ਐਮਾਜ਼ੋਨ ਨੇ ਪਾਰਟ ਟਾਈਮ ਕੰਮ ਲਈ ਕਈ ਮੌਕੇ ਕੀਤੇ ਪੈਦਾ, ਹਜ਼ਾਰਾਂ ਲੋਕਾਂ ਨੂੰ ਮਿਲੇਗਾ ਰੋਜ਼ਗਾਰ

06/18/2020 4:31:49 PM

ਨਵੀਂ ਦਿੱਲੀ (ਵਾਰਤਾ) : ਐਮਾਜ਼ੋਨ ਇੰਡੀਆ ਨੇ ਅੱਜ ਦੇਸ਼ ਦੇ 35 ਤੋਂ ਜ਼ਿਆਦਾ ਸ਼ਹਿਰਾਂ ਵਿਚ ਐਮਾਜ਼ੋਨ ਫਲੈਕਸ ਡਿਲਿਵਰੀ ਪ੍ਰੋਗਰਾਮ ਦੇ ਵਿਸਥਾਰ ਦੀ ਘੋਸ਼ਣਾ ਕੀਤੀ। ਇਨ੍ਹਾਂ ਸ਼ਹਿਰਾਂ ਵਿਚ ਵੀ ਐਮਾਜ਼ੋਨ ਨੂੰ ਗਾਹਕਾਂ ਨੂੰ ਪੈਕੇਜਸ ਦੀ ਡਿਲਿਵਰੀ ਲਈ ਹਜ਼ਾਰਾਂ ਅਜਿਹੇ ਲੋਕਾਂ ਦੀ ਜ਼ਰੂਰਤ ਪਏਗੀ, ਜਿਨ੍ਹਾਂ ਕੋਲ ਆਪਣਾ ਦੋ-ਪਹੀਆ ਵਾਹਨ ਹੋਵੇ। ਉਹ ਆਪਣੀ ਪਸੰਦ ਦੇ ਸਮੇਂ ਵਿਚ ਹਰ ਘੰਟੇ 120 ਤੋਂ 140 ਰੁਪਏ ਕਮਾ ਸਕਣਗੇ।

ਇਸ ਗਲੋਬਲ ਡਿਲਿਵਰੀ ਪ੍ਰੋਗਰਾਮ ਨੂੰ ਪਿਛਲੇ ਸਾਲ ਜੂਨ ਵਿਚ ਲਾਂਚ ਕੀਤਾ ਗਿਆ ਸੀ ਅਤੇ ਇਸ ਦਾ ਟੀਚਾ ਪਾਰਟ ਟਾਈਮ ਕੰਮ ਦੇ ਮੌਕੇ ਪੈਦਾ ਕਰਨਾ ਸੀ, ਜਿੱਥੇ ਲੋਕ ਖੁਦ ਦੇ ਬੌਸ ਬਣਨ, ਖੁਦ ਦਾ ਸ਼ਡਿਊਲ ਬਣਾਉਣ ਅਤੇ ਐਮਾਜ਼ੋਨ ਦੇ ਗਾਹਕਾਂ ਨੂੰ ਪੈਕੇਜਸ ਦੀ ਡਿਲਿਵਰੀ ਕਰਕੇ ਪ੍ਰਤੀ ਘੰਟਾ 120 ਤੋਂ 140 ਰੁਪਏ ਕਮਾਉਣ। ਜੂਨ 2019 ਵਿਚ ਇਹ ਪ੍ਰੋਗਰਾਮ ਸਿਰਫ 3 ਸ਼ਹਿਰਾਂ ਤਕ ਸੀਮਤ ਸੀ, ਜੋ ਜੂਨ 2020 ਵਿਚ 35 ਸ਼ਹਿਰਾਂ ਤੱਕ ਪਹੁੰਚ ਗਿਆ। ਇਸ ਵਿਸਥਾਰ ਨੇ ਮੈਟਰੋ ਸ਼ਹਿਰਾਂ ਅਤੇ ਨਾਨ-ਮੈਟਰੋ ਸ਼ਹਿਰਾਂ, ਜਿਵੇਂ ਰਾਏਪੁਰ, ਹੁਬਲੀ, ਗਵਾਲੀਅਰ ਅਤੇ ਨਾਸਿਕ ਆਦਿ ਵਿਚ ਲੋਕਾਂ ਲਈ ਪਾਰਟ-ਟਾਇਮ ਕੰਮ ਦੇ ਹਜ਼ਾਰਾਂ ਮੌਕੇ ਪੈਦਾ ਕੀਤੇ ਹਨ। ਐਮਾਜ਼ੋਨ ਫਲੈਕਸ ਪ੍ਰੋਗਰਾਮ ਦੇ ਵਿਸਥਾਰ ਨਾਲ ਕੰਪਨੀ ਦੀ ਡਿਲਿਵਰੀ ਸਮਰੱਥਾ ਵਧਾਉਣ ਨਾਲ ਅਜਿਹੇ ਸਮੇਂ ਵਿਚ ਹੋਰ ਮਦਦ ਮਿਲੇਗੀ, ਜਦੋਂ ਦੇਸ਼ਭਰ ਦੇ ਗਾਹਕ ਆਪਣੇ ਘਰ ਵਿਚ ਉਤਪਾਦਾਂ ਦੀ ਸੁਰੱਖਿਅਤ ਸਪਲਾਈ ਲਈ ਐਮਾਜ਼ੋਨ ਇੰਡੀਆ ਦੀਆਂ ਸੇਵਾਵਾਂ 'ਤੇ ਨਿਰਭਰ ਹਨ।

