿੰਗ ਬੀਟਾ ਹੁਣ ਉੱਤਰੀ ਅਮਰੀਕਾ ’ਚ ਸਾਰਿਆਂ ਲਈ ਉਪਲੱਬਧ ਹੈ, ਜੋ ਕਾਰ ਸਕ੍ਰੀਨ ਤੋਂ ਇਸ ਦੀ ਬੇਨਤੀ ਕਰਦਾ ਹੈ। ਇਕ ਮੁੱਖ ਮੀਲ ਪੱਥਰ ਪ੍ਰਾਪਤ ਕਰਨ ’ਤੇ ਟੈਸਲਾ ਆਟੋਪਾਇਲਟ/ਏਆਈ ਟੀਮ ਨੂੰ ਵਧਾਈ। ਐੱਫ. ਐੱਸ. ਡੀ. ਦਾ ਰੋਲਆਊਟ ਅਜਿਹੇ ਸਮੇਂ ’ਚ ਹੋਇਆ ਹੈ, ਜਦੋਂ ਟੈਸਲਾ ਨੂੰ ਕੰਪਨੀ ਦੇ ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ ਆਟੋਪਾਇਲਟ ਨਾਲ ਸਬੰਧਤ ਸੰਭਾਵਿਤ ਝੂਠੇ ਦਾਅਵਿਆਂ ਨੂੰ ਲੈ ਕੇ ਅਮਰੀਕੀ ਨਿਆਂ ਵਿਭਾਗ ਦੀ ਅਪਰਾਧਿਕ ਜਾਂਚ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਊਰਜਾ ਦਾ ਘਰੇਲੂ ਉਤਪਾਦਨ ਘਟਿਆ, NEA ਨੇ ਬਿਹਾਰ ਸਰਕਾਰ ਤੋਂ ਮੰਗੀ ਬਿਜਲੀ
ਪਿਛਲੇ ਸਾਲ ਸਤੰਬਰ ’ਚ ਟੈਸਲਾ ਖਰੀਦਣ ਵਾਲੇ ਇਕ ਵਿਅਕਤੀ ਨੇ ਇਲੈਕਟ੍ਰਿਕ ਕਾਰ ਨਿਰਮਾਤਾ ’ਤੇ ਇਹ ਕਹਿੰਦੇ ਹੋਏ ਮੁਕੱਦਮਾ ਦਰਜ ਕੀਤਾ ਕਿ ਕੰਪਨੀ ਅਤੇ ਇਸ ਦੇ ਸੀ. ਈ. ਓ. ਆਟੋਪਾਇਲਟ ਅਤੇ ਫੁੱਲ ਸੈਲਫ-ਡਰਾਈਵਿੰਗ ਸਾਫਟਵੇਅਰ ਦੇ ਨਾਂ ’ਤੇ ਲੋਕਾਂ ਨੂੰ ਭਟਕਾਉਣ ਵਾਲੀ ਮਾਰਕੀਟਿੰਗ ਦਾ ਸਹਾਰਾ ਲੈ ਰਹੇ ਹਨ। ਕੈਲੀਫੋਰਨੀਆ ਦੇ ਬ੍ਰਿਗਸ ਮਾਤਸਕੋ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 2018 ਟੈਸਲਾ ਮਾਡਲ ਐੱਕਸ ਲਈ ‘ਇਨਹਾਂਸਡ ਆਟੋਪਾਇਲਟ’ ਪ੍ਰਾਪਤ ਕਰਨ ਲਈ 5,000 ਡਾਲਰ ਦੇ ਪ੍ਰੀਮੀਅਮ ਦਾ ਭੁਗਤਾਨ ਕੀਤਾ, ਜਿਸ ਨੂੰ ਐੱਫ. ਐੱਸ. ਡੀ. ਸਾਫਟਵੇਅਰ ਦੇ ਅਗਰਦੂਤ ਦੇ ਰੂਪ ’ਚ ਵੇਚਿਆ ਗਿਆ ਸੀ, ਜਿਸ ਦੀ ਕੀਮਤ ਹੁਣ 15,000 ਡਾਲਰ ਹੈ।
ਇਸ ਤੋਂ ਇਲਾਵਾ ਅਗਸਤ ’ਚ ਵਿਵਾਦਪੂਰਨ ਆਟੋਪਾਇਲਟ ਐਡਵਾਂਸਡ ਡਰਾਈਵਰ ਅਸਿਸਟੈਂਟ ਸਿਸਟਮ ’ਤੇ ਮਸਕ ਜਾਂਚ ਦੇ ਘੇਰੇ ’ਚ ਅਾ ਗਏ ਸਨ। ਇਸ ਸਿਸਟਮ ਕਾਰਨ ਕਈ ਲੋਕਾਂ ਦੀ ਜਾਨ ਚਲੀ ਗਈ ਸੀ। ਫੈੱਡਰਲ ਅਤੇ ਸਟੇਟ ਰੈਗੂਲੇਟਰਾਂ ਦੋਵਾਂ ਨੇ ਇਲੈਕਟ੍ਰਿਕ ਕਾਰ ਨਿਰਮਾਤਾ ਖਿਲਾਫ ਗੁੱਸਾ ਜ਼ਾਹਿਰ ਕੀਤਾ ਸੀ। ਨੈਸ਼ਨਲ ਹਾਈਵੇ ਟ੍ਰੈਫਿਕ ਸੇਫਟੀ ਐਡਮਨਿਸਟ੍ਰੇਸ਼ਨ (ਐੱਨ. ਐੱਚ. ਟੀ. ਐੱਸ. ਏ.) ਨੇ ਵੀ ਆਪਣੀ ਜਾਂਚ ਨੂੰ ਸ਼ੁਰੂਆਤੀ ਮੁਲਾਂਕਣ ਤੋਂ ਇੰਜੀਨੀਅਰਿੰਗ ਵਿਸ਼ਲੇਸ਼ਣ ਤੱਕ ਅੱਪਗ੍ਰੇਡ ਕੀਤਾ। ਆਟੋਪਾਇਲਟ ਸਮੇਤ 830,000 ਵਾਹਨਾਂ ਦੀ ਜਾਂਚ ਦੇ ਹਿੱਸੇ ਵਜੋਂ ਟੈਸਲਾ ਨੂੰ ਸਵਾਲਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ।
ਇਹ ਵੀ ਪੜ੍ਹੋ : ਨੇਪਾਲ 'ਚ ਊਰਜਾ ਦਾ ਘਰੇਲੂ ਉਤਪਾਦਨ ਘਟਿਆ, NEA ਨੇ ਬਿਹਾਰ ਸਰਕਾਰ ਤੋਂ ਮੰਗੀ ਬਿਜਲੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।