ਐਮਾਜ਼ੋਨ ’ਤੇ ਲੱਗ ਸਕਦੈ 1.38 ਲੱਖ ਕਰੋੜ ਰੁਪਏ ਦਾ ਜੁਰਮਾਨਾ

11/11/2020 8:18:52 PM

ਮੁੰਬਈ– ਦਿੱਗਜ ਈ-ਕਾਮਰਸ ਕੰਪਨੀ ਐਮਾਜ਼ੋਨ ’ਤੇ 19 ਅਰਬ ਡਾਲਰ (1.38 ਲੱਖ ਕਰੋੜ ਰੁਪਏ) ਦਾ ਜੁਰਮਾਨਾ ਲੱਗ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਐਮਾਜ਼ੋਨ ’ਤੇ ਸੇਲਰਸ ਦੇ ਡਾਟਾ ਦੀ ਗਲਤ ਤਰੀਕੇ ਨਾਲ ਵਰਤੋਂ ਕਰਨ ਦਾ ਦੋਸ਼ ਹੈ। ਇਸ ਮਾਮਲੇ ’ਚ ਯੂਰਪੀ ਯੂਨੀਅਨ ਦੇ ਰੈਗੁਲੇਟਰਾਂ ਨੇ ਐਮਾਜ਼ੋਨ ਖ਼ਿਲਾਫ਼ ਵਪਾਰ ’ਚ ਅਣਉਚਿੱਤ ਵਿਵਹਾਰ ਕਰਨ ਦਾ ਮਾਮਲਾ ਦਾਇਰ ਕੀਤਾ ਹੈ।

ਰੈਗੁਲੇਟਰਾਂ ਦਾ ਦੋਸ਼ ਹੈ ਕਿ ਈ-ਕਾਮਰਸ ਕੰਪਨੀ ਉਸ ਦੇ ਪਲਟੇਫਾਰਮ ਦਾ ਇਸਤੇਮਾਲ ਕਰਨ ਵਾਲੇ ਮਰਚੈਂਟ ਦੇ ਖਿਲਾਫ ਅਣਉਚਿੱਤ ਲਾਭ ਲੈਣ ਲਈ ਡਾਟਾ ਦਾ ਇਸਤੇਮਾਲ ਕਰ ਰਹੀ ਹੈ। ਈ. ਯੂ. ਕਮੀਸ਼ਨ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਨੂੰ ਕੰਪਨੀ ਕੋਲ ਭੇਜ ਦਿੱਤਾ ਗਿਆ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਐਮਾਜ਼ੋਨ ਨੇ ਆਪਣੇ ਮਾਰਕੀਟ ਪਲੇਸ ’ਤੇ ਆਪਣੇ ਖੁਦ ਦੇ ਲੇਬਲ ਵਾਲੇ ਸਾਮਾਨਾਂ ਦੀ ਵਿਕਰੀ ਵਧਾਉਣ ਲਈ ਥਰਡ ਪਾਰਟੀ ਸੇਲਰਸ ਦੇ ਡਾਟਾ ਦੀ ਵਰਤੋਂ ਕੀਤੀ ਹੈ। ਕਮਿਸ਼ਨ ਨੇ ਇਸੇ ਦੇ ਨਾਲ ਨਵੀਂ ਜਾਂਚ ਸ਼ੁਰੂ ਕੀਤੀ ਹੈ। ਇਹ ਜਾਂਚ ਸੇਲਰਸ ਦੇ ਉਨ੍ਹਾਂ ਸੰਭਾਵਿਤ ਪ੍ਰੀਫਰੈਂਸ਼ੀਅਲ ਟ੍ਰੀਟਮੈਂਟ ’ਚ ਹੋ ਰਹੀ ਹੈ, ਜਿਸ ’ਚ ਐਮਾਜ਼ੋਨ ਦੀਆਂ ਲਾਜਿਸਟਿਕ ਸੇਵਾਵਾਂ ਦੀ ਵਰਤੋਂ ਕਰਨ ਦਾ ਮਾਮਲਾ ਹੈ।

ਐਮਾਜ਼ੋਨ ਨੇ ਦੋਸ਼ ਕੀਤੇ ਖਾਰਜ

ਐਮਾਜ਼ੋਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ। ਹਾਲਾਂਕਿ ਐਮਾਜ਼ੋਨ ਜੇ ਕੰਪੀਟੀਸ਼ਨ ਦੇ ਨਿਯਮਾਂ ਨੂੰ ਤੋੜਨ ਦੀ ਦੋਸ਼ੀ ਪਾਈ ਜਾਂਦੀ ਹੈ ਤਾਂ ਇਸੇ ਦੇ ਕੁਲ ਸੰਸਾਰਿਕ ਟਰਨਓਵਰ ਦਾ 10 ਫੀਸਦੀ ਜੁਰਮਾਨਾ ਲੱਗ ਸਕਦਾ ਹੈ। ਇਹ ਰਾਸ਼ੀ ਲਗਭਗ 19 ਅਰਬ ਡਾਲਰ ਹੋ ਸਕਦੀ ਹੈ। ਇਕ ਬਿਆਨ ’ਚ ਯੂਰਪੀਅਨ ਯੂਨੀਅਨ ਕੰਪੀਟਿਸ਼ਨ ਕਮਿਸ਼ਨਰ ਨੇ ਕਿਹਾ ਕਿ ਜੇ ਐਮਾਜ਼ੋਨ ਉਨ੍ਹਾਂ ਸੇਲਰਸ ਲਈ ਇਕ ਕੰਪੀਟੀਟਰ ਦੇ ਰੂਪ ’ਚ ਹੈ ਤਾਂ ਥਰਡ ਪਾਰਟੀ ਸੇਲਰਸ ਦੀਆਂ ਸਰਗਰਮੀਆਂ ਦੇ ਡਾਟਾ ਨੂੰ ਉਹ ਆਪਣੇ ਫਾਇਦੇ ਲਈ ਵਰਤੋਂ ਨਹੀਂ ਕਰ ਸਕਦਾ ਹੈ।


Sanjeev

Content Editor

Related News