Amazon India ਨੇ ਆਪਣੇ ਸ਼ਾਪਿੰਗ ਐਪ ’ਤੇ ਮੁਫਤ ਵੀਡੀਓ ਸਟ੍ਰੀਮਿੰਗ ਸੇਵਾ ਕੀਤੀ ਸ਼ੁਰੂ
Sunday, May 16, 2021 - 08:08 PM (IST)
ਨਵੀਂ ਦਿੱਲੀ (ਭਾਸ਼ਾ) – ਐਮਾਜ਼ੋਨ ਇੰਡੀਆ ਨੇ ਕਿਹਾ ਕਿ ਉਸ ਨੇ ਭਾਰਤ ’ਚ ਇਕ ਨਵੀਂ ਮੁਫਤ ਵੀਡੀਓ ਸਟ੍ਰੀਨਿੰਗ ਸੇਵਾ ‘ਮਿੰਨੀ ਟੀ. ਵੀ.’ ਜੀ ਸ਼ੁਰੂਆਤ ਕੀਤੀ ਹੈ ਜੋ ਦੁਨੀਆ ’ਚ ਉਸ ਦੀ ਇਸ ਤਰ੍ਹਾਂ ਦੀ ਪਹਿਲੀ ਸੇਵਾ ਹੈ। ਮਿੰਨੀ ਟੀ. ਵੀ. ਰਾਹੀਂ ਯੂਜ਼ਰਜ਼ ਵੈੱਬਸੀਰੀਜ਼, ਤਕਨੀਕ ਨਾਲ ਜੁੜੀਆਂ ਖਬਰਾਂ, ਖਾਣ-ਪੀਣ, ਸੁੰਦਰਤਾ ਅਤੇ ਫੈਸ਼ਨ ਸਮੇਤ ਹੋਰ ਨਾਲ ਜੁੜੀ ਵਿਸ਼ੇਸ਼ ਤੌਰ ’ਤੇ ਤਿਆਰ ਕੀਤੀ ਗਈ ਸਮੱਗਰੀ ਦੇਖ ਸਕਦੇ ਹਨ।
ਿਮੰਨੀ ਟੀ. ਵੀ. ’ਤੇ ਵੈੱਬਸੀਰੀਜ਼, ਹਾਸ ਪ੍ਰੋਗਰਾਮ, ਤਕਨੀਕ ਨਾਲ ਜੁੜੀਆਂ ਖਬਰਾਂ, ਖਾਣ-ਪੀਣ, ਸੁੰਦਰਤਾ, ਫੈਸ਼ਨ ਅਤੇ ਹੋਰ ਨਾਲ ਜੁੜੀ ਪੇਸ਼ੇਵਰ ਤਰੀਕੇ ਨਾਲ ਤਿਆਰ ਕੀਤੀ ਗਈ ਸਮੱਗਰੀ ਪੇਸ਼ ਕੀਤੀ ਜਾਏਗੀ। ਿਮੰਨੀ ਟੀ. ਵੀ. ਦੀ ਸ਼ੁਰੂਆਤ ਦੇ ਨਾਲ ਐਮਾਜ਼ਾਨਡਾਟਇਨ ਸ਼ਾਪਿੰਗ ਐਪ ਗਾਹਕਾਂ ਲਈ ਲੱਖਾਂ ਉਤਪਾਦਾਂ ’ਚੋਂ ਖਰੀਦਣ ਦਾ, ਭੁਗਤਾਨ ਕਰਨ ਦਾ ਅਤੇ ਮੁਫਤ ’ਚ ਮਨੋਰੰਜਨ ਵਾਲੇ ਵੀਡੀਓ ਦੇਖਣ ਦਾ ਇਕ ਇਕੱਲਾ ਟਿਕਾਣਾ ਹੋਵੇਗਾ।
ਕੰਪਨੀ ਨੇ ਕਿਹਾ ਕਿ ਮਿੰਨੀ ਟੀ. ਵੀ. ਹੁਣ ਲਈ ਸਿਰਫ ਐਂਡ੍ਰਾਇਡ ਫੋਨ ’ਤੇ ਐਮਾਜ਼ੋਨ ਦੇ ਸ਼ਾਪਿੰਗ ਐਪ ’ਤੇ ਉਪਲਬਧ ਹੋਵੇਗੀ ਅਤੇ ਆਉਣ ਵਾਲੇ ਮਹੀਨਿਆਂ ’ਚ ਆਈ. ਓ. ਐੱਸ. ਐਪ ਅਤੇ ਮੋਬਾਇਲ ਵੈੱਬ ’ਤੇ ਵੀ ਇਹ ਉਪਲਬਧ ਕਰਵਾਈ ਜਾਏਗੀ। ਇਸ ਸੇਵਾ ਦੀ ਸ਼ੁਰੂਆਤ ਦੇ ਨਾਲ ਭਾਰਤ ’ਚ ਐਮਾਜ਼ੋਨ ਦੋ ਵੀਡੀਓ ਸਟ੍ਰੀਮਿੰਗ ਸੇਵਾਵਾਂ ਮੁਹੱਈਆ ਕਰਵਾ ਰਿਹਾ ਹੈ-ਮਿੰਨੀ. ਟੀ. ਵੀ. ਅਤੇ ਪ੍ਰਾਈਮ ਵੀਡੀਓ।