ਕਿਸ਼ੋਰ ਬਿਆਨੀ ਦੇ ਫਿਊਚਰ ਗਰੁੱਪ ਨੂੰ ਬਚਾਉਣ ਲਈ ਤਿਆਰ ਐਮਾਜ਼ੋਨ, ਰੱਖੀ ਸ਼ਰਤ

10/24/2020 11:00:02 AM

ਨਵੀਂ ਦਿੱਲੀ – ਰਿਲਾਇੰਸ ਇੰਡਸਟਰੀਜ਼ ਲਿਮ. (ਆਰ. ਆਈ. ਐੱਲ.) ਅਤੇ ਫਿਊਚਰ ਗਰੁੱਪ ਦੀ ਡੀਲ ’ਚ ਇਕ ਨਵਾਂ ਮੋੜ ਆ ਗਿਆ ਹੈ। ਐਮਾਜ਼ੋਨ ਨੇ ਫਿਊਚਰ ਗਰੁੱਪ ਨੂੰ ਕਿਹਾ ਕਿ ਜੇ ਉਹ ਰਿਲਾਇੰਸ ਰਿਟੇਲ ਵੈਂਚਰਸ ਲਿਮਟਿਡ ਨਾਲ ਸਮਝੌਤਾ ਰੱਦ ਕਰਦੀ ਹੈ ਤਾਂ ਉਹ ਉਸ ਨੂੰ ਮਜ਼ਬੂਤ ਵਿੱਤੀ ਸਾਂਝੇਦਾਰ ਜਾਂ ਨਿਵੇਸ਼ਕ ਤੋਂ ਨਿਵੇਸ਼ ਦਿਵਾਉਣ ’ਚ ਮਦਦ ਕਰੇਗੀ। ਇਸ ਪੂਰੇ ਮਾਮਲੇ ਦੀ ਜਾਣਕਾਰੀ ਰੱਖਣ ਵਾਲੇ 2 ਲੋਕਾਂ ਨੇ ਇਸ ਦੀ ਜਾਣਕਾਰੀ ਦਿੱਤੀ।

ਫਿਊਚਰ ਕੂਪਨਸ ਪ੍ਰਾਈਵੇਟ ਲਿਮਟਿਡ ’ਚ ਐਮਾਜ਼ੋਨ ਦੀ 49 ਫੀਸਦੀ ਹਿੱਸੇਦਾਰੀ ਹੈ। ਐਮਾਜ਼ੋਨ ਨੇ ਇਸ ਤੋਂ ਪਹਿਲਾਂ ਕਰਜ਼ੇ ਤੋਂ ਪ੍ਰੇਸ਼ਾਨ ਫਿਊਚਰ ਗਰੁੱਪ ਦੇ ਸੰਸਥਾਪਕ ਕਿਸ਼ੋਰ ਬਿਆਨੀ ਨੂੰ ਵਿੱਤੀ ਸਾਂਝੇਦਾਰ ਅਤੇ ਨਿਵੇਸ਼ਕ ਲੱਭਣ ’ਚ ਮਦਦ ਕੀਤੀ ਸੀ। ਫਿਊਚਰ ਗਰੁੱਪ ਦੇ ਖ਼ਿਲਾਫ ਕਾਨੂੰਨੀ ਕੇਸ ਫਾਈਲ ਕਰਨ ਤੋਂ ਬਾਅਦ ਵੀ ਐਮਾਜ਼ੋਨ ਫਿਊਚਰ ਗਰੁੱਪ ਲਈ ਨਵਾਂ ਨਿਵੇਸ਼ਕ ਲਿਆਉਣ ਲਈ ਤਿਆਰ ਹੈ। ਹਾਲ ਹੀ ’ਚ ਅਮਰੀਕਨ ਈ-ਕਾਮਰਸ ਕੰਪਨੀ ਐਮਾਜ਼ੋਨ ਨੇ ਕਿਸ਼ੋਰ ਬਿਆਨੀ ਦੀ ਅਗਵਾਈ ਵਾਲੇ ਫਿਊਚਰ ਗਰੁੱਪ ਦੇ ਪ੍ਰਮੋਟਰਾਂ ਨੂੰ ਕਾਨੂੰਨੀ ਨੋਟਿਸ ਭੇਜਿਆ ਸੀ। ਐਮਾਜ਼ੋਨ ਦਾ ਕਹਿਣਾ ਸੀ ਕਿ ਫਿਊਚਰ ਗਰੁੱਪ ਨੇ ਰਿਲਾਇੰਸ ਦੇ ਨਾਲ ਡੀਲ ’ਚ ਇਕ ਨਾਨ-ਕੰਪਲੀਟ ਕਾਂਟ੍ਰੈਕਟ ਦੀ ਉਲੰਘਣਾ ਕੀਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਫਿਊਚਰ ਗਰੁੱਪ ਬਿਨਾਂ ਐਮਾਜ਼ੋਨ ਦੀ ਇਜਾਜ਼ਤ ਦੇ ਰਿਲਾਇੰਸ ਨਾਲ ਕਾਂਟ੍ਰੈਕਟ ਨਹੀਂ ਕਰ ਸਕਦੀ।

