ਦੀਵਾਲੀ ਮੌਕੇ ਟੁੱਟੇ ਕਾਰੋਬਾਰ ਦੇ ਸਾਰੇ ਰਿਕਾਰਡ, 3.75 ਲੱਖ ਕਰੋੜ ਦੀ ਹੋਈ ਖਰੀਦਦਾਰੀ
Monday, Nov 13, 2023 - 07:39 PM (IST)
ਨਵੀਂ ਦਿੱਲੀ (ਭਾਸ਼ਾ) – ਦੀਵਾਲੀ ਦਾ ਤਿਓਹਾਰ ਭਾਰਤੀ ਅਰਥਵਿਵਸਥਾ ਅਤੇ ਕਾਰੋਬਾਰੀਆਂ ਲਈ ਬੇਹੱਦ ਸ਼ਾਨਦਾਰ ਰਿਹਾ। ਇਸ ਸਾਲ ਦੀਵਾਲੀ ਸੀਜ਼ਨ ’ਚ ਦੇਸ਼ ਭਰ ਦੇ ਬਾਜ਼ਾਰਾਂ ’ਚ ਖਪਤਕਾਰਾਂ ਵਲੋਂ ਜ਼ੋਰਦਾਰ ਮੰਗ ਦੀ ਬਦੌਲਤ ਰਿਕਾਰਡ ਕਾਰੋਬਾਰ ਦੇਖਣ ਨੂੰ ਮਿਲਿਆ।
ਵਪਾਰੀਆਂ ਦੇ ਸੰਗਠਨ ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਮੁਤਾਬਕ ਇਸ ਦੀਵਾਲੀ ਮੌਕੇ 3.75 ਲੱਖ ਕਰੋੜ ਰੁਪਏ ਤੋਂ ਵੱਧ ਦਾ ਰਿਕਾਰਡ ਵਪਾਰ ਹੋਇਆ ਜਦ ਕਿ ਗੋਵਰਧਨ ਪੂਜਾ, ਭਾਈ ਦੂਜ, ਛੱਠ ਪੂਜਾ ਅਤੇ ਤੁਲਸੀ ਵਿਆਹ ਦਾ ਤਿਓਹਾਰ ਆਉਣਾ ਬਾਕੀ ਹੈ, ਜਿਸ ’ਚ ਕਰੀਬ 50,000 ਕਰੋੜ ਰੁਪਏ ਦਾ ਹੋਰ ਵਪਾਰ ਹੋਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਸਰਕਾਰ ਨੇ ਸਿੱਖ ਯਾਤਰੀਆਂ ਦੀ ਸਹੂਲਤ ਲਈ ਲਾਂਚ ਕੀਤਾ ਆਨਲਾਈਨ ਪੋਰਟਲ
ਵੋਕਲ ਫਾਰ ਲੋਕਲ ਦਾ ਚੱਲਿਆ ਜਾਦੂ
ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੋਕਲ ਫਾਰ ਲੋਕਲ ਦਾ ਜਾਦੂ ਲੋਕਾਂ ’ਤੇ ਖੂਬ ਚੱਲਿਆ ਹੈ ਅਤੇ ਇਸੇ ਕਾਰਨ ਚੀਨ ਨੂੰ 1 ਲੱਖ ਕਰੋੜ ਰੁਪਏ ਤੋਂ ਵੱਧ ਦੇ ਵਪਾਰ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਸਾਲਾਂ ’ਚ ਦੀਵਾਲੀ ਦੇ ਤਿਓਹਾਰ ਮੌਕੇ ਚੀਨ ਤੋਂ ਬਣੀਆਂ ਵਸਤਾਂ ਨੂੰ ਲਗਭਗ 70 ਫੀਸਦੀ ਬਾਜ਼ਾਰ ਭਾਰਤ ਦਾ ਮਿਲ ਜਾਂਦਾ ਸੀ ਜੋ ਇਸ ਵਾਰ ਸੰਭਵ ਨਹੀਂ ਹੋ ਸਕਿਆ ਹੈ। ਦੇਸ਼ ਵਿਚ ਵਪਾਰੀਅਾਂ ਨੇ ਇਸ ਸਾਲ ਚੀਨ ਤੋਂ ਦੀਵਾਲੀ ਨਾਲ ਸਬੰਧਤ ਕਿਸੇ ਵੀ ਵਸਤੂ ਦੀ ਕੋਈ ਦਰਾਮਦ ਨਹੀਂ ਕੀਤੀ।
ਇਹ ਵੀ ਪੜ੍ਹੋ : CBDT ਵਿਭਾਗ ਦੀ ਵੱਡੀ ਕਾਰਵਾਈ, ਇਸ ਕਾਰਨ ਰੱਦ ਕੀਤੇ 11.5 ਕਰੋੜ ਪੈਨ ਕਾਰਡ
