ਡਿਲਿਵਰੀ ਪੈਕੇਟ ਗੁਆਚਣ ''ਤੇ ਸ਼ਖ਼ਸ ਨੇ ਕੀਤੀ Amazon ਦੇ CEO ਨੂੰ ਸ਼ਿਕਾਇਤ, ਮਿਲਿਆ ਇਹ ਜਵਾਬ

10/18/2020 10:24:36 AM

ਮੁੰਬਈ : ਮੁੰਬਈ ਦੇ ਇਕ ਸ਼ਖ਼ਸ ਨੇ ਆਪਣੀ ਦਾਦੀ ਲਈ ਐਮਾਜ਼ੋਨ ਤੋਂ ਇਕ ਫੋਨ ਆਰਡਰ ਕੀਤਾ ਸੀ ਪਰ ਉਸ ਨੂੰ ਪੈਕੇਟ ਨਹੀਂ ਮਿਲਿਆ, ਸਗੋਂ ਉਸ ਦੀ ਸੋਸਾਇਟੀ ਦੇ ਗੇਟ ਤੋਂ ਚੋਰੀ ਹੋ ਗਿਆ। ਉਹ ਕਾਫ਼ੀ ਗੁੱਸੇ ਵਿਚ ਆਇਆ ਅਤੇ ਉਸ ਨੇ ਸਿੱਧਾ ਐਮਾਜ਼ੋਨ ਦੇ ਸੀ.ਈ.ਓ. ਨੂੰ ਈ-ਮੇਲ ਕਰ ਦਿੱਤਾ। ਚੰਗੀ ਗੱਲ ਇਹ ਹੈ ਕਿ ਜੈਫ ਬੇਜੋਸ ਨੇ ਉਸ ਦੀ ਮੇਲ ਨੂੰ ਸਿਰਫ਼ ਪੜ੍ਹਿਆ ਸਗੋਂ ਉਨ੍ਹਾਂ ਨੇ ਤੁਰੰਤ ਐਮਾਜ਼ੋਨ ਦੀ ਟੀਮ ਨੂੰ ਇਸ ਸਮੱਸਿਆ ਨੂੰ ਹੱਲ ਕਰਨ ਦਾ ਸੁਝਾਅ ਦਿੱਤਾ। ਐਮਾਜ਼ੋਨ ਦੇ ਕਾਮਿਆਂ ਨੇ ਕੁੱਝ ਹੀ ਦਿਨਾਂ ਵਿਚ ਉਸ ਸਖ਼ਸ਼ ਨਾਲ ਸੰਪਰਕ ਕੀਤਾ ਅਤੇ ਉਸ ਦੀ ਸਮੱਸਿਆ ਦਾ ਹੱਲ ਕੀਤਾ।

ਇਹ ਹੈ ਪੂਰੀ ਕਹਾਣੀ
ਇਹ ਕਹਾਣੀ ਹੈ ਮੁੰਬਈ ਦੇ ਓਂਕਾਰ ਹਨਮੰਤੇ ਦੀ। ਉਨ੍ਹਾਂ ਨੇ ਐਮਾਜ਼ੋਨ ਦੀ ਵੈਬਸਾਈਟ ਤੋਂ ਆਪਣੀ ਦਾਦੀ ਲਈ ਇਕ ਫੋਨ ਆਰਡਰ ਕੀਤਾ ਸੀ। ਉਨ੍ਹਾਂ ਨੇ ਨੋਕੀਆ ਦਾ ਬੇਸਿਕ ਫੋਨ ਆਰਡਰ ਕੀਤਾ ਸੀ ਪਰ ਉਨ੍ਹਾਂ ਨੂੰ ਬਹੁਤ ਦਿਨਾਂ ਤੱਕ ਡਿਲਿਵਰੀ ਨਹੀਂ ਮਿਲੀ। ਜਦੋਂ ਕਿ ਵੈਬਸਾਈਟ 'ਤੇ ਇਹ ਸਟੇਟਸ ਵਿੱਖ ਰਿਹਾ ਸੀ ਕਿ ਫੋਨ ਡਿਲਿਵਰ ਹੋ ਗਿਆ ਹੈ।  

