ਛਾਂਟੀ ਦੇ ਦੌਰ ''ਚ Akasa Air ਦਾ ਵੱਡਾ ਐਲਾਨ, ਕਰੇਗੀ 1000 ਮੁਲਾਜ਼ਮਾਂ ਦੀ ਭਰਤੀ
Saturday, Mar 25, 2023 - 04:50 PM (IST)
ਮੁੰਬਈ - ਭਾਰਤ ਸਮੇਤ ਦੁਨੀਆ ਭਰ ਵਿੱਚ ਵੱਖ-ਵੱਖ ਸੈਕਟਰਾਂ ਦੀਆਂ ਕੰਪਨੀਆਂ ਛਾਂਟੀ ਕਰ ਰਹੀਆਂ ਹਨ। ਇਸ ਮਾਹੌਲ ਵਿਚਕਾਰ, ਭਾਰਤ ਦੀ ਹਵਾਬਾਜ਼ੀ ਕੰਪਨੀ ਅਕਾਸਾ ਏਅਰ ਨੇ ਵੱਡੇ ਪੱਧਰ 'ਤੇ ਭਰਤੀ ਦਾ ਐਲਾਨ ਕੀਤਾ ਹੈ। ਅਕਾਸਾ ਏਅਰ ਮਾਰਚ 2024 ਤੱਕ ਲਗਭਗ 1,000 ਹੋਰ ਕਰਮਚਾਰੀਆਂ ਨੂੰ ਨਿਯੁਕਤ ਕਰੇਗੀ। ਇਸ ਭਰਤੀ ਨਾਲ ਇਸ ਦੇ ਕੁੱਲ ਕਰਮਚਾਰੀਆਂ ਦੀ ਗਿਣਤੀ 3,000 ਨੂੰ ਪਾਰ ਕਰ ਜਾਵੇਗੀ। ਕੰਪਨੀ ਦੇ ਮੁਖੀ ਵਿਨੈ ਦੂਬੇ ਨੇ ਇਹ ਵੀ ਦੱਸਿਆ ਕਿ ਕੰਪਨੀ ਲਗਾਤਾਰ ਆਪਣੇ ਫਲੀਟ ਅਤੇ ਫਲਾਈਟ ਰੂਟਾਂ ਦਾ ਵਿਸਤਾਰ ਕਰ ਰਹੀ ਹੈ।
ਇਹ ਵੀ ਪੜ੍ਹੋ : 7 ਲੱਖ ਤੋਂ ਜ਼ਿਆਦਾ ਆਮਦਨ ਵਾਲਿਆਂ ਨੂੰ ਨਵੇਂ ਟੈਕਸ ਰਿਜਿਸ ਦੇ ਤਹਿਤ ਵਿੱਤ ਮੰਤਰੀ ਨੇ ਦਿੱਤੀ ਰਾਹਤ
ਕਰੀਬ ਸੱਤ ਮਹੀਨੇ ਪਹਿਲਾਂ ਉਡਾਣ ਸੇਵਾ ਸ਼ੁਰੂ ਕਰਨ ਵਾਲੀ ਅਕਾਸਾ ਏਅਰ ਵੀ ਇਸ ਸਾਲ ਦੇ ਅੰਤ ਤੱਕ ਅੰਤਰਰਾਸ਼ਟਰੀ ਉਡਾਣ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਇਸ ਸਬੰਧੀ ਸੰਭਾਵਿਤ ਵਿਦੇਸ਼ੀ ਡੈਸਟੀਨੇਸ਼ਨ ਨਾਲ ਗੱਲਬਾਤ ਜਾਰੀ ਹੈ।
ਅਕਾਸਾ ਏਅਰ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਦੁਬੇ ਨੇ ਕਿਹਾ ਕਿ ਕੰਪਨੀ ਇਸ ਸਾਲ ਦੇ ਅੰਤ ਤੱਕ 100 ਤੋਂ ਵੱਧ ਜਹਾਜ਼ਾਂ ਦੇ ਆਰਡਰ ਦੇਵੇਗੀ। ਅਕਾਸਾ ਏਅਰ ਨੇ 72 ਬੋਇੰਗ 737 ਮੈਕਸ ਜਹਾਜ਼ਾਂ ਦਾ ਆਰਡਰ ਦਿੱਤਾ ਸੀ, ਜਿਨ੍ਹਾਂ ਵਿੱਚੋਂ 19 ਉਸ ਦੇ ਬੇੜੇ ਵਿੱਚ ਸ਼ਾਮਲ ਹੋ ਗਏ ਹਨ। 20ਵਾਂ ਜਹਾਜ਼ ਅਪ੍ਰੈਲ 'ਚ ਸ਼ਾਮਲ ਕੀਤਾ ਜਾਵੇਗਾ, ਜਿਸ ਤੋਂ ਬਾਅਦ ਕੰਪਨੀ ਵਿਦੇਸ਼ਾਂ 'ਚ ਉਡਾਣ ਭਰ ਸਕੇਗੀ। ਅਗਲੇ ਵਿੱਤੀ ਸਾਲ ਵਿੱਚ, ਕੰਪਨੀ ਨੇ ਬੇੜੇ ਵਿੱਚ ਨੌਂ ਹੋਰ ਜਹਾਜ਼ ਸ਼ਾਮਲ ਕਰਨ ਦੀ ਯੋਜਨਾ ਬਣਾਈ ਹੈ, ਜਿਸ ਨਾਲ ਜਹਾਜ਼ਾਂ ਦੀ ਕੁੱਲ ਗਿਣਤੀ 28 ਹੋ ਜਾਵੇਗੀ। