ਇਸ ਦੇਸ਼ ਕੋਲ ਹੈ ਭਾਰਤ ਨਾਲੋਂ 10 ਗੁਣਾ ਵੱਡਾ ਸੋਨੇ ਦਾ ਭੰਡਾਰ, ਦੁਨੀਆ ਦਾ ਕੋਈ ਦੇਸ਼ ਨਹੀਂ ਹੈ ਮੁਕਾਬਲੇ ''ਚ

Wednesday, Aug 16, 2023 - 11:45 PM (IST)

ਇਸ ਦੇਸ਼ ਕੋਲ ਹੈ ਭਾਰਤ ਨਾਲੋਂ 10 ਗੁਣਾ ਵੱਡਾ ਸੋਨੇ ਦਾ ਭੰਡਾਰ, ਦੁਨੀਆ ਦਾ ਕੋਈ ਦੇਸ਼ ਨਹੀਂ ਹੈ ਮੁਕਾਬਲੇ ''ਚ

ਨਵੀਂ ਦਿੱਲੀ (ਇੰਟ.) : ਸੋਨੇ ਪ੍ਰਤੀ ਭਾਰਤੀਆਂ ਦਾ ਪ੍ਰੇਮ ਜਗ ਜ਼ਾਹਿਰ ਹੈ। ਦੁਨੀਆ ’ਚ ਸੋਨੇ ਦੀ ਸਭ ਤੋਂ ਵੱਧ ਖਪਤ ਚੀਨ ’ਚ ਹੁੰਦੀ ਹੈ ਅਤੇ ਉਸ ਤੋਂ ਬਾਅਦ ਭਾਰਤ ਦਾ ਨੰਬਰ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਦੁਨੀਆ ਦੇ ਕਿਸ ਦੇਸ਼ ਦੇ ਭੰਡਾਰ ’ਚ ਸਭ ਤੋਂ ਵੱਧ ਸੋਨਾ ਭਰਿਆ ਹੈ। ਇਸ ਦਾ ਜਵਾਬ ਹੈ ਅਮਰੀਕਾ। ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਤੇ ਸਭ ਤੋਂ ਵੱਡੀ ਇਕਾਨਮੀ ਅਮਰੀਕਾ ਦੇ ਸਰਕਾਰੀ ਖਜ਼ਾਨੇ ’ਚ 8,133 ਟਨ ਸੋਨਾ ਹੈ। ਇਸ ਮਾਮਲੇ ’ਚ ਦੁਨੀਆ ਦਾ ਕੋਈ ਦੇਸ਼ ਅਮਰੀਕਾ ਦੇ ਨੇੜੇ-ਤੇੜੇ ਵੀ ਨਹੀਂ ਹੈ। ਇਸ ਲਿਸਟ ’ਚ ਦੂਜੇ ਨੰਬਰ ’ਤੇ ਜਰਮਨੀ ਹੈ, ਜਿਸ ਦੇ ਕੇਂਦਰੀ ਬੈਂਕ ਦੇ ਖਜ਼ਾਨੇ ’ਚ 3,355 ਟਨ ਸੋਨਾ ਹੈ। ਭਾਰਤ ਗੋਲਡ ਰਿਜ਼ਰਵ ਦੇ ਮਾਮਲੇ ’ਚ ਟਾਪ-10 ਦੇਸ਼ਾਂ ’ਚ ਸ਼ਾਮਲ ਹੈ।

ਇਹ ਵੀ ਪੜ੍ਹੋ : 3 ਸਾਲਾ ਮਾਸੂਮ ਦਾ ਹੋਇਆ ਸਸਕਾਰ, ਸਿਵਿਆਂ 'ਚ ਬਲਦੀ ਪੁੱਤ ਦੀ ਲਾਸ਼ ਨੇ ਚੀਰਿਆ ਮਾਂ ਦਾ ਕਾਲ਼ਜਾ, ਹਰ ਅੱਖ ਹੋਈ ਨਮ

