ਟਾਈਮ ਦੀ ‘100ਨੈਕਸਟ’ ਸੂਚੀ ’ਚ ਸ਼ਾਮਲ ਹੋਣ ਵਾਲੇ ਇਕੱਲੇ ਭਾਰਤੀ ਬਣੇ ਆਕਾਸ਼ ਅੰਬਾਨੀ
Thursday, Sep 29, 2022 - 12:19 PM (IST)

ਨਿਊਯਾਰਕ (ਭਾਸ਼ਾ) – ਰਿਲਾਇੰਸ ਜੀਓ ਦੇ ਚੇਅਰਮੈਨ ਆਕਾਸ਼ ਅੰਬਾਨੀ ਨੂੰ ਟਾਈਮ ਰਸਾਲੇ ਨੇ ‘ਟਾਈਮ100 ਨੈਕਸਟ’ ਦੀ ਸੂਚੀ ’ਚ ਸ਼ਾਮਲ ਕੀਤਾ ਹੈ। ਉਹ ਇਸ ਸੂਚੀ ’ਚ ਸ਼ਾਮਲ ਇਕੋ-ਇਕ ਭਾਰਤੀ ਹਨ। ਹਾਲਾਂਕਿ ਸੂਚੀ ’ਚ ਸੋਸ਼ਲ ਮੀਡੀਆ ਮੰਚ ਓਨਲੀਫੈਨਸ ਦੀ ਭਾਰਤੀ ਮੂਲ ਦੀ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਅਾਮਰਪਾਲੀ ਗਨ ਨੂੰ ਵੀ ਥਾਂ ਦਿੱਤੀ ਗਈ ਹੈ।
ਟਾਈਮ100 ਨੈਕਸਟ ’ਚ ਉਦਯੋਗਾਂ ਅਤੇ ਦੁਨੀਆ ਭਰ ਦੇ ਅਜਿਹੇ 100 ਉੱਭਰਦੇ ਸਿਤਾਰਿਆਂ ਨੂੰ ਥਾਂ ਦਿੱਤੀ ਜਾਂਦੀ ਹੈ ਜੋ ਦੁਨੀਆ ਨੂੰ ਬਿਹਤਰ ਕਰਨ ਅਤੇ ਭਵਿੱਖ ਨੂੰ ਪਰਿਭਾਸ਼ਿਤ ਕਰਨ ਦੇ ਆਸਾਧਾਰਣ ਯਤਨ ਕਰਦੇ ਹਨ। ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਅਤੇ ਰਿਲਾਇੰਸ ਫਾਊਂਡੇਸ਼ਨ ਦੀ ਸੰਸਥਾਪਕ ਚੇਅਰਪਰਸਨ ਨੀਤਾ ਅੰਬਾਨੀ ਦੇ ਪੁੱਤਰ ਆਕਾਸ਼ ਨੂੰ ‘ਲੀਡਰ’ ਸ਼੍ਰੇਣੀ ਦੇ ਤਹਿਤ ਸੂਚੀ ’ਚ ਸ਼ਾਮਲ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਭਾਰਤ ਸਰਕਾਰ ਦੇ ਇਕ ਫੈਸਲੇ ਦਾ ਅਸਰ, ਸਿੰਗਾਪੁਰ 'ਚ ਆਟਾ ਹੋਇਆ ਮਹਿੰਗਾ
ਸੂਚੀ ਵਿੱਚ ਸ਼ਾਮਲ ਹੋਣ ਵਾਲਾ ਇਕੱਲਾ ਭਾਰਤੀ
ਟਾਈਮ 100 ਨੈਕਸਟ ਲਿਸਟ ਵਿੱਚ ਆਕਾਸ਼ ਅੰਬਾਨੀ ਇੱਕਲੇ ਭਾਰਤੀ ਹਨ। ਦੁਨੀਆ ਦੇ ਉਭਰਦੇ ਸਿਤਾਰੇ ਆਕਾਸ਼ ਅੰਬਾਨੀ ਬਾਰੇ ਟਾਈਮ ਮੈਗਜ਼ੀਨ ਦਾ ਮੰਨਣਾ ਹੈ ਕਿ 22 ਸਾਲ ਦੀ ਉਮਰ 'ਚ ਆਕਾਸ਼ ਅੰਬਾਨੀ ਨੂੰ ਜੀਓ ਦੇ ਬੋਰਡ 'ਚ ਜਗ੍ਹਾ ਮਿਲੀ ਸੀ। ਅਤੇ ਉਸੇ ਸਾਲ ਜੂਨ ਵਿੱਚ, ਉਨ੍ਹਾਂ ਨੂੰ ਭਾਰਤ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਜੀਓ ਦੀ ਕਮਾਨ ਸੌਂਪੀ ਗਈ ਸੀ। 42 ਕਰੋੜ 60 ਲੱਖ ਗਾਹਕਾਂ ਵਾਲੇ ਰਿਲਾਇੰਸ ਜੀਓ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੁਣ ਚੇਅਰਮੈਨ ਆਕਾਸ਼ ਅੰਬਾਨੀ ਦੇ ਮੋਢਿਆਂ 'ਤੇ ਹੈ।
ਇਹ ਵੀ ਪੜ੍ਹੋ : ਉਡਾਣ ਦੌਰਾਨ ਜਹਾਜ਼ ’ਚ ਸੌਂ ਜਾਂਦੇ ਹਨ 66 ਫੀਸਦੀ ਭਾਰਤੀ ਪਾਇਲਟ, ਸਰਵੇ ’ਚ ਹੋਇਆ ਖੁਲਾਸਾ
ਹਰ ਸਾਲ ਬਣਾਈ ਜਾਂਦੀ ਹੈ ਇਹ ਸੂਚੀ
ਟਾਈਮ ਮੈਗਜ਼ੀਨ ਹਰ ਸਾਲ TIME100 ਨੈਕਸਟ ਦੀ ਸੂਚੀ ਪ੍ਰਕਾਸ਼ਿਤ ਕਰਦੀ ਹੈ। ਇਸ ਸੂਚੀ 'ਚ ਦੇਸ਼ ਅਤੇ ਦੁਨੀਆ ਤੋਂ ਇਲਾਵਾ ਇੰਡਸਟਰੀ ਦੇ 100 ਉਭਰਦੇ ਸਿਤਾਰਿਆਂ ਨੂੰ ਜਗ੍ਹਾ ਦਿੱਤੀ ਗਈ ਹੈ। 2022 ਲਈ TIME100 ਸੂਚੀ ਵਿੱਚ ਸੰਗੀਤਕਾਰਾਂ ਦੇ ਨਾਲ-ਨਾਲ ਪੇਸ਼ੇਵਰ ਡਾਕਟਰ, ਸਰਕਾਰੀ ਅਧਿਕਾਰੀ, ਅੰਦੋਲਨਕਾਰੀ, ਉੱਚ-ਪ੍ਰੋਫਾਈਲ ਵ੍ਹਿਸਲ-ਬਲੋਅਰ ਅਤੇ ਚੋਟੀ ਦੇ CEO ਸ਼ਾਮਲ ਹਨ।
ਇਹ ਵੀ ਪੜ੍ਹੋ : ਪਾਮ ਆਇਲ ਦੀ ਕੀਮਤ ਸਾਲ ਦੇ ਹੇਠਲੇ ਪੱਧਰ 'ਤੇ, ਤਿਉਹਾਰੀ ਸੀਜ਼ਨ 'ਚ ਘੱਟ ਸਕਦੇ ਹਨ ਭਾਅ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸ਼ਾਮਲ ਕਰੋ।