ਅੰਬਾਨੀ ਨੇ ਧੀ ਈਸ਼ਾ ਨੂੰ ਦੱਸਿਆ ਰਿਲਾਇੰਸ ਦੇ ਪ੍ਰਚੂਨ ਕਾਰੋਬਾਰ ਦੀ ਪ੍ਰਮੁੱਖ

Monday, Aug 29, 2022 - 09:35 PM (IST)

ਮੁੰਬਈ, (ਭਾਸ਼ਾ)- ਰਿਲਾਇੰਸ ਸਮੂਹ ਦੇ ਮੁਖੀ ਮੁਕੇਸ਼ ਅੰਬਾਨੀ ਵਲੋਂ ਸੋਮਵਾਰ ਨੂੰ ਆਪਣੀ ਧੀ ਈਸ਼ਾ ਦੀ ਜਾਣ-ਪਛਾਣ ਸਮੂਹ ਦੇ ਪ੍ਰਚੂਨ ਕਾਰੋਬਾਰ ਦੀ ਮੁਖੀ ਦੇ ਤੌਰ 'ਤੇ ਕਰਾਏ ਜਾਣ ਦੇ ਨਾਲ ਹੀ ਉਤਰਾਧਿਕਾਰ ਸਬੰਧੀ ਯੋਜਨਾ ਦੇ ਪੁਖ਼ਤਾ ਸੰਕੇਤ ਮਿਲ ਗਏ ਹਨ। ਅੰਬਾਨੀ ਨੇ ਇਸ ਤੋਂ ਪਹਿਲਾਂ ਆਪਣੇ ਪੁੱਤਰ ਆਕਾਸ਼ ਨੂੰ ਗਰੁੱਪ ਦੀ ਦੂਰਸੰਚਾਰ ਇਕਾਈ ਰਿਲਾਇੰਸ ਜੀਓ ਦਾ ਚੇਅਰਮੈਨ ਬਣਾਇਆ ਹੈ।

ਰਿਲਾਇੰਸ ਇੰਡਸਟਰੀਜ਼ ਲਿਮਟਿਡ (RIL) ਦੀ 45ਵੀਂ ਸਾਲਾਨਾ ਆਮ ਮੀਟਿੰਗ (AGM) ਵਿੱਚ ਅੰਬਾਨੀ ਨੇ ਈਸ਼ਾ ਨੂੰ ਪ੍ਰਚੂਨ ਕਾਰੋਬਾਰ ਵਿੱਚ ਇੱਕ ਆਗੂ ਵਜੋਂ ਪੇਸ਼ ਕੀਤਾ। ਉਨ੍ਹਾਂ ਨੇ ਈਸ਼ਾ ਨੂੰ ਪ੍ਰਚੂਨ ਕਾਰੋਬਾਰ ਦੇ ਬਾਰੇ 'ਚ ਬੋਲਣ ਲਈ ਬੁਲਾਉਂਦੇ ਸਮੇਂ ਇਸ ਦੀ ਮੁੱਖੀ ਦਸਿਆ। ਈਸ਼ਾ ਨੇ ਵਟਸਐਪ ਦੀ ਵਰਤੋਂ ਕਰਕੇ ਆਨਲਾਈਨ ਕਰਿਆਨੇ ਦੇ ਆਰਡਰ ਕਰਨ ਅਤੇ ਆਨਲਾਈਨ ਭੁਗਤਾਨ ਬਾਰੇ ਇੱਕ ਪੇਸ਼ਕਾਰੀ ਵੀ ਦਿੱਤੀ। 65 ਸਾਲਾ ਮੁਕੇਸ਼ ਅੰਬਾਨੀ ਦੇ ਤਿੰਨ ਬੱਚੇ ਹਨ। ਈਸ਼ਾ ਅਤੇ ਆਕਾਸ਼ ਦੋਵੇਂ ਜੁੜਵਾ ਭੈਣ-ਭਰਾ ਹਨ ਜਦਕਿ ਸਭ ਤੋਂ ਛੋਟਾ ਅਨੰਤ ਹੈ। ਈਸ਼ਾ ਦਾ ਵਿਆਹ ਪੀਰਾਮਲ ਗਰੁੱਪ ਦੇ ਆਨੰਦ ਪੀਰਾਮਲ ਨਾਲ ਹੋਇਆ ਹੈ।

ਰਿਲਾਇੰਸ ਗਰੁੱਪ ਦੇ ਤਿੰਨ ਮੁੱਖ ਕਾਰੋਬਾਰ ਹਨ ਜੋ ਤੇਲ ਸਾਫ ਕਰਨ ਅਤੇ ਪੈਟਰੋ-ਕੈਮੀਕਲਜ਼, ਪ੍ਰਚੂਨ ਕਾਰੋਬਾਰ ਅਤੇ ਡਿਜੀਟਲ ਕਾਰੋਬਾਰ (ਦੂਰਸੰਚਾਰ ਸਮੇਤ) ਹਨ। ਇਨ੍ਹਾਂ ਵਿੱਚੋਂ, ਪ੍ਰਚੂਨ ਅਤੇ ਡਿਜੀਟਲ ਕਾਰੋਬਾਰ ਪੂਰੀ ਤਰ੍ਹਾਂ ਮਾਲਕੀ ਵਾਲੀਆਂ ਇਕਾਈਆਂ ਦੇ ਅਧੀਨ ਹਨ, ਜਦੋਂ ਕਿ ਤੇਲ ਤੋਂ ਰਸਾਇਣ ਜਾਂ O2C ਕਾਰੋਬਾਰ ਰਿਲਾਇੰਸ ਦੇ ਅਧੀਨ ਆਉਂਦਾ ਹੈ। ਨਵੀਨ ਊਰਜਾ ਦਾ ਕਾਰੋਬਾਰ ਵੀ ਮੂਲ ਕੰਪਨੀ ਦਾ ਹਿੱਸਾ ਹੈ। ਸੰਭਾਵਨਾ ਹੈ ਕਿ ਮੁਕੇਸ਼ ਅੰਬਾਨੀ ਤੇਲ ਅਤੇ ਊਰਜਾ ਦਾ ਕਾਰੋਬਾਰ ਆਪਣੇ ਛੋਟੇ ਬੇਟੇ ਅਨੰਤ ਨੂੰ ਸੌਂਪ ਸਕਦੇ ਹਨ।


Tarsem Singh

Content Editor

Related News