ਫਲਿੱਪਕਾਰਟ-ਐਮਾਜ਼ੋਨ ਦਾ ਦੀਵਾਲੀ ਧਮਾਕਾ, ਮਿਲੇਗਾ ਭਾਰੀ ਡਿਸਕਾਊਂਟ

Saturday, Oct 14, 2017 - 01:11 PM (IST)

ਨਵੀਂ ਦਿੱਲੀ— ਦੀਵਾਲੀ ਦਾ ਤਿਉਹਾਰ ਨੇੜੇ ਆਉਣ ਦੇ ਨਾਲ ਹੀ ਦੇਸ਼ ਭਰ 'ਚ ਆਨਲਾਈਨ ਖਰੀਦਦਾਰੀ 'ਤੇ ਭਾਰੀ ਡਿਸਕਾਊਂਟ ਸ਼ੁਰੂ ਹੋ ਗਿਆ ਹੈ।ਦਿੱਗਜ ਆਨਲਾਇਨ ਸ਼ਾਪਿੰਗ ਕੰਪਨੀਆਂ ਨਵੇਂ-ਨਵੇਂ ਆਫਰ ਲਿਆ ਕੇ ਲੋਕਾਂ ਨੂੰ ਆਕਰਸ਼ਤ ਕਰ ਰਹੀਆਂ ਹਨ ਅਤੇ ਆਪਣੀ ਕਮਾਈ ਵੀ ਕਰ ਰਹੀਆਂ ਹਨ।ਇਸ ਦੇ ਮੱਦੇਨਜ਼ਰ ਅੱਜ ਐਮਾਜ਼ੋਨ ਅਤੇ ਫਲਿੱਪਕਾਰਟ 'ਤੇ ਸੇਲ ਸ਼ੁਰੂ ਹੋ ਗਈ ਹੈ। 

