ਹੁਣ ਐਮਾਜ਼ੋਨ ਤੇ ਫਲਿਪਕਾਰਟ ਵਰਗੀਆਂ ਕੰਪਨੀਆਂ ਨੂੰ ਦੱਸਣਾ ਪਵੇਗਾ 'ਕਿਸ ਦੇਸ਼ 'ਚ ਬਣਿਆ ਹੈ ਸਾਮਾਨ'

Thursday, Jul 09, 2020 - 11:05 AM (IST)

ਨਵੀਂ ਦਿੱਲੀ : ਫਲਿਪਕਾਰਟ ਅਤੇ ਐਮਾਜ਼ੋਨ ਵਰਗੀਆਂ ਈ-ਕਾਮਰਸ ਕੰਪਨੀਆਂ ਲਈ ਹਰ ਪ੍ਰੋਡਕਟ ’ਤੇ country of origin ਦੱਸਣਾ ਲਾਜ਼ਮੀ ਕਰ ਦਿੱਤਾ ਗਿਆ ਹੈ। DPIIT (Department for Promotion of Industry and Internal Trade) ਨੇ ਈ-ਕਾਮਰਸ ਕੰਪਨੀਆਂ ਨੂੰ ਕਿਹਾ ਹੈ ਕਿ ਉਨ੍ਹਾਂ ਦੇ ਪਲੇਟਫਾਰਮ ’ਤੇ ਪ੍ਰੋਡਕਟ ਦੇ ਬਾਰੇ ਵਿਚ ਇਹ ਜਾਣਕਾਰੀ ਦੇਣਾ ਲਾਜ਼ਮੀ ਹੋਵੇਗਾ ਕਿ ਪ੍ਰੋਡਕਟ ਕਿੱਥੋ ਆਇਆ ਜਾਂ ਕਿੱਥੇ ਬਣਿਆ ਹੈ।

ਇਸ ਮਸਲੇ ਨੂੰ ਲੈ ਕੇ ਬੀਤੇ ਦਿਨ DPIIT ਵਿਭਾਗ ਵਿਚ ਈ-ਕਾਮਰਸ ਕੰਪਨੀਆਂ ਨਾਲ ਅਹਿਮ ਮੀਟਿੰਗ ਹੋਈ। ਸੂਤਰਾਂ ਮੁਤਾਬਕ DPIIT ਨੇ ਈ-ਕਾਮਰਸ ਕੰਪਨੀਆਂ ਨੂੰ 1 ਅਗਸਤ ਦੀ ਡੈਡਲਾਈਨ ਦਾ ਸੁਝਾਅ ਦਿੱਤਾ ਹੈ। ਯਾਨੀ 1 ਅਗਸਤ ਤੋਂ ਜਿੰਨੇ ਵੀ ਪ੍ਰੋਡਕਟ ਈ-ਕਾਮਰਸ ਪਲੇਟਫਾਰਮ ’ਤੇ ਵਿਕਣ ਲਈ ਉਪਲੱਬਧ ਹੋਣਗੇ, ਉਸ ’ਤੇ country of origin ਦੀ ਜਾਣਕਾਰੀ ਦੇਣੀ ਹੋਵੇਗੀ। ਹਾਲਾਂਕਿ ਈ-ਕਾਮਰਸ ਕੰਪਨੀਆਂ ਨੇ ਸਰਕਾਰ ਤੋਂ ਇਸ ਫੈਸਲੇ ਨੂੰ ਲੈ ਕੇ ਥੋੜ੍ਹਾ ਹੋਰ ਸਮਾਂ ਮੰਗਿਆ ਹੈ। ਸੂਤਰਾਂ ਮੁਤਾਬਕ ਈ-ਕਾਮਰਸ ਕੰਪਨੀਆਂ ਨੇ ਸਰਕਾਰ ਦੇ ਕਦਮ ਨੂੰ ਅਪਨਾਉਣ ਦੀ ਗੱਲ ਕਹੀ ਹੈ ਪਰ ਲਾਗੂ ਕਰਣ ਵਿਚ ਥੋੜ੍ਹਾ ਹੋਰ ਸਮਾਂ ਮੰਗਿਆ ਹੈ। ਸੂਤਰਾਂ ਮੁਤਾਬਕ ਐਮਜ਼ੋਨ ਅਤੇ ਫਲਿੱਪਕਾਰਟ ਵਰਗੀਆਂ ਈ-ਕਾਰਮਸ ਕੰਪਨੀਆਂ ਨੇ ਸਰਕਾਰ ਦੇ ਸਾਹਮਣੇ ਇਹ ਦਲੀਲ ਰੱਖੀ ਕਿ ਉਨ੍ਹਾਂ ਦੇ ਪਲੇਟਫਾਰਮ ’ਤੇ 15 ਕਰੋੜ ਤੋਂ ਜ਼ਿਆਦਾ ਵਿਕਰੇਤਾ ਹਨ ਅਤੇ ਇੰਨੇ ਘੱਟ ਸਮੇਂ ਵਿਚ ਸਾਰੇ ਵਿਕਰੇਤਾਵਾਂ ਵੱਲੋਂ ਆਪਣੇ ਪ੍ਰੋਜਡਕਟ ’ਤੇ ਸੋਰਸ ਨੂੰ ਦਰਸਾਉਣਾ ਆਸਾਨ ਨਹੀਂ ਹੋਵੇਗਾ। ਈ-ਕਾਰਮਸ ਕੰਪਨੀਆਂ ਨੇ ਕਿਹਾ ਕਿ ਉਹ ਉਨ੍ਹਾਂ ਵਿਕਰੇਤਾਵਾਂ ਨੂੰ ਟੈਕਨੀਕਲ ਮਦਦ ਮੁਹੱਈਆ ਕਰਵਾ ਸਕਦੀ ਹੈ, ਬਾਕੀ ਦਾ ਕੰਮ ਵਿਕਰੇਤਾ ਦਾ ਹੋਵੇਗਾ। ਅਜਿਹੇ ਵਿਚ ਪੂਰੀ ਜਾਣਕਾਰੀ ਇਕੱਠੀ ਕਰਕੇ ਪ੍ਰੋਡਕਟ ’ਤੇ ਸੋਰਸ ਲਿਖਣ ਜਾਂ ਦਰਸਾਉਣ ਦੇ ਕੰਮ ਨੂੰ ਸੁਚਾਰੂ ਹੋਣ ਵਿਚ ਕੁੱਝ ਹੋਰ ਸਮਾਂ ਲੱਗ ਸਕਦਾ ਹੈ।

