ਜਨਤਕ ਭੰਡਾਰਾਂ ਤੋਂ ਅਨਾਜ ਐਕਸਪੋਰਟ ਕਰਨ ਦੀ ਇਜਾਜ਼ਤ ਦੇਵੇ ਡਬਲਯੂ. ਟੀ. ਓ. : ਨਿਰਮਲਾ ਸੀਤਾਰਮਣ

Saturday, Jul 16, 2022 - 10:26 AM (IST)

ਜਨਤਕ ਭੰਡਾਰਾਂ ਤੋਂ ਅਨਾਜ ਐਕਸਪੋਰਟ ਕਰਨ ਦੀ ਇਜਾਜ਼ਤ ਦੇਵੇ ਡਬਲਯੂ. ਟੀ. ਓ. : ਨਿਰਮਲਾ ਸੀਤਾਰਮਣ

ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਅੱਜ ਇੰਡੋਨੇਸ਼ੀਆ ਦੇ ਬਾਲੀ ’ਚ ਜੀ20 ਦੇਸ਼ਾਂ ਦੇ ਵਿੱਤ ਮੰਤਰੀਆਂ ਅਤੇ ਸੈਂਟਰਲ ਬੈਂਕ ਗਵਰਨੈਂਸ (ਐੱਫ. ਐੱਮ. ਸੀ. ਬੀ. ਜੀ.) ਦੇ ਇਕ ਸੈਮੀਨਾਰ ’ਚ ਕਿਹਾ ਕਿ ਵਰਲਡ ਟ੍ਰੇਡ ਆਰਗਨਾਈਜੇਸ਼ਨ (ਡਬਲਯੂ. ਟੀ. ਓ.) ਨੂੰ ਗਲੋਬਲ ਭੁੱਖ ਅਤੇ ਖੁਰਾਕ ਅਸੁਰੱਖਿਆ ਦੇ ਮੁੱਦੇ ਨੂੰ ਹੱਲ ਕਰਨ ਲਈ ਦੇਸ਼ਾਂ ਨੂੰ ਆਪਣੇ ਜਨਤਕ ਭੰਡਾਰਾਂ ਤੋਂ ਅਨਾਜ ਐਕਸਪੋਰਟ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ।

ਵਿਸ਼ਵ ਵਪਾਰ ਸੰਗਠਨ ਦੇ ਮੌਜੂਦਾ ਨਿਯਮ ਦੇਸ਼ਾਂ ਨੂੰ ਜਨਤਕ ਭੰਡਾਰਾਂ ਤੋਂ ਐਕਸਪੋਰਟ ਕਰਨ ਤੋਂ ਰੋਕਦੇ ਹਨ ਕਿਉਂਕਿ ਉਨ੍ਹਾਂ ਨੂੰ ਸਬਸਿਡੀ ਦਿੱਤੀ ਜਾਂਦੀ ਹੈ ਜੋ ਗਲੋਬਲ ਕੀਮਤਾਂ ਨੂੰ ਵਿਗਾ਼ ਸਕਦੇ ਹਨ। ਪਿਛਲੇ ਮਹੀਨੇ ਜਿਨੇਵਾ ’ਚ ਹੋਏ 12ਵੇਂ ਵਿਸ਼ਵ ਵਪਾਰ ਸੰਗਠਨ ਦੇ ਮੰਤਰੀ ਪੱਧਰ ਦੇ ਸੰਮੇਲਨ ’ਚ ਹੀ ਇਹ ਭਾਰਤ ਦੀ ਪ੍ਰਮੁੱਖ ਮੰਗ ਸੀ ਪਰ 164 ਮੈਂਬਰ ਦੇਸ਼ਾਂ ਵਲੋਂ ਸਹਿਮਤ ਡੀਲ ਨੂੰ ਪੂਰਾ ਨਹੀਂ ਕਰ ਸਕੇ।


author

Harinder Kaur

Content Editor

Related News