 ਇਹ ਵੀ ਪੜ੍ਹੋ: ਦੀਵਾਲੀ ਤੋਂ ਬਾਅਦ ਹੋਰ ਘਟਣਗੇ ਕਾਜੂ-ਬਦਾਮ ਅਤੇ ਸੌਗੀ ਦੇ ਭਾਅ, ਜਾਣੋ ਕਿਉਂ?

ਰਿਲਾਇੰਸ ਅਤੇ ਫਿਊਚਰ ਗਰੁੱਪ ਦੇ ਸਮਝੌਤੇ ਤੋਂ ਪ੍ਰੇਸ਼ਾਨ ਐਮਾਜ਼ੋਨ

ਫਿਊਚਰ ਗਰੁੱਪ ਦੀ ਮਦਦ ਲਈ ਐਮਾਜ਼ੋਨ ਦਾ ਪ੍ਰਸਤਾਵ ਇਸ ਲਈ ਵੀ ਆਇਆ ਹੈ ਕਿਉਂਕਿ ਰਿਲਾਇੰਸ ਅਤੇ ਫਿਊਚਰ ਗਰੁੱਪ ਦੀ ਡੀਲ ਨਾਲ ਐਮਾਜ਼ੋਨ ਲਈ ਭਾਰਤ ’ਚ ਮੁਕਾਬਲੇਬਾਜ਼ੀ ਵਧ ਜਾਏਗੀ। ਮੁਕੇਸ਼ ਅੰਬਾਨੀ ਦੀ ਅਗਵਾਈ ਵਾਲੀ ਰਿਲਾਇੰਸ ਦੇਸ਼ ਦੇ ਆਫਲਾਈਨ ਰਿਟੇਲ ਕਾਰੋਬਾਰ ’ਚ ਆਪਣੀ ਪਕੜ ਹੋਰ ਮਜ਼ਬੂਤ ਕਰਨਾ ਚਾਹੁੰਦੀ ਹੈ। ਐਮਾਜ਼ੋਨ ਨੇ ਇਸ ਤੋਂ ਪਹਿਲਾਂ ਸਮਾਰਾ ਕੈਪੀਟਲ ਇਕਵਿਟੀ ਫੰਡ ਨਾਲ ਮਿਲ ਕੇ ਸਾਲ 2018 ’ਚ ਆਦਿੱਤਯ ਬਿਰਲਾ ਗਰੁੱਪ ਦੀ ਸੁਪਰਮਾਰਕੀਟ ਚੇਨ ਮੋਰ ਦਾ ਐਕਵਾਇਰ ਕੀਤਾ ਸੀ।

 ਇਹ ਵੀ ਪੜ੍ਹੋ: ਅਨਿਲ ਅੰਬਾਨੀ ਦੀ ਕੰਪਨੀ ਨੇ ਕੀਤਾ ਸ਼ਾਨਦਾਰ ਪ੍ਰਦਰਸ਼ਨ, ਕੋਰੋਨਾ ਆਫ਼ਤ ਦਰਮਿਆਨ ਮੁਨਾਫਾ ਹੋਇਆ ਦੁੱਗਣਾ

