Amazon ਨੇ ਸ਼ੁਰੂ ਕੀਤੀ Pay Later ਸਰਵਿਸ, ਉਧਾਰ ਲੈ ਸਕਦੇ ਹੋ 60 ਹਜ਼ਾਰ ਰੁਪਏ ਤਕ ਦਾ ਸਾਮਾਨ

Friday, May 01, 2020 - 01:27 AM (IST)

Amazon ਨੇ ਸ਼ੁਰੂ ਕੀਤੀ Pay Later ਸਰਵਿਸ, ਉਧਾਰ ਲੈ ਸਕਦੇ ਹੋ 60 ਹਜ਼ਾਰ ਰੁਪਏ ਤਕ ਦਾ ਸਾਮਾਨ

ਗੈਜੇਟ ਡੈਸਕ—Amazon ਨੇ ਆਪਣੀ Pay Later ਫਾਈਨੈਂਸ਼ੀਅਲ ਸਰਵਿਸ ਨੂੰ ਆਖਿਰਕਾਰ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਦੇ ਰਾਹੀਂ ਐਮਾਜ਼ੋਨ ਗਾਹਕ ਜ਼ੀਰੋ-ਇੰਟਰੈਸਟ ਰੇਟ ਨਾਲ 60 ਹਜ਼ਾਰ ਰੁਪਏ ਤਕ ਦੀ ਖਰੀਦਾਰੀ ਕਰ ਸਕਣਗੇ। ਇਸ ਸਰਵਿਸ ਤਹਿਤ ਗਾਹਕਾਂ ਨੂੰ ਆਨਲਾਈਨ ਵਰਚੁਅਲ ਕ੍ਰੈਡਿਟ ਮਿਲ ਜਾਵੇਗਾ, ਜਿਸ ਨਾਲ ਐਮਾਜ਼ੋਨ ਇੰਡੀਆ 'ਤੇ ਲਿਸਟਡ ਲਗਭਗ ਸਾਰੇ ਪ੍ਰੋਡਕਟਸ ਖਰੀਦੇ ਜਾ ਸਕਣਗੇ।
ਜਾਣਕਾਰੀ ਲਈ ਦਸ ਦੇਈਏ ਕਿ Amazon Pay Later ਕ੍ਰੈਡਿਟ ਗ੍ਰਾਸਰੀ ਅਤੇ ਯੂਟਿਲਿਟੀ ਬਿਲ ਦੇ ਲਈ ਵੀ ਵੈਲਿਡ ਹੈ। ਇਸ ਕ੍ਰੈਡਿਟ ਦੀ ਪੇਮੈਂਟ ਨੂੰ ਬਿਨਾਂ ਕਿਸੇ ਜ਼ਿਆਦਾ ਸ਼ੁਲਕ ਦੇ ਅਗਲੇ ਮਹੀਨੇ ਚੁਕਾਇਆ ਜਾ ਸਕਦਾ ਹੈ। ਉੱਥੇ 12 ਮਹੀਨੇ ਦੀ EMI ਦਾ ਵਿਕਲਪ ਵੀ ਗਾਹਕਾਂ ਕੋਲ ਉਪਲੱਬਧ ਹੋਵੇਗਾ, ਪਰ ਇਸ 'ਤੇ ਵਿਆਜ਼ ਲੱਗੇਗਾ।

ਕੀ ਹੈ Amazon Pay Later ਸਰਵਿਸ?
ਇਹ ਇਕ ਫਾਈਨੈਂਸ ਸਰਵਿਸ ਹੈ ਜਿਸ ਦੇ ਰਾਹੀਂ ਯੂਜ਼ਰਸ ਨੂੰ ਆਨਲਾਈਨ ਸ਼ਾਪਿੰਗ ਲਈ ਉਧਾਰ ਮਿਲਦਾ ਹੈ। ਕੰਪਨੀ ਕਾਫੀ ਸਮੇਂ ਤੋਂ ਇਸ ਸਰਵਿਸ ਦੀ ਦੇਸ਼ ਭਰ 'ਚ ਟੈਸਟਿੰਗ ਕਰ ਰਹੀ ਸੀ, ਜਿਸ ਨੂੰ ਹੁਣ ਸ਼ੁਰੂ ਕਰ ਦਿੱਤਾ ਗਿਆ ਹੈ।

ਇੰਝ ਲਵੋ ਸੁਵਿਧਾ ਦਾ ਲਾਭ
1.ਐਮਾਜ਼ੋਨ ਕ੍ਰੈਡਿਟ ਲਈ ਤੁਹਾਨੂੰ ਐਮਾਜ਼ੋਨ ਪੇਅ ਲੇਟਰ ਸਰਵਿਸ 'ਚ ਰਜਿਸਟਰ ਕਰਨਾ ਹੋਵੇਗਾ, ਜੋ ਕਿ ਅਜੇ ਸਿਰਫ ਮੋਬਾਇਲ 'ਤੇ ਹੀ ਉਪਲੱਬਧ ਹੈ।
2.ਰਜਿਸਟ੍ਰੇਸ਼ਨ ਕਰਨ ਤੋਂ ਬਾਅਦ ਤੁਸੀਂ ਇਕ ਕੰਪਨੀ ਦੇ ਪਾਰਟਨਰ ਦੇ ਪੇਜ਼ 'ਤੇ ਰੀਡਾਇਰੈਕਟ ਹੋ ਜਾਓਗੇ। ਜਿਥੇ Know Your Customer (KYC) ਡੀਟੇਲ ਐਂਟਰ ਕਰਕੇ ਵਨ-ਟਾਈਮ ਸੈਟਅਪ ਪੂਰਾ ਕਰਨ ਦੀ ਜ਼ਰੂਰੀ ਹੋਵੇਗੀ।
3. ਇਸ ਤੋਂ ਬਾਅਦ ਤੁਸੀਂ OTP ਜਾਂ ਡੇਰਸਟੈਪ ਵਿਜ਼ਿਟ ਰਾਹੀਂ KYC ਪੂਰੀ ਕਰ ਸਕਦੇ ਹੋ। ਹਾਲਾਂਕਿ ਲਾਕਡਾਊਨ ਦੇ ਚੱਲਦੇ ਅਜੇ ਅਜਿਹਾ ਸੰਭਵ ਨਹੀਂ ਹੈ।
4. KYC  ਪੂਰੀ ਹੋਣ ਤੋਂ ਬਾਅਦ ਐਮਾਜ਼ੋਨ ਪੇਅ ਡੈਸ਼ਬੋਰਡ 'ਚ ਤੁਸੀਂ ਸਾਰਾ ਕੁਝ ਚੈਕ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਇਹ ਸਰਵਿਸ ਬਹੁਤ ਸਾਰੇ ਫੈਕਟਰਸ 'ਤੇ ਨਿਰਭਰ ਕਰਦੀ ਹੈ। ਇਸ 'ਚ ਐਮਾਜ਼ੋਨ ਕੋਲ ਉਪਲੱਬਧ ਤੁਹਾਡੀ ਜਾਣਕਾਰੀ ਅਤੇ ਕ੍ਰੈਡਿਟ ਬਿਊਰੋ ਹਿਸਟਰੀ ਵੀ ਸ਼ਾਮਲ ਹੈ।


author

Karan Kumar

Content Editor

Related News