ਐਮਾਜ਼ੋਨ-ਗਰੇਟ ਇੰਡੀਅਨ ਫੈਸਟੀਵਲ ਸੇਲ
ਐਮਾਜ਼ੋਨ 'ਤੇ ਅੱਜ ਤੋਂ ਗਰੇਟ ਇੰਡੀਅਨ ਫੈਸਟੀਵਲ ਸੇਲ ਸ਼ੁਰੂ ਹੋਵੇਗੀ ਅਤੇ 17 ਅਕਤੂਬਰ ਤੱਕ ਚੱਲੇਗੀ।ਇਸ ਸੇਲ ਵਿੱਚ ਕਈ ਸਮਾਰਟ ਫੋਨਾਂ 'ਤੇ 40 ਫੀਸਦੀ ਤੋਂ ਜ਼ਿਆਦਾ ਦੀ ਛੂਟ ਦਿੱਤੀ ਜਾ ਰਹੀ ਹੈ।ਮੋਬਾਇਲ ਅਤੇ ਉਨ੍ਹਾਂ ਦੇ ਉਪਕਰਣ ਕੈਟੇਗਰੀ ਵਿੱਚ 50 ਫੀਸਦੀ ਛੂਟ ਦਿੱਤੀ ਜਾ ਰਹੀ ਹੈ।ਉੱਥੇ ਹੀ ਦੂਜੀ ਸਾਮਾਨਾਂ 'ਤੇ 80 ਫੀਸਦੀ,  ਪਾਵਰ ਬੈਂਕ 'ਤੇ 65 ਫੀਸਦੀ ਅਤੇ ਮੋਬਾਇਲ ਕਵਰ 'ਤੇ 80 ਫੀਸਦੀ ਛੂਟ ਦਿੱਤੀ ਜਾ ਰਹੀ ਹੈ।ਸੇਲ ਵਿੱਚ ਗਾਹਕਾਂ ਨੂੰ ਟੈਲੀਵਿਜ਼ਨ 'ਤੇ 40 ਫੀਸਦੀ, ਲੈਪਟਾਪ 'ਤੇ 20 ਫੀਸਦੀ ਅਤੇ ਹੈਡਫੋਨ ਤੇ ਸਪੀਕਰ 'ਤੇ 60 ਫੀਸਦੀ ਦੀ ਛੂਟ ਆਫਰ ਕੀਤੀ ਜਾ ਰਹੀ ਹੈ।ਸੇਲ ਵਿੱਚ ਸ਼ਿਓਮੀ, ਲੇਨੋਵੋ, ਵਨਪਲਸ, ਐਪਲ, ਸੈਮਸੰਗ, ਐੱਲ. ਜੀ. ਦੇ ਸਮਾਰਟ ਫੋਨ 'ਤੇ ਛੂਟ ਮਿਲ ਰਹੀ ਹੈ।ਐੱਸ. ਬੀ. ਆਈ. ਦੇ ਕ੍ਰੈਡਿਟ ਅਤੇ ਡੈਬਿਟ ਕਾਰਡ ਨਾਲ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ 10 ਫੀਸਦੀ ਛੂਟ ਦਿੱਤੀ ਜਾ ਰਹੀ ਹੈ।30 ਹਜ਼ਾਰ ਤੋਂ ਜ਼ਿਆਦਾ ਦੇ ਸਾਮਾਨਾਂ 'ਤੇ ਨੋ-ਕਾਸਟ ਈ. ਐੱਮ. ਆਈ. ਦਾ ਆਫਰ ਦਿੱਤਾ ਜਾ ਰਿਹਾ ਹੈ।ਐਮਾਜ਼ੋਨ ਪੇਅ ਜ਼ਰੀਏ ਖਰੀਦਦਾਰੀ ਕਰਨ 'ਤੇ ਗਾਹਕਾਂ ਨੂੰ 500 ਰੁਪਏ ਦਾ ਕੈਸ਼ਬੈਕ ਦਿੱਤਾ ਜਾ ਰਿਹਾ ਹੈ। 
ਫਲਿੱਪਕਾਰਟ ਦੀ ਬਿਗ ਦਿਵਾਲੀ ਸੇਲ
ਫਲਿੱਪਕਾਰਟ ਦੀ ਸੇਲ 14 ਅਕਤੂਬਰ ਤੋਂ ਸ਼ੁਰੂ ਹੋ ਕੇ 17 ਅਕਤੂਬਰ ਤੱਕ ਚੱਲੇਗੀ।ਕੰਪਨੀ ਇਲੈਕਟ੍ਰਿਕ ਸਾਮਾਨਾਂ 'ਤੇ 70 ਫੀਸਦੀ ਤੱਕ ਦਾ ਡਿਸਕਾਊਂਟ ਦੇ ਰਹੀ ਹੈ।ਐਪਲ ਅਤੇ ਸੈਮਸੰਗ ਦੇ ਪ੍ਰੀਮਿਅਮ ਰੇਂਜ ਫੋਨ ਦੀ ਗੱਲ ਕਰੀਏ ਤਾਂ ਕੰਪਨੀ ਵੱਲੋਂ ਆਈਫੋਨ 6 ਅਤੇ ਆਈਫੋਨ 7 'ਤੇ ਵੀ ਛੂਟ ਦਿੱਤੀ ਜਾਵੇਗੀ।ਇਸ ਦੇ ਇਲਾਵਾ ਸੈਮਸੰਗ ਗੈਲੇਕਸੀ 'ਤੇ ਵੀ ਤੁਸੀਂ ਆਫਰ ਦਾ ਫਾਇਦਾ ਉਠਾ ਸਕਦੇ ਹੋ। 4 ਦਿਨ ਚੱਲਣ ਵਾਲੀ ਬਿਗ ਦਿਵਾਲੀ ਸੇਲ ਦੌਰਾਨ ਹਰ ਦਿਨ ਦੁਪਹਿਰ 12 ਵਜੇ ਇੱਕ ਫਲੈਸ਼ ਸੇਲ ਵੀ ਚੱਲੇਗੀ।ਇਸ ਦੌਰਾਨ 8,999 ਰੁਪਏ ਵਾਲੇ ਪੈਨਾਸੋਨਿਕ ਏਲੁਗਾ ਰੇ ਐਕਸ ਨੂੰ 6,999 ਰੁਪਏ ਵਿੱਚ ਵੇਚਿਆ ਜਾਵੇਗਾ।ਸੇਲ ਵਿੱਚ ਜੋ ਗਾਹਕ ਐੱਚ. ਡੀ. ਐੱਫ. ਸੀ. ਬੈਂਕ ਦੇ ਕ੍ਰੈਡਿਟ ਕਾਰਡ/ ਡੈਬਿਟ ਕਾਰਡ ਨਾਲ ਸ਼ਾਪਿੰਗ ਕਰਨਗੇ, ਉਨ੍ਹਾਂ ਨੂੰ 10 ਫੀਸਦੀ ਇਲਾਵਾ ਵੀ ਛੂਟ ਦਿੱਤੀ ਜਾਵੇਗੀ।


Related News