ਅਲੀਬਾਬਾ ਹਾਂਗਕਾਂਗ ਸ਼ੇਅਰ ਬਾਜ਼ਾਰ ''ਚ ਹੋਵਗੀ ਲਿਸਟਿਡ, ਲੈ ਕੇ ਆਵੇਗੀ IPO

Saturday, Nov 09, 2019 - 05:16 PM (IST)

ਅਲੀਬਾਬਾ ਹਾਂਗਕਾਂਗ ਸ਼ੇਅਰ ਬਾਜ਼ਾਰ ''ਚ ਹੋਵਗੀ ਲਿਸਟਿਡ, ਲੈ ਕੇ ਆਵੇਗੀ IPO

ਨਵੀਂ ਦਿੱਲੀ—ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ਅਲੀਬਾਬਾ ਛੇਤੀ ਹੀ ਹਾਂਗਕਾਂਗ ਸ਼ੇਅਰ ਬਾਜ਼ਾਰ 'ਚ ਲਿਸਟਿਡ ਹੋਵੇਗੀ। ਇਸ ਦੇ ਲਈ ਕੰਪਨੀ 1.06 ਲੱਖ ਕਰੋੜ ਰੁਪਏ (15 ਅਰਬ ਡਾਲਰ) ਦਾ ਆਈ.ਪੀ.ਓ. ਲੈ ਕੇ ਆਵੇਗੀ। ਕੰਪਨੀ ਨੂੰ ਅਜਿਹਾ ਕਰਨ ਲਈ ਅਗਲੇ ਹਫਤੇ ਹਾਂਗਕਾਂਗ ਦੇ ਸ਼ੇਅਰ ਲਿਸਟਿਡ ਕਮੇਟੀ ਤੋਂ ਮਨਜ਼ੂਰੀ ਮਿਲ ਸਕਦੀ ਹੈ। ਸਮਾਚਾਰ ਏਜੰਸੀ ਰਾਇਟਰਸ ਦੇ ਮੁਤਾਬਕ ਕੰਪਨੀ ਦੇ ਇਸ ਫੈਸਲੇ ਨਾਲ ਹਾਂਗਕਾਂਗ ਨੂੰ ਬਹੁਤ ਜ਼ਿਆਦਾ ਆਰਥਿਕ ਫਾਇਦਾ ਹੋਵੇਗਾ। ਇਸ ਤੋਂ ਪਹਿਲਾਂ 2014 'ਚ ਕੰਪਨੀ ਨੇ ਨਿਊਯਾਰਕ ਸ਼ੇਅਰ ਬਾਜ਼ਾਰ 'ਚ ਦੁਨੀਆ ਦਾ ਸਭ ਤੋਂ ਵੱਡਾ ਆਈ.ਪੀ.ਓ. ਲਿਆ ਕੇ 25 ਅਰਬ ਡਾਲਰ ਜੁਟਾਏ ਸਨ।
ਸੁਧਰਣਗੇ ਹਾਲਾਤ
ਅਲੀਬਾਬਾ ਇਸ ਤੋਂ ਪਹਿਲਾਂ ਅਗਸਤ 'ਚ ਆਈ.ਪੀ.ਓ. ਲਿਆਉਣਾ ਚਾਹ ਰਹੀ ਸੀ ਪਰ ਹਾਂਗਕਾਂਗ 'ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਚੱਲਦੇ ਯੋਜਨਾ ਟਾਲ ਦਿੱਤੀ ਗਈ ਸੀ। ਅਲੀਬਾਬਾ ਦੇ ਆਈ.ਪੀ.ਓ. ਲਿਆਉਣ ਨਾਲ ਅਜਿਹੇ ਵਿਰੋਧ ਪ੍ਰਦਰਸ਼ਨ 'ਚ ਕਮੀ ਆਉਣ ਦੀ ਉਮੀਦ ਹੈ। ਅਲੀਬਾਬਾ ਦਾ ਸਿੰਗਲਸ ਡੇ ਚੀਨ ਦਾ ਸਭ ਤੋਂ ਵੱਡਾ ਸਾਲਾਨਾ ਆਨਲਾਈਵ ਸ਼ਾਪਿੰਗ ਡੇਅ ਹੁੰਦਾ ਹੈ। ਇਸ ਵਾਰ ਇਹ 11 ਨਵੰਬਰ ਨੂੰ ਹੈ। ਪਿਛਲੇ ਸਾਲ ਕੰਪਨੀ ਦੀ ਸਿੰਗਲਡ ਡੇ ਸੇਲ 30 ਅਰਬ ਡਾਲਰ ਰਹੀ ਸੀ।
ਅਲੀਬਾਬਾ ਨੇ ਪਿਛਲੇ ਹਫਤੇ ਜੁਲਾਈ ਸਤੰਬਰ ਤਿਮਾਹੀ ਦੇ ਵਿੱਤੀ ਨਤੀਜੇ ਵੀ ਘੋਸ਼ਿਤ ਕੀਤੇ ਸਨ। ਇਸ ਤਿਮਾਹੀ 'ਚ ਕੰਪਨੀ ਦੀ ਆਮਦਨ 40 ਫੀਸਦੀ ਵਧ ਕੇ 119.20 ਅਰਬ ਯੁਆਨ ਰਹੀ ਸੀ। ਪਿਛਲੇ ਸਾਲ ਸਤੰਬਰ ਤਿਮਾਹੀ 'ਚ ਇਹ ਆਮਦਨ 85.15 ਅਰਬ ਯੁਆਨ ਸੀ।


author

Aarti dhillon

Content Editor

Related News