World of Statistics ਮੁਤਾਬਕ ਸਭ ਤੋਂ ਵੱਧ ਗੋਲਡ ਰਿਜ਼ਰਵ ਵਾਲੇ ਦੇਸ਼ਾਂ ਦੀ ਲਿਸਟ ’ਚ ਤੀਜੇ ਨੰਬਰ ’ਤੇ ਇਟਲੀ ਦਾ ਨਾਂ ਹੈ। ਇਸ ਯੂਰਪੀ ਦੇਸ਼ ਕੋਲ 2,452 ਟਨ ਗੋਲਡ ਰਿਜ਼ਰਵ ਹੈ। ਫਰਾਂਸ ਕੋਲ 2,437 ਟਨ ਗੋਲਡ ਹੈ ਅਤੇ ਉਹ ਇਸ ਲਿਸਟ ’ਚ 5ਵੇਂ ਨੰਬਰ ’ਤੇ ਹੈ। ਅਗਲਾ ਨੰਬਰ ਰੂਸ ਦਾ ਹੈ। ਰੂਸ ਕੋਲ 2,330 ਟਨ ਸੋਨਾ ਪਿਆ ਹੈ। ਪਿਛਲੇ ਸਾਲ ਫਰਵਰੀ ’ਚ ਯੂਕ੍ਰੇਨ ’ਤੇ ਹਮਲੇ ਤੋਂ ਪਹਿਲਾਂ ਰੂਸ ਨੇ ਦੂਜੇ ਦੇਸ਼ਾਂ ਕੋਲ ਪਏ ਆਪਣੇ ਸੋਨੇ ਦੇ ਭੰਡਾਰ ਨੂੰ ਸਵਦੇਸ਼ ਮੰਗਵਾਇਆ ਸੀ। ਦੁਨੀਆ ਦੀ ਦੂਜੀ ਸਭ ਤੋਂ ਵੱਡੀ ਇਕਾਨਮੀ ਵਾਲਾ ਦੇਸ਼ ਚੀਨ ਇਸ ਲਿਸਟ ’ਚ 6ਵੇਂ ਨੰਬਰ ’ਤੇ ਹੈ। ਉਸ ਦੇ ਕੋਲ 2,113 ਟਨ ਸੋਨੇ ਦਾ ਭੰਡਾਰ ਹੈ। ਯੂਰਪ ਦੇ ਛੋਟੇ ਜਿਹੇ ਦੇਸ਼ ਸਵਿਟਜ਼ਰਲੈਂਡ ਕੋਲ 1,040 ਟਨ ਸੋਨਾ ਹੈ। ਇਸ ਲਿਸਟ ’ਚ ਅਗਲਾ ਨਾਂ ਜਾਪਾਨ ਦਾ ਹੈ। ਦੁਨੀਆ ਦੀ ਤੀਜੀ ਸਭ ਤੋਂ ਵੱਡੀ ਇਕਾਨਮੀ ਵਾਲੇ ਦੇਸ਼ ਜਾਪਾਨ ਕੋਲ 846 ਟਨ ਗੋਲਡ ਰਿਜ਼ਰਵ ਹੈ।

ਇਹ ਵੀ ਪੜ੍ਹੋ : ਸਤਲੁਜ ਨੇੜੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਸ੍ਰੀ ਅਨੰਦਪੁਰ ਸਾਹਿਬ ਨਾਲੋਂ ਟੁੱਟਾ ਸੰਪਰਕ, ਲੋਕ ਹੋਏ ਘਰੋਂ ਬੇਘਰ

