ਐਮਾਜ਼ੋਨ ਨੇ ਉੱਤਰਾਖੰਡ ''ਚ 4500 ਫੁੱਟ ਦੀ ਉਚਾਈ ''ਤੇ ਸਥਿਤ ਪਿੰਡ ''ਚ ਸ਼ੁਰੂ ਕੀਤੀ ''ਡਿਲਿਵਰੀ'' ਸੇਵਾ

02/20/2024 12:51:04 PM

ਬਿਜ਼ਨੈੱਸ ਡੈਸਕ (ਭਾਸ਼ਾ) : ਈ-ਕਾਮਰਸ ਕੰਪਨੀ ਅਮੇਜ਼ਨ ਨੇ ਉੱਤਰਾਖੰਡ ਦੇ ਉੱਤਰਕਾਸ਼ੀ ਜ਼ਿਲ੍ਹੇ ਦੇ ਦੂਰ-ਦੁਰਾਡੇ ਪਿੰਡ ਗਜੋਲੀ ਵਿੱਚ 'ਡਿਲਿਵਰੀ' ਸੇਵਾ ਸ਼ੁਰੂ ਕੀਤੀ ਹੈ। ਕੰਪਨੀ ਦੇ ਮੁਤਾਬਕ ਇਹ ਹਿਮਾਲੀਅਨ ਪਰਬਤ ਲੜੀ 'ਚ 4,500 ਫੁੱਟ ਦੀ ਉਚਾਈ 'ਤੇ ਗਜੋਲੀ ਸਥਿਤ ਮਹਾਰਿਸ਼ੀ ਆਸ਼ਰਮ ਨੂੰ ਪੈਕੇਜ ਦੇਣ ਵਾਲੀ ਪਹਿਲੀ ਅਤੇ ਇਕਲੌਤੀ ਈ-ਕਾਮਰਸ ਕੰਪਨੀ ਬਣ ਗਈ ਹੈ। ਆਸ਼ਰਮ ਖੇਤਰ ਵਿੱਚ ਅਤੇ ਆਲੇ-ਦੁਆਲੇ ਕੋਈ ਦੁਕਾਨਾਂ ਜਾਂ 'ਡਿਲੀਵਰੀ' ਵਿਕਲਪ ਨਹੀਂ ਹਨ।

ਇਹ ਵੀ ਪੜ੍ਹੋ - ਕਿਸਾਨਾਂ ਲਈ ਚੰਗੀ ਖ਼ਬਰ: ਪਿਆਜ਼ ਦੇ ਨਿਰਯਾਤ ਤੋਂ ਮੋਦੀ ਸਰਕਾਰ ਨੇ ਹਟਾਈ ਪਾਬੰਦੀ

ਇਸ ਸਥਾਨ 'ਤੇ 'ਆਰਡਰ ਡਿਲੀਵਰ' ਕਰਨਾ ਨਾ ਸਿਰਫ਼ ਮੁਸ਼ਕਲ ਹੈ, ਸਗੋਂ ਸਮਾਂ ਵੀ ਲੱਗਦਾ ਹੈ। ਐਮਾਜ਼ਾਨ ਇੰਡੀਆ ਦੇ ਡਾਇਰੈਕਟਰ (ਐਮਾਜ਼ਾਨ ਲੌਜਿਸਟਿਕਸ) ਕਰੁਣਾ ਸ਼ੰਕਰ ਪਾਂਡੇ ਨੇ ਕਿਹਾ, “ਪਿਛਲੇ ਕੁਝ ਸਾਲਾਂ ਵਿੱਚ ਅਸੀਂ ਇੱਕ ਤੇਜ਼, ਸੁਰੱਖਿਅਤ ਅਤੇ ਮਜਬੂਤ ਨੈੱਟਵਰਕ ਬਣਾ ਕੇ ਅਤੇ ਦੂਰ-ਦੁਰਾਡੇ ਦੇ ਕੋਨਿਆਂ ਤੱਕ ਪਹੁੰਚ ਕਰਕੇ ਆਪਣੇ ਗਾਹਕਾਂ ਦੀਆਂ ਵਿਭਿੰਨ ਲੋੜਾਂ ਨੂੰ ਪੂਰਾ ਕਰਨ ਲਈ ਵਿਕਸਿਤ ਹੋਏ ਹਾਂ। ਦੇਸ਼ ਨੇ ਆਪਣੇ ਬੁਨਿਆਦੀ ਢਾਂਚੇ ਅਤੇ ਡਿਲੀਵਰੀ ਤਕਨਾਲੋਜੀ ਵਿੱਚ ਮਹੱਤਵਪੂਰਨ ਵਾਧਾ ਕੀਤਾ ਹੈ।

ਇਹ ਵੀ ਪੜ੍ਹੋ - Today Gold Silver Price: ਸੋਨੇ ਦੀਆਂ ਕੀਮਤਾਂ 'ਚ ਵਾਧਾ, ਚਾਂਦੀ 71 ਹਜ਼ਾਰ ਤੋਂ ਹੋਈ ਪਾਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News