ਹਾਲ ਹੀ ਵਿਚ ਸਰਕਾਰ ਨੇ ਕੀਤਾ ਇਹ ਐਲਾਨ
ਮੇਕ ਇਨ ਇੰਡੀਆ ਅਤੇ ਆਤਮਨਿਰਭਰ ਭਾਰਤ ਮਿਸ਼ਨ ਨੂੰ ਵਧਾਉਣ ਦੇ ਮਕਸਦ ਨਾਲ ਸਰਕਾਰ ਨੇ ਹਾਲ ਹੀ ਵਿਚ ਵੱਡਾ ਫੈਸਲਾ ਕੀਤਾ ਹੈ। ਸਰਕਾਰੀ ਈ-ਮਾਰਕੇਟਪਲੇਸ (GeM) ’ਤੇ ਪ੍ਰੋਡਕਟ ਰਜਿਸਟਰ ਕਰਣ ਲਈ ਕੰਟਰੀ ਆਫ ਓਰਿਜਨ ਦੱਸਣਾ ਜ਼ਰੂਰੀ ਹੋਵੇਗਾ। ਸਾਰੇ ਵਿਕਰੇਤਾਵਾਂ ਨੂੰ ਆਪਣੇ ਪ੍ਰੋਡਕਟ ਦੇ ਮੂਲ ਦੇਸ਼ (country of origin) ਦੀ ਜਾਣਕਾਰੀ ਦੇਣੀ ਹੀ ਹੋਵੇਗੀ। ਪ੍ਰੋਡਕਟ ਦੇ ਬਾਰੇ ਵਿਚ ਸਾਰੀ ਜਾਣਕਾਰੀ ਅਤੇ ਪ੍ਰੋਡਕਟ ਦੇ ਮੂਲ ਦੇਸ਼ ਦੀ ਜਾਣਕਾਰੀ ਨਾ ਦੇਣ ’ਤੇ ਪ੍ਰੋਡਕਟ ਨੂੰ GeM ਪਲੇਟਫ਼ਾਰਮ ਤੋਂ ਹਟਾ ਦਿੱਤਾ ਜਾਵੇਗਾ।


cherry

Content Editor

Related News