ਭਾਰਤ ਕੋਲ ਕਿੰਨਾ ਸੋਨਾ

ਭਾਰਤ ਇਸ ਲਿਸਟ ’ਚ 9ਵੇਂ ਨੰਬਰ ’ਤੇ ਹੈ। ਭਾਰਤ ਕੋਲ 797 ਟਨ ਗੋਲਡ ਰਿਜ਼ਰਵ ਹੈ ਪਰ ਵਰਲਡ ਗੋਲਡ ਕੌਂਸਲ ਮੁਤਾਬਕ ਭਾਰਤ ’ਚ ਆਮ ਲੋਕਾਂ ਕੋਲ ਕਰੀਬ 25,000 ਟਨ ਸੋਨਾ ਹੈ, ਜੋ ਦੁਨੀਆ ’ਚ ਸਭ ਤੋਂ ਵੱਧ ਹੈ। ਦੁਨੀਆ ਦਾ ਕਰੀਬ 9 ਤੋਂ 10 ਫੀਸਦੀ ਗੋਲਡ ਭਾਰਤੀਆਂ ਕੋਲ ਹੈ। ਡਬਲਯੂ. ਜੀ. ਸੀ. ਇੰਡੀਆ ਦੇ ਐੱਮ. ਡੀ. ਸੋਮਸੁੰਦਰਮ ਪੀ. ਆਰ. ਦਾ ਕਹਿਣਾ ਹੈ ਕਿ 2 ਸਾਲ ਪਹਿਲਾਂ ਹੋਈ ਇਕ ਸਟੱਡੀ ਮੁਤਾਬਕ ਭਾਰਤ ਕੋਲ ਕਰੀਬ 21,000-23,000 ਟਨ ਸੋਨਾ ਸੀ। ਹੁਣ ਇਸ ਦੇ 24,000-25,000 ਟਨ ਪਹੁੰਚਣ ਦਾ ਅਨੁਮਾਨ ਹੈ।

ਇਹ ਵੀ ਪੜ੍ਹੋ : ਹਰਜੋਤ ਬੈਂਸ ਨੇ ਰਾਹਤ ਤੇ ਬਚਾਅ ਕਾਰਜਾਂ ਦਾ ਖੁਦ ਸੰਭਾਲਿਆ ਮੋਰਚਾ, ਦਿਨ-ਰਾਤ ਡਟੇ ਹੋਏ ਨੇ ਕੈਬਨਿਟ ਮੰਤਰੀ

ਗੋਲਡ ਰਿਜ਼ਰਵ ਦੇ ਮਾਮਲੇ ’ਚ ਭਾਰਤ ਤੋਂ ਬਾਅਦ ਨੀਦਰਲੈਂਡ (612 ਟਨ), ਤੁਰਕੀ (440 ਟਨ), ਤਾਈਵਾਨ (424 ਟਨ), ਪੁਰਤਗਾਲ (383 ਟਨ), ਉਜਬੇਕਿਸਤਾਨ (377 ਟਨ), ਸਾਊਦੀ ਅਰਬ (323 ਟਨ) ਅਤੇ ਕਜ਼ਾਕਿਸਤਾਨ (314 ਟਨ) ਦਾ ਨੰਬਰ ਹੈ। ਅੰਕੜਿਆਂ ਮੁਤਾਬਕ ਆਰਥਿਕ ਬਦਹਾਲੀ ਨਾਲ ਜੂਝ ਰਹੇ ਪਾਕਿਸਤਾਨ ਕੋਲ ਇਸ ਸਾਲ ਦੀ ਦੂਜੀ ਤਿਮਾਹੀ 'ਚ 64.66 ਟਨ ਸੋਨਾ ਸੀ। ਯਾਨੀ ਭਾਰਤ ਕੋਲ ਪਾਕਿਸਤਾਨ ਦੀ ਤੁਲਨਾ ’ਚ 12 ਗੁਣਾ ਵੱਧ ਸੋਨਾ ਹੈ। ਇਸੇ ਤਰ੍ਹਾਂ ਵੈਨੇਜ਼ੁਏਲਾ ਕੋਲ 161 ਟਨ ਸੋਨੇ ਦਾ ਭੰਡਾਰ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


author

Mukesh

Content Editor

Related News