ਪੈਕਿੰਗ ਕਾਰੋਬਾਰ ਨੂੰ ਮਿਲਿਆ ਇਕ ਵੱਡਾ ਬਾਜ਼ਾਰ
ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਇਕ ਅਨੁਮਾਨ ਮੁਤਾਬਕ 3.5 ਲੱਖ ਕਰੋੜ ਰੁਪਏ ਦੇ ਵਪਾਰ ’ਚ ਲਗਭਗ 13 ਫੀਸਦੀ ਹਿੱਸੇਦਾਰੀ ਖਾਣ ਵਾਲੀਆਂ ਵਸਤਾਂ ਅਤੇ ਕਰਿਆਨੇ ’ਤੇ, 9 ਫੀਸਦੀ ਜਵੈਲਰੀ ’ਤੇ, 12 ਫੀਸਦੀ ਕੱਪੜੇ ਅਤੇ ਗਾਰਮੈਂਟ, 4 ਫੀਸਦੀ ਡਰਾਈ ਫਰੂਟ, ਮਿਠਾਈ ਅਤੇ ਨਮਕੀਨ, 3 ਫੀਸਦੀ ਘਰ ਦਾ ਸਾਜੋ-ਸਾਮਾਨ, 6 ਫੀਸਦੀ ਕਾਸਮੈਟਿਕ, 8 ਫੀਸਦੀ ਇਲੈਕਟ੍ਰਾਨਿਕਸ ਅਤੇ ਮੋਬਾਇਲ, 3 ਫੀਸਦੀ ਪੂਜਾ ਸਮੱਗਰੀ, 3 ਫੀਸਦੀ ਬਰਤਨ ਅਤੇ ਰਸੋਈ ਉਪਕਰਨ, 2 ਫੀਸਦੀ ਕਨਫੈਕਸ਼ਨਰੀ ਅਤੇ ਬੇਕਰੀ, 8 ਫੀਸਦੀ ਗਿਫਟ ਆਈਟਮਸ, 4 ਫੀਸਦੀ ਫਰਨੀਸ਼ਿੰਗ ਅਤੇ ਫਰਨੀਚਰ ਅਤੇ ਬਾਕੀ 20 ਫੀਸਦੀ ਆਟੋਮੋਬਾਇਲ, ਹਾਰਡਵੇਅਰ, ਇਲੈਕਟ੍ਰੀਕਲ, ਖਿਡੌਣਿਆਂ ਸਮੇਤ ਹੋਰ ਅਨੇਕਾਂ ਵਸਤਾਂ ਅਤੇ ਸੇਵਾਵਾਂ ’ਤੇ ਗਾਹਕਾਂ ਨੇ ਖਰਚ ਕੀਤੇ। ਦੇਸ਼ ਭਰ ’ਚ ਪੈਕਿੰਗ ਕਾਰੋਬਾਰ ਨੂੰ ਵੀ ਇਕ ਵੱਡਾ ਬਾਜ਼ਾਰ ਦੀਵਾਲੀ ’ਤੇ ਮਿਲਿਆ ਹੈ।
ਇਹ ਵੀ ਪੜ੍ਹੋ : ਮਾਰਕੀਟ ’ਚ ਦੀਵਾਲੀ ਦੀਆਂ ਰੌਣਕਾਂ , ਰੂਪ ਚੌਦਸ ਮੌਕੇ ਵਿਕੇ 15,000 ਕਰੋੜ ਦੇ ਬਿਊਟੀ ਪ੍ਰੋਡਕਟਸ
ਇਸ ਤੋਂ ਪਹਿਲਾਂ ਧਨਤੇਰਸ ’ਤੇ ਵੀ ਸੋਨੇ-ਚਾਂਦੀ ਦਾ ਲਗਭਗ 30,000 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ। ਸਿਰਫ 27,000 ਕਰੋੜ ਰੁਪਏ ਸੋਨੇ ਦੀ ਜਵੈਲਰੀ ਦੀ ਵਿਕਰੀ ਦਾ ਅੰਕੜਾ ਰਿਹਾ ਸੀ ਜਦ ਕਿ 2022 ਵਿਚ ਧਨਤੇਰਸ ਦੌਰਾਨ ਸੋਨੇ-ਚਾਂਦੀ ਦਾ 25,000 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਸੀ।
ਇਹ ਵੀ ਪੜ੍ਹੋ : ਸਮੁੰਦਰੀ ਲੂਣ ਤੋਂ ਬਣੇਗੀ ਬੈਟਰੀ, ਚੱਲਣਗੇ ਜਹਾਜ਼ ਤੇ ਘਰਾਂ ਨੂੰ ਮਿਲੇਗੀ ਬਿਜਲੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8