ਐਮਾਜ਼ੋਨ ਦੀ ਫੂਡ ਡਲੀਵਰੀ ਸਰਵਿਸ ਭਾਰਤ ''ਚ ਹੋਈ ਲਾਂਚ, ਜ਼ੋਮੈਟੋ-ਸਵਿੱਗੀ ਨਾਲ ਹੋਵੇਗਾ ਮੁਕਾਬਲਾ

05/21/2020 7:23:10 PM

ਨਵੀਂ ਦਿੱਲੀ-ਐਮਾਜ਼ੋਨ ਇੰਡੀਆ ਨੇ ਭਾਰਤ 'ਚ ਆਪਣੀ ਫੂਡ ਡਲੀਵਰੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਐਮਾਜ਼ੋਨ ਦੀ ਫੂਡ ਡਲੀਵਰੀ ਸਰਵਿਸ ਦਾ ਸਿੱਧਾ ਮੁਕਾਬਲਾ ਸਵਿੱਗੀ ਅਤੇ ਜ਼ੋਮੈਟੋ ਵਰਗੇ ਵੱਡੇ ਖਿਡਾਰੀਆਂ ਨਾਲ ਹੋਵੇਗਾ। ਐਮਾਜ਼ੋਨ ਫੂਡ ਡਲੀਵਰੀ ਦੀ ਸ਼ੁਰੂਆਤ ਬੈਂਗਲੁਰੂ ਤੋਂ ਹੋਈ ਹੈ। ਕੰਪਨੀ ਨੇ ਫੂਡ ਡਲੀਵਰੀ ਲਈ ਸਥਾਨਕ ਰੈਸਟੋਰੈਂਟ ਨਾਲ ਸਾਂਝੇਦਾਰੀ ਕੀਤੀ ਹੈ, ਉਨ੍ਹਾਂ ਨੇ ਇਥੇ ਸਾਫ-ਸਫਾਈ ਨੂੰ ਲੈ ਕੇ ਉਚਿਤ ਇੰਤਜ਼ਾਮ ਕੀਤਾ ਹੈ। ਐਮਾਜ਼ੋਨ ਨੇ ਇਸ ਦੇ ਲਈ ਸਰਟੀਫਿਕੇਟ ਜਾਰੀ ਕੀਤਾ ਹੈ। ਕੰਪਨੀ ਦਾ ਕਹਿਣਾ ਹੈ ਕਿ ਪ੍ਰਭਾਵ ਨੂੰ ਦੇਖਦੇ ਹੋਏ ਉਸ ਨੇ ਹਾਈਜੀਨ ਨੂੰ ਲੈ ਕੇ ਹਾਈ ਸਟੈਂਡਰਡ ਰੂਲ ਨੂੰ ਫਾਲੋਅ ਕਰ ਰਹੀ ਹੈ।

ਇਸ ਦੀ ਲਾਂਚਿੰਗ 'ਤੇ ਐਮਾਜ਼ੋਨ ਦੇ ਇਕ ਬੁਲਾਰੇ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਗਾਹਕਾਂ ਦੀ ਪ੍ਰਤੀਕਿਰਿਆ ਦੇ ਆਧਾਰ 'ਤੇ ਆਪਣੀ ਫੂਡ ਡਲੀਵਰੀ ਸੇਵਾ ਸ਼ੁਰੂ ਕੀਤੀ ਹੈ। ਨਵੀਂ ਸੇਵਾ ਦਾ ਉਦੇਸ਼ ਸਥਾਨਕ ਕਾਰੋਬਾਰਾਂ ਦੀ ਮਦਦ ਕਰਨਾ ਹੈ, ਖਾਸ ਕਰ ਅਜਿਹੇ ਰੈਸਟੋਰੈਂਟ ਜੋ ਲਾਕਡਾਊਨ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ।

ਬੈਂਗਲੁਰੂ 'ਚ ਐਮਾਜ਼ੋਨ ਦੀ ਫੂਡ ਡਲੀਵਰੀ ਫਿਲਹਾਲ ਚਾਰ ਪਿਨ ਕੋਡ 'ਚ ਉਪਲੱਬਧ ਹੈ ਜਿਨ੍ਹਾਂ 'ਚ 560048, 560037, 560066 ਅਤੇ 560103 ਸ਼ਾਮਲ ਹੈ, ਹਾਲਾਂਕਿ ਕੰਪਨੀ ਨੇ ਉਨ੍ਹਾਂ ਰੈਸਟੋਰੈਂਟ ਦੀ ਲਿਸਟ ਜਾਰੀ ਨਹੀਂ ਹੈ ਕਿ ਜਿਥੋਂ ਖਾਣੇ ਦੀ ਪੈਕੇਜਿੰਗ ਹੋਵੇਗੀ। ਦੱਸ ਦੇਈਏ ਕਿ ਇਸ ਸਾਲ ਫਰਵਰੀ 'ਚ ਰਿਪੋਰਟ ਆਈ ਸੀ ਕਿ ਐਮਾਜ਼ੋਨ ਭਾਰਤ 'ਚ ਫੂਡ ਡਲੀਵਰੀ ਸਰਵਿਸ ਸ਼ੁਰੂ ਕਰਨ ਦੀ ਪਲਾਨਿੰਗ ਕਰ ਰਿਹਾ ਹੈ ਪਰ ਲਾਕਡਾਊਨ ਕਾਰਣ ਸਰਵਿਸ ਦੇ ਸ਼ੁਰੂ ਹੋਣ 'ਚ ਦੇਰੀ ਹੋ ਗਈ ਹੈ।


Karan Kumar

Content Editor

Related News