ਤਿਓਹਾਰੀ ਮੌਸਮ ''ਚ ਐਮਾਜ਼ੋਨ ਨੇ ਦਿੱਤਾ 90,000 ਲੋਕਾਂ ਨੂੰ ਰੁਜ਼ਗਾਰ ਦਾ ਮੌਕਾ

09/24/2019 5:03:13 PM

ਬੰਗਲੁਰੂ—ਈ-ਕਮਰਸ ਕੰਪਨੀ ਐਮਾਜ਼ੋਨ ਇੰਡੀਆ ਨੇ ਤਿਓਹਾਰੀ ਮੌਸਮ 'ਚ ਆਪਣੇ ਸਪਲਾਈ ਕੇਂਦਰਾਂ, ਸਾਮਾਨ ਨੂੰ ਛਾਂਟਣ ਵਾਲੇ ਕੇਂਦਰਾਂ ਡਿਲਿਵਰੀ ਕੇਂਦਰਾਂ ਅਤੇ ਸਹਿਯੋਗੀ ਨੈੱਟਵਰਕ ਅਤੇ ਗਾਹਕ ਦੇਖਭਾਲ ਸੇਵਾ ਖੇਤਰ 'ਚ 90,000 ਲੋਕਾਂ ਨੂੰ ਅਸਥਾਈ ਰੁਜ਼ਗਾਰ ਉਪਲੱਬਧ ਕਰਵਾਇਆ ਹੈ। ਇਸ ਦਾ ਮਕਸਦ ਗਾਹਕਾਂ ਨੂੰ ਸਾਮਾਨ ਦੀ ਤੇਜ਼ੀ ਨਾਲ ਡਿਲਿਵਰੀ ਸੁਨਿਸ਼ਚਿਤ ਕਰਨਾ ਹੈ। ਕੰਪਨੀ ਨੇ ਇਕ ਬਿਆਨ 'ਚ ਕਿਹਾ ਕਿ ਇਸ ਨਾਲ ਆਉਣ ਵਾਲੇ ਤਿਓਹਾਰੀ ਸੀਜ਼ਨ 'ਚ ਐਮਾਜ਼ੋਨ ਦੀ ਡਿਲਿਵਰੀ ਸਮਰੱਥਾ ਨੂੰ ਸਮਰਥਨ ਮਿਲੇਗਾ। ਉੱਧਰ ਗਾਹਕਾਂ ਦਾ ਅਨੁਭਵ ਵੀ ਵਧੀਆ ਹੋਵੇਗਾ। ਐਮਾਜ਼ੋਨ ਨੇ ਆਪਣੇ ਮੁੰਬਈ, ਦਿੱਲੀ, ਹੈਦਰਾਬਾਦ, ਚੇਨਈ, ਬੰਗਲੁਰੂ, ਅਹਿਮਦਾਬਾਦ ਅਤੇ ਪੁਣੇ ਸਮੇਤ ਹੋਰ ਸ਼ਹਿਰਾਂ 'ਚ ਇਹ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹਨ। ਕੰਪਨੀ ਨੇ ਕਿਹਾ ਕਿ ਇਨ੍ਹਾਂ ਦੇ ਇਲਾਵਾਂ ਹਜ਼ਾਰਾਂ ਅਤੇ ਅਪ੍ਰਤੱਖ ਰੁਜ਼ਗਾਰ ਵੀ ਪੈਦਾ ਹੋਏ ਹਨ। ਇਸ ਨਾਲ ਟਰੱਕ ਤੋਂ ਸਾਮਾਨ ਪਹੁੰਚਾਉਣ ਵਾਲੇ, ਪੈਕਿੰਗ ਕਰਨ ਵਾਲੇ, ਸਾਫ-ਸਫਾਈ ਦੀਆਂ ਏਜੰਸੀਆਂ ਆਦਿ ਸਹਿਯੋਗੀਆਂ ਨੂੰ ਵੀ ਰੁਜ਼ਗਾਰ ਮਿਲਿਆ ਹੈ।


Aarti dhillon

Content Editor

Related News