ਅੰਬੂਜਾ ਸੀਮੈਂਟਸ ਦੀ ਈ. ਜੀ. ਐੱਮ. ’ਚ ਅਡਾਨੀ ਗਰੁੱਪ ਤੋਂ 20,000 ਕਰੋੜ ਰੁਪਏ ਜੁਟਾਉਣ ਦੀ ਮਨਜ਼ੂਰੀ
Sunday, Oct 09, 2022 - 11:21 AM (IST)

ਨਵੀਂ ਦਿੱਲੀ : ਅੰਬੂਜਾ ਸੀਮੈਂਟਸ ਲਿਮਟਿਡ ਨੇ ਕਿਹਾ ਕਿ ਉਸ ਦੀ ਅਸਾਧਾਰਣ ਆਮ ਬੈਠਕ (ਈ. ਜੀ. ਐੱਮ.) ਵਿਚ ਰੱਖੇ ਗਏ ਸਾਰੇ ਪ੍ਰਸਤਾਵਾਂ ਨੂੰ ਸ਼ੇਅਰਧਾਰਕਾਂ ਦੀ ਮਨਜ਼ੂਰੀ ਮਿਲ ਗਈ ਹੈ। ਕੰਪਨੀ ਨੇ ਸ਼ੇਅਰ ਬਾਜ਼ਾਰਾਂ ਨੂੰ ਇਹ ਜਾਣਕਾਰੀ ਦਿੱਤੀ। ਕੰਪਨੀ ਨੇ ਦੱਸਿਆ ਕਿ ਈ. ਜੀ. ਐੱਮ. ’ਚ ਅਡਾਨੀ ਸਮੂਹ ਦੀ ਕੰਪਨੀ ਹਾਰਮੋਨੀਆ ਟ੍ਰੇਡ ਐਂਡ ਇਨਵੈਸਟਮੈਂਟ ਲਿਮਟਿਡ ਨੂੰ ਤਰਜੀਹੀ ਆਧਾਰ ’ਤੇ ਸਕਿਓਰਿਟੀ ਜਾਰੀ ਕਰ ਕੇ 20,000 ਕਰੋੜ ਰੁਪਏ ਜੁਟਾਉਣ ਦੇ ਇਕ ਵਿਸ਼ੇਸ਼ ਪ੍ਰਸਤਾਵ ਨੂੰ ਵੀ ਪਾਸ ਕੀਤਾ। ਇਸ ਪ੍ਰਸਤਾਵ ਦੇ ਪੱਖ ’ਚ 91.37 ਫੀਸਦੀ ਸ਼ੇਅਰਧਾਰਕਾਂ ਦੀਆਂ ਵੋਟਾਂ ਪਈਆਂ।
ਇਹ ਵੀ ਪੜ੍ਹੋ : ਇਸ ਫ਼ੀਚਰ ਦੇ ਆਉਣ ਨਾਲ ਤੁਸੀਂ WhatsApp 'ਤੇ ਨਹੀਂ ਲੈ ਸਕੋਗੇ ਸਕਰੀਨਸ਼ਾਟ, ਸਿਕਿਉਰਿਟੀ ਹੋਵੇਗੀ ਹੋਰ ਵੀ ਸਖ਼ਤ
ਇਸ ਤੋਂ ਇਲਾਵਾ ਅਡਾਨੀ ਸਮੂਹ ਦੇ ਚੇਅਰਮੈਨ ਗੌਤਮ ਅਡਾਨੀ, ਉਨ੍ਹਾਂ ਦੇ ਪੁੱਤਰ ਕਰਨ ਅਡਾਨੀ ਅਤੇ ਦੋ ਨਿਵੇਸ਼ਕਾਂ ਅਤੇ ਚਾਰ ਸੁਤੰਤਰ ਡਾਇਰੈਕਟਰਾਂ ਨੂੰ ਅੰਬੂਜਾ ਸੀਮੈਂਟਸ ਦੇ ਬੋਰਡ ਆਫ ਡਾਇਰੈਕਟਰਜ਼ ’ਚ ਨਿਯੁਕਤ ਕਰਨ ਸਬੰਧੀ ਪ੍ਰਸਤਾਵ ਨੂੰ ਵੀ ਸ਼ੇਅਰਧਾਰਕਾਂ ਨੇ ਮਨਜ਼ੂਰੀ ਦਿੱਤੀ। ਈ. ਜੀ. ਐੱਮ. ਵਿਚ ਗੌਤਾਮ ਅਡਾਨੀ ਮੌਜੂਦ ਨਹੀਂ ਸਨ ਅਤੇ ਉਨ੍ਹਾਂ ਦੀ ਥਾਂ ਬੈਠਕ ਦੀ ਪ੍ਰਧਾਨਗੀ ਉਨ੍ਹਾਂ ਦੇ ਪੁੱਤਰ ਕਰਨ ਅਡਾਨੀ ਨੇ ਕੀਤੀ। ਇਸ ਹਫਤੇ ਦੀ ਸ਼ੁਰੂਆਤ ’ਚ ਸੰਸਥਾਗਤ ਨਿਵੇਸ਼ਕ ਸਲਾਹ ਕੰਪਨੀ ਆਈ. ਆਈ. ਏ. ਏ. ਨੇ ਸ਼ੇਅਰਧਾਰਕਾਂ ਨੂੰ 20,000 ਕਰੋੜ ਰੁਪਏ ਜੁਟਾਉਣ ਦੇ ਪ੍ਰਸਤਾਵ ਖਿਲਾਫ ਵੋਟਾਂ ਪਾਉਣ ਦੀ ਸਲਾਹ ਦਿੱਤੀ ਸੀ।
ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ਦੇ ਆਦੇਸ਼ ਖ਼ਿਲਾਫ਼ ਸੁਪਰੀਮ ਕੋਰਟ ਪਹੁੰਚਿਆ ਵਟਸਐਪ, ਜਾਣੋ ਕੀ ਹੈ ਮਾਮਲਾ
ਈ. ਜੀ. ਐੱਮ. ’ਚ 12 ਪ੍ਰਸਤਾਵਾਂ ਨੂੰ ਮਨਜ਼ੂਰੀ ਮਿਲੀ। ਅਡਾਨੀ ਸਮੂਹ ਨੇ ਪਿਛਲੇ ਮਹੀਨੇ ਅੰਬੂਜਾ ਸੀਮੈਂਟਸ ਅਤੇ ਏ. ਸੀ. ਸੀ. ਸੀਮੈਂਟ ਦੀ ਐਕਵਾਇਰਮੈਂਟ ਦਾ ਸੌਦਾ ਪੂਰਾ ਹੋ ਜਾਣ ਦਾ ਐਲਾਨ ਕੀਤਾ ਸੀ। ਕਰੀਬ 53,800 ਕਰੋੜ ਰੁਪਏ ਦੇ ਲੈਣ-ਦੇਣ ਵਾਲੇ ਇਸ ਸੌਦੇ ਦੇ ਤਹਿਤ ਇਨ੍ਹਾਂ ਦੋਹਾਂ ਸੀਮੈਂਟ ਉਤਪਾਦਕ ਕੰਪਨੀਆਂ ’ਚ ਸਵਿਸ ਕੰਪਨੀ ਹੋਲਸਿਮ ਦੀ ਹਿੱਸੇਦਾਰੀ ਨੂੰ ਅਡਾਨੀ ਸਮੂਹ ਨੇ ਲੈ ਲਿਆ ਹੈ।