ਐਮਾਜ਼ੋਨ ਇੰਡੀਆ ਦੇ ਲਾਸਟ ਮਾਈਲ ਟ੍ਰਾਂਸਪੋਰਟੇਸ਼ਨ ਦੇ ਡਾਇਰੈਕਟਰ ਪ੍ਰਕਾਸ਼ ਰੋਚਲਾਨੀ ਨੇ ਕਿਹਾ, 'ਪਿਛਲੇ ਇਕ ਸਾਲ ਵਿਚ ਸਾਨੂੰ ਐਮਾਜ਼ੋਨ ਫਲੈਕਸ ਪ੍ਰੋਗਰਾਮ ਲਈ ਹਜ਼ਾਰਾਂ ਅਜਿਹੇ ਲੋਕਾਂ ਤੋਂ ਚੰਗਾ ਰਿਸਪਾਂਸ ਮਿਲਿਆ ਹੈ, ਜਿਨ੍ਹਾਂ ਨੂੰ ਐਮਾਜ਼ੋਨ ਦੇ ਗਾਹਕਾਂ ਨੂੰ ਡਿਲਿਵਰੀ ਕਰਕੇ ਲਾਭ ਪਹੁੰਚਿਆ ਹੈ। ਐਮਾਜ਼ੋਨ ਫਲੈਕਸ ਦੇ ਭਾਈਵਾਲ ਪਾਰਟ ਟਾਈਮ ਕੰਮ ਦੇ ਮੌਕੇ ਦਾ ਆਨੰਦ ਲੈਂਦੇ ਹਨ ਅਤੇ ਆਪਣੇ ਖਾਲ੍ਹੀ ਸਮੇਂ ਵਿਚ ਕਮਾਈ ਕਰਦੇ ਹਨ। ਖਾਸ ਕਰਕੇ ਇਸ ਸਮੇਂ ਜਦੋਂ ਦੇਸ਼-ਵਿਆਪੀ ਤਾਲਾਬੰਦੀ ਦੇ ਪ੍ਰਭਾਵ ਤੋਂ ਦੇਸ਼ ਦੀ ਅਰਥ ਵਿਵਸਥਾ ਉਬਰ ਰਹੀ ਹੈ। ਉਨ੍ਹਾਂ ਦੀ ਸੁਰੱਖਿਆ ਸਾਡੀ ਪਹਿਲੀ ਤਰਜੀਹ ਹੈ ਅਤੇ ਅਸੀਂ ਉਚਿਤ ਸਾਵਧਾਨੀਆਂ ਵਰਤ ਰਹੇ ਹਾਂ ਅਤੇ ਅਸੀਂ ਕਈ ਸਿਹਤ ਉਪਾਅ ਲਾਗੂ ਕੀਤੇ ਹਨ। ਅਸੀਂ 35 ਤੋਂ ਜਿਆਦਾ ਸ਼ਹਿਰਾਂ ਵਿਚ ਇਸ ਪ੍ਰੋਗਰਾਮ ਦਾ ਦਾਇਰਾ ਵਧਾ ਰਹੇ ਹਾਂ ਅਤੇ ਇਸ ਜ਼ਰੀਏ ਐਮਾਜ਼ੋਨ ਫਲੈਕਸ ਗਾਹਕਾਂ ਦੀ ਸੇਵਾ ਦੇ ਮਹੱਤਵ ਵਿਚ ਭਾਰੀ ਵਾਧਾ ਕਰੇਗਾ ਤਾਂ ਕਿ ਉਹ ਘਰਾਂ ਵਿਚ ਰਹਿਣ ਅਤੇ ਸਾਮਾਜਕ ਦੂਰੀ ਦਾ ਪਾਲਣ ਕਰਨ।'

ਆਪਣੇ ਲਾਂਚ ਦੇ ਬਾਅਦ ਤੋਂ ਇਸ ਪ੍ਰੋਗਰਾਮ ਨੇ ਅਜਿਹੇ ਵਿਦਿਆਰਥੀਆਂ, ਔਰਤਾਂ ਅਤੇ ਲੋਕਾਂ ਲਈ ਮੌਕੇ ਪੈਦਾ ਕੀਤੇ ਹਨ, ਜੋ ਆਪਣੇ ਖਾਲ੍ਹੀ ਸਮੇਂ ਵਿਚ ਐਮਾਜ਼ੋਨ ਦੇ ਪੈਕੇਜੇਸ ਦੀ ਡਿਲਿਵਰੀ ਕਰਕੇ ਆਪਣੀ ਕਮਾਈ ਵਧਾਉਣਾ ਚਾਹੁੰਦੇ ਹਨ। ਚਾਹਵਾਨ ਡਿਲਿਵਰੀ ਭਾਈਵਾਲ ਸਾਇਨ-ਅਪ ਕਰਕੇ ਆਪਣਾ ਸ਼ਡਿਊਲ ਚੁਣ ਸਕਦੇ ਹਨ ਅਤੇ ਪੈਕੇਜੇਸ ਡਿਲਿਵਰ ਕਰ ਸਕਦੇ ਹਨ। ਉਹ ਇਹ ਸਭ ਐਮਾਜ਼ੋਨ ਫਲੈਕਸ ਐਪ ਦੇ ਇਸਤੇਮਾਲ ਨਾਲ ਕਰ ਸਕਦੇ ਹਨ। ਜ਼ਿਆਦਾ ਜਾਣਕਾਰੀ ਲਈ ਚਾਹਵਾਨ ਲੋਕ https://flex.amazon.in 'ਤੇ ਜਾ ਸਕਦੇ ਹਨ।


cherry

Content Editor

Related News