ਅਲੀਬਾਬਾ ਦਾ ਦਾਅਵਾ, 90 ਮਿੰਟ ''ਚ ਹੋਈ 1630 ਕਰੋੜ ਡਾਲਰ ਦੀ ਖਰੀਦਦਾਰੀ

11/11/2019 4:06:08 PM

ਨਵੀਂ ਦਿੱਲੀ — ਦਿੱਗਜ ਈ-ਕਾਰਮਸ ਕੰਪਨੀ ਅਲੀਬਾਬਾ ਨੇ 24 ਘੰਟਿਆਂ ਦੇ ਮੇਗਾ ਸ਼ਾਪਿੰਗ ਇਵੈਂਟ ਸਿੰਗਲ ਡੇਅ ਸੇਲ ਦੀ ਸੋਮਵਾਰ ਨੂੰ ਸ਼ੁਰੂਆਤ ਹੋ ਗਈ। ਇਹ ਸ਼ਾਪਿੰਗ ਫੈਸਟੀਵਲ ਹਰ ਸਾਲ 11 ਨਵੰਬਰ ਨੂੰ ਆਯੋਜਿਤ ਕੀਤਾ ਜਾਂਦਾ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ 90 ਮਿੰਟ ਤੋਂ ਵੀ ਘੱਟ ਸਮੇਂ 'ਚ 1630 ਕਰੋੜ ਡਾਲਰ ਤੋਂ ਜ਼ਿਆਦਾ ਦੀ ਖਰੀਦਦਾਰੀ ਹੋਈ ਹੈ ਜਿਹੜੀ ਪਿਛਲੇ ਸਾਲ ਦੇ ਰਿਕਾਰਡ ਅੱਧੇ ਤੋਂ ਜ਼ਿਆਦਾ ਦੇ ਬਰਾਬਰ ਹੈ। 

22 ਹਜ਼ਾਰ ਤੋਂ ਜ਼ਿਆਦਾ ਬ੍ਰਾਂਡ ਹੋਏ ਸ਼ਾਮਲ

ਇਸ ਸਾਲ ਦੀ ਸਿੰਗਲ ਡੇਅ ਸੇਲ 'ਚ 78 ਦੇਸ਼ਾਂ ਅਤੇ ਖੇਤਰ ਦੇ 22 ਹਜ਼ਾਰ ਤੋਂ ਜ਼ਿਆਦਾ ਇੰਟਰਨੈਸ਼ਨਲ ਬ੍ਰਾਂਡ ਸ਼ਾਮਲ ਹੋਏ। ਇਹ ਸੇਲ ਅਲੀਬਾਬਾ ਦੇ ਡੈਡੀਕੇਟਿਡ ਚੈਨਲ ਟੀਮਾਲ ਗਲੋਬਲ 'ਤੇ ਆਯੋਜਿਤ ਕੀਤੀ ਗਈ। ਟੀਮਾਲ ਗਲੋਬਲ ਇੰਪੋਰਟ ਐਕਸਪੋਰਟ ਦੇ ਜਨਰਲ ਮੈਨੇਜਰ ਏਲਿਵਨ ਲਯੂ ਨੇ ਦਾਅਵਾ ਕੀਤਾ ਸੀ ਕਿ ਇਸ ਸਾਲ ਦੀ ਸਿੰਗਲ ਡੇਅ ਸੇਲ ਕਈ ਰਿਕਾਰਡ ਤੋੜੇਗੀ ਪਰ ਸ਼ੁਰੂਆਤੀ 24 ਘੰਟੇ 'ਚ ਕੰਪਨੀ ਪਿਛਲੇ ਸਾਲ ਦਾ ਰਿਕਾਰਡ ਵੀ ਨਹੀਂ ਤੋੜ ਸਕੀ।

ਨਿਵੇਸ਼ਕ ਬਰੀਕੀ ਨਾਲ ਦੇਖ ਰਹੇ ਹਨ ਕਿ ਕਿਵੇਂ ਦੇਸ਼ ਦਾ ਆਰਥਿਕ ਵਿਕਾਸ 6 ਫੀਸਦੀ ਤੋਂ ਹੇਠਾਂ ਹੋਣ ਦੇ ਬਾਵਜੂਦ ਚੀਨ ਦੇ ਉਪਭੋਗਤਾ ਖਰੀਦਦਾਰੀ ਲਈ ਉਤਸ਼ਾਹਿਤ ਹਨ।

ਛੋਟੀ ਕੰਪਨੀ ਨਾਲ ਸਖਤ ਮੁਕਾਬਲਾ

ਚੀਨ 'ਚ ਲਗਾਤਾਰ ਈ-ਕਾਮਰਸ ਕੰਪਨੀਆਂ ਦੇ ਵਿਸਥਾਰ ਨਾਲ ਅਲੀਬਾਬਾ ਵਰਗੀਆਂ ਕੰਪਨੀਆਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ ਹੈ। ਕਈ ਸਾਰੀਆਂ ਕੰਪਨੀਆਂ ਤਾਂ ਸ਼ਹਿਰਾਂ ਦੀ ਥਾਂ ਪੇਂਡੂ ਇਲਾਕਿਆਂ 'ਚ ਆਪਣਾ ਵਿਸਥਾਰ ਕਰ ਰਹੀਆਂ ਹਨ। ਜ਼ਿਕਰਯੋਗ ਹੈ ਕਿ ਕੰਪਨੀ ਨੂੰ ਇਸ ਸਾਲ ਜੇਡੀ ਡਾਟ ਕਾਮ ਵਰਗੀਆਂ ਛੋਟੀਆਂ ਕੰਪਨੀਆਂ ਨਾਲ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ।

ਕੀ ਹੈ ਸਿੰਗਲ ਡੇਅ

ਚੀਨ 'ਚ 2009 ਤੋਂ 11 ਨਵੰਬਰ ਨੂੰ ਕੁਆਰੇ ਲੋਕਾਂ ਲਈ ਸਿੰਗਲ ਡੇਅ ਮਨਾਇਆ ਜਾਂਦਾ ਹੈ। 11 ਨਵੰਬਰ ਤਾਰੀਖ ਇਸ ਲਈ ਚੁਣੀ ਗਈ ਹੈ ਕਿਉਂਕਿ '1' ਨੰਬਰ ਸਿੰਗਲ ਲੋਕਾਂ ਦੀ ਤਰ੍ਹਾਂ ਦਿਖਦਾ ਹੈ। ਇਸ ਤੋਂ ਇਲਾਵਾ ਲੋਕ ਇਸ ਦਿਨ ਆਪਣੇ ਰਿਸ਼ਤੇ ਨੂੰ ਵੀ ਸੈਲੀਬ੍ਰੇਟ ਕਰਦੇ ਹਨ। ਹੁਣ ਇਹ ਫੈਸਟੀਵਲ ਦੁਨੀਆ ਦਾ ਸਭ ਤੋਂ ਵੱਡਾ ਆਨਲਾਈਨ ਸ਼ਾਪਿੰਗ ਫੈਸਟੀਵਲ ਬਣ ਗਿਆ ਹੈ।

 


Related News