ਇਹ ਹੈ ਬੇਜੋਸ ਨੂੰ ਲਿਖੇ ਲੈਟਰ ਦਾ ਅੰਸ਼
ਹਾਏ ਜੈਫ,
ਉਮੀਦ ਹੈ ਕਿ ਤੁਸੀ ਕੁਸ਼ਲਪੂਰਵਕ ਹੋਵੋਗੇ।
ਮੈਂ ਤੁਹਾਡੀ ਗਾਹਕ ਸੇਵਾ ਅਤੇ ਡਿਲਿਵਰੀ ਵਿਵਸਥਾ ਤੋਂ ਬਹੁਤ ਨਿਰਾਸ਼ ਹਾਂ। ਮੈਂ ਐਮਾਜ਼ੋਨ ਤੋਂ ਜੋ ਫੋਨ ਆਰਡਰ ਕੀਤਾ ਹੈ ਉਹ ਮੈਨੂੰ ਡਿਲਿਵਰ ਨਹੀਂ ਕੀਤਾ ਗਿਆ ਅਤੇ ਮੇਰੀ ਸੋਸਾਇਟੀ ਦੇ ਗੇਟ 'ਤੇ ਹੀ ਰੱਖ ਦਿੱਤਾ ਗਿਆ, ਜੋ ਉੱਥੋਂ ਚੋਰੀ ਹੋ ਗਿਆ। ਮੈਨੂੰ ਇਸ ਡਿਲਿਵਰੀ ਦੇ ਬਾਰੇ ਵਿਚ ਕੋਈ ਫੋਨ ਨਹੀਂ ਆਇਆ ਸੀ। ਦਿਲਚਸਪ ਇਹ ਵੀ ਹੈ ਕਿ ਤੁਹਾਡੀ ਕਸਟਮਰ ਸਰਵਿਸ ਟੀਮ ਹਮੇਸ਼ਾ ਇਹ ਜਵਾਬ ਦਿੰਦੀ ਹੈ ਕਿ ਜਾਂਚ ਚੱਲ ਰਹੀ ਹੈ, ਜਿਵੇਂ ਮੈਂ ਕਿ ਬਾਟ ਤੋਂ ਗੱਲ ਕਰ ਰਿਹਾ ਹਾਂ।  

ਪੈਕੇਟ ਹੋਇਆ ਸੀ ਚੋਰੀ
ਜਦੋਂ ਇਸ ਮਾਮਲੇ ਦੀ ਜਾਂਚ ਹੋਈ ਤਾਂ ਸੀ.ਸੀ.ਟੀ.ਵੀ. ਫੁਟੇਜ ਵਿਚ ਇਹ ਵਿਖਿਆ ਕਿ ਡਿਲਿਵਰੀ ਮੈਨ ਨੇ ਓਂਕਾਰ ਨੂੰ ਇਸ ਨੂੰ ਦੇਣ ਦੀ ਜਗ੍ਹਾ ਐਂਟਰੀ ਗੇਟ 'ਤੇ ਹੀ ਪਾਰਸਲ ਛੱਡ ਦਿੱਤਾ। ਇਸ ਦੇ ਬਾਅਦ ਇਕ ਵਿਅਕਤੀ ਇਸ ਫੋਨ ਨੂੰ ਚੋਰੀ ਕਰਕੇ ਉੱਥੋਂ ਜਾਂਦੇ ਹੋਏ ਵਿੱਖ ਰਿਹਾ ਹੈ। ਜੈਫ ਬੇਜੋਸ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਆਪਣੇ ਗਾਹਕਾਂ ਦਾ ਮੇਲ ਹੁਣ ਵੀ ਖ਼ੁਦ ਪੜ੍ਹਦੇ ਹਨ। ਜੇਕਰ ਉਹ ਸਿੱਧਾ ਜਵਾਬ ਨਹੀਂ ਦੇ ਪਾਉਂਦੇ ਤਾਂ ਇਸ ਨੂੰ ਸਬੰਧਤ ਵਿਭਾਗ ਨੂੰ ਫਾਰਵਰਡ ਕਰ ਦਿੰਦੇ ਹਨ।


cherry

Content Editor

Related News