ਸਾਰੀਆਂ ਕਾਰਾਂ ''ਚ ਅਪ੍ਰੈਲ 2019 ਤੋਂ ਏਅਰਬੈਗ ਅਤੇ ਪਾਰਕਿੰਗ ਸੈਂਸਰ ਹੋਣਾ ਹੋਵੇਗਾ ਜ਼ਰੂਰੀ
Friday, Sep 01, 2017 - 09:35 PM (IST)

ਜਲੰਧਰ—ਭਾਰਤ ਸਰਕਾਰ ਨੇ ਵਧ ਦੀਆਂ ਸੜਕ ਦੁਰਘਨਾਵਾਂ ਨੂੰ ਦੇਖਦੇ ਹੋਏ ਇਕ ਨੋਟੀਫੀਕੇਸ਼ਨ ਜਾਰੀ ਕੀਤਾ ਹੈ, ਜਿਸ 'ਚ ਅਪ੍ਰੈਲ 2019 ਤੋਂ ਬਣਨ ਵਾਲੀਆਂ ਕਾਰਾਂ 'ਚ ਡਰਾਈਵਰ ਏਅਰਬੈਗਸ, ਸਪੀਡ ਵਾਰਨਿੰਗ ਸਿਸਟਮ, ਸੀਟ ਬੈਲਟ ਵਾਰਨਿੰਗ ਸਿਸਟਮ ਅਤੇ ਰਿਵਰਸ ਪਾਰਕਿੰਗ ਸੈਂਸਰ ਲੱਗਾਉਣਾ ਜ਼ਰੂਰੀ ਹੋਵੇਗਾ। ਜਾਣਕਾਰੀ ਮੁਤਾਬਕ ਕੇਂਦਰੀ ਸੜਕ ਪਰਿਵਹਨ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜਾਰੀ ਨੋਟੀਫੀਕੇਸ਼ਨ ਮੁਤਾਬਕ ਅਪ੍ਰੈਲ, 2019 ਤੋਂ ਨਿਰਮਾਤਾਵਾਂ ਲਈ ਐੱਮ-1 ਸ਼੍ਰੇਣੀ ਦੇ ਵਾਹਨਾਂ 'ਚ ਏ. ਆਈ. ਐੱਸ.-145 ਮਾਨਕ ਸੁਰੱਖਿਆ ਫੀਚਰ ਦੇਣਾ ਜ਼ਰੂਰਾ ਹੋਵੇਗਾ।
ਇਸ ਤੋਂ ਇਲਾਵਾ ਕਾਰਾਂ ਦੀ ਸੁਰੱਖਿਆ ਦੇ ਪ੍ਰੀਖਣ ਲਈ ਲਈ ਪ੍ਰਸਤਾਵਿਤ ਭਾਰਤ ਐੱਨ. ਸੀ. ਐੱਪੀ. ਕ੍ਰੈਸ਼ ਟੈਸਟ ਪ੍ਰੋਗਰਾਮ ਤਹਿਤ ਇਨ੍ਹਾਂ ਫੀਚਰਸ ਵਾਲੀ ਸਾਰੀਆਂ ਕਾਰਾਂ ਨੂੰ ਸੁਰੱਖਿਆ ਦੀ ਫਾਈਵ ਸਟਾਰ ਰੈਟਿੰਗ ਪ੍ਰਦਾਨ ਕੀਤੀ ਜਾਵੇਗੀ। ਦੱਸ ਦਈਏ ਕਿ ਦੇਸ਼ 'ਚ ਹਰ ਸਾਲ ਪੰਜ ਲੱਖ ਸੜਕ ਦੁਰਘਟਨਾਵਾਂ 'ਚ ਢੇਡ ਲੱਖ ਮਾਰੇ ਜਾਂਦੇ ਹਨ ਅਤੇ ਤਿੰਨ ਲੱਖ ਲੋਕ ਜ਼ਖਮੀ ਹੋ ਜਾਂਦੇ ਹਨ। ਇਨ੍ਹਾਂ ਚੋਂ ਜ਼ਿਆਦਾਤਰ ਹਾਦਸੇ 'ਚ ਡਰਾਈਵਰਾਂ ਦੀ ਮੌਤ ਜਾਂ ਜ਼ਖਮੀ ਹੋਣਾ, ਤੇਜ਼ ਰਫਤਾਰ ਨਾਲ ਗੱਡੀ ਚੱਲਾਉਣਾ, ਪਿੱਛੇ ਨਾ ਦੇਖ ਕੇ ਵਾਹਨ ਨੂੰ ਬੈਕ ਕਰਨਾ ਅਤੇ ਸੀਟ ਬੈਲਟ ਨਾ ਲੱਗਾਉਣ ਦੇ ਕਾਰਨ ਹੁੰਦੇ ਹਨ। ਸਾਰੇ ਫੀਚਰਸ ਹੋਣ ਨਾਲ ਇਸ ਤਰ੍ਹਾਂ ਦੀਆਂ ਦੁਰਘਟਨਾਵਾਂ 'ਤੇ ਰੋਕ ਲੱਗਾਉਣ 'ਚ ਮਦਦ ਮਿਲੇਗੀ।