ਇਸ ਹਵਾਬਾਜ਼ੀ ਕੰਪਨੀ ਵੱਲੋਂ ਗੋਆ ਲਈ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ

12/05/2020 6:55:18 PM

ਨਵੀਂ ਦਿੱਲੀ— ਏਅਰ ਇੰਡੀਆ ਦੀ ਸਹਾਇਕ ਕੰਪਨੀ ਅਲਾਇੰਸ ਏਅਰ ਨੇ ਮੁੰਬਈ-ਗੋਆ ਦੀਆਂ ਰੋਜ਼ਾਨਾ ਸਿੱਧੀਆਂ ਉਡਾਣਾਂ ਸ਼ੁਰੂ ਕਰ ਦਿੱਤੀਆਂ ਹਨ। ਕੰਪਨੀ ਨੇ ਸ਼ਨੀਵਾਰ ਨੂੰ ਕਿਹਾ ਕਿ ਉਸ ਨੇ ਮੁੰਬਈ ਤੋਂ ਗੋਆ ਲਈ ਰੋਜ਼ਾਨਾ ਸਿੱਧੀ ਉਡਾਣ ਸੇਵਾ ਸ਼ੁਰੂ ਕਰ ਦਿੱਤੀ ਹੈ।

ਏਅਰਲਾਈਨ ਦੇ ਅਨੁਸਾਰ, ਸ਼ੁੱਕਰਵਾਰ ਨੂੰ ਸ਼ੁਰੂ ਕੀਤੀ ਗਈ ਉਦਘਾਟਨੀ ਉਡਾਣ 'ਚ ਸੌ ਫ਼ੀਸਦੀ ਲੋਡ ਫੈਕਟਰ ਸੀ, ਯਾਨੀ ਮੁਸਾਫ਼ਰਾਂ ਦੀ ਮੰਗ ਕਾਫ਼ੀ ਰਹੀ।

ਬਿਆਨ 'ਚ ਕਿਹਾ ਗਿਆ ਕਿ ਆਉਣ ਵਾਲੇ ਤਿਉਹਾਰਾਂ 'ਚ ਮੰਗ ਨੂੰ ਪੂਰਾ ਕਰਨ 'ਚ ਇਹ ਉਡਾਣ ਲੋਕਾਂ ਨੂੰ ਆਪਣੇ ਪਰਿਵਾਰ ਤੇ ਦੋਸਤਾਂ ਨੂੰ ਮਿਲਣ ਲਈ ਯਾਤਰਾ 'ਚ ਆਸਾਨੀ ਪ੍ਰਦਾਨ ਕਰਾਏਗੀ। ਸ਼ੁੱਕਰਵਾਰ ਨੂੰ ਮੁੰਬਈ ਤੋਂ ਗੋਆ ਦੀ ਉਦਘਾਟਨੀ ਉਡਾਣ ਦਾ ਕਿਰਾਇਆ ਸਿਰਫ 2,957 ਰੁਪਏ ਅਤੇ ਗੋਆ ਤੋਂ ਮੁੰਬਈ ਦਾ 3,171 ਰੁਪਏ ਪ੍ਰਤੀ ਯਾਤਰੀ ਰੱਖਿਆ ਗਿਆ ਸੀ।

ਇਸ ਤੋਂ ਇਲਾਵਾ ਏਅਰਲਾਈਨ ਨੇ ਕਿਹਾ ਕਿ ਉਹ ਸਰਕਾਰ ਵੱਲੋਂ ਕੋਵਿਡ-19 ਦੌਰਾਨ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੀ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਚੈੱਕ-ਇਨ, ਬੋਰਡਿੰਗ ਅਤੇ ਮੰਜ਼ਲ 'ਤੇ ਪਹੁੰਚਣ ਵਾਲੇ ਜਹਾਜ਼ਾਂ ਦੇ ਅੰਦਰ ਲੋੜੀਂਦੇ ਸਾਵਧਾਨੀ ਉਪਾਅ ਕੀਤੇ ਜਾ ਰਹੇ ਹਨ।


Sanjeev

Content Editor

Related News