ਰਿਲਾਇੰਸ ਅਤੇ ਫਿਊਚਰ ਗਰੁੱਪ ਦਾ ਸਮਝੌਤਾ

ਅਗਸਤ ਦੇ ਅੰਤ ’ਚ ਰਿਲਾਇੰਸ ਇੰਡਸਟਰੀਜ਼ ਨੇ ਐਲਾਨ ਕੀਤਾ ਸੀ ਕਿ ਉਸ ਦੀ ਸਹਾਇਕ ਕੰਪਨੀ ਰਿਲਾਇੰਸ ਰਿਟੇਲ ਵੈਂਚਰਸ ਕਿਸ਼ੋਰ ਬਿਆਨੀ ਦੇ ਫਿਊਚਰ ਗਰੁੱਪ ਦੇ ਰਿਟੇਲ ਅਤੇ ਹੋਲਸੇਲ ਕਾਰੋਬਾਰ, ਲਾਜਿਸਟਿਕਸ ਅਤੇ ਵੇਅਰਹਾਊਸ ਕਾਰੋਬਾਰ ਦਾ ਐਕਵਾਇਰ ਕਰ ਰਹੀ ਹੈ। ਇਹ ਸੌਦਾ ਕਰੀਬ 24,713 ਕਰੋੜ ਰੁਪਏ ’ਚ ਹੋਇਆ।

 ਇਹ ਵੀ ਪੜ੍ਹੋ: ਇਤਿਹਾਸਕ ਖੋਜ: ਵਿਗਿਆਨੀਆਂ ਨੇ ਮਨੁੱਖੀ ਸਰੀਰ 'ਚ ਕੀਤੀ ਇਕ ਨਵੇਂ ਅੰਗ ਦੀ ਖੋਜ, ਕੈਂਸਰ ਦੇ ਇਲਾਜ ਲਈ ਹੋਵੇਗਾ ਸਹਾਇਕ

ਐਮਾਜ਼ੋਨ ਅਤੇ ਫਿਊਚਰ ਗਰੁੱਪ ਦਾ ਸਮਝੌਤਾ​​​​​​​

ਬੀਤੇ ਸਾਲ ਅਗਸਤ 2019 ’ਚ ਐਮਾਜ਼ੋਨ ਨੇ ਫਿਊਚਰ ਕੂਪਨਸ ’ਚ ਨਿਵੇਸ਼ ਕੀਤਾ ਸੀ। ਇਸ ਨਿਵੇਸ਼ ਦੇ ਤਹਿਤ ਐਮਾਜ਼ੋਨ ਨੂੰ ਫਿਊਚਰ ਗਰੁੱਪ ’ਚ ਕੁਝ ਅਧਿਕਾਰ ਕਾਂਟ੍ਰੈਕਟ ਦੇ ਕਾਰਣ ਮਿਲੇ ਸਨ। ਨਾਨ-ਕੰਪਲੀਟ ਇਸੇ ਦੇ ਤਹਿਤ ਆਉਂਦਾ ਹੈ। ਨੋਟਿਸ ’ਚ ਕਿਹਾ ਗਿਆ ਹੈ ਕਿ ਫਿਊਚਰ ਗਰੁੱਪ ਨੇ ਡੀਲ ਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਹੈ। ਫਿਊਚਰ ਰਿਟੇਲ ਦੇਸ਼ ਭਰ ’ਚ ਬਿੱਗ ਬਾਜ਼ਾਰ, ਐੱਫ. ਬੀ. ਬੀ., ਫੂਡਹਾਲ ਅਤੇ ਈਜ਼ੀਡੇ ਕਲੱਬ ਬ੍ਰਾਂਡਸ ਦੇ ਤਹਿਤ 1,000 ਤੋਂ ਵੀ ਵੱਧ ਸਟੋਰਸ ਚਲਾਉਂਦੀ ਹੈ।

 ਇਹ ਵੀ ਪੜ੍ਹੋ: ਵੱਡੀ ਖ਼ਬਰ: ਸਰਕਾਰ ਨੇ ਸੈਲਾਨੀਆਂ ਤੋਂ ਇਲਾਵਾ ਵਿਦੇਸ਼ੀ ਨਾਗਰਿਕਾਂ ਨੂੰ ਭਾਰਤ ਆਉਣ ਦੀ ਦਿੱਤੀ ਇਜਾਜ਼ਤ


Harinder Kaur

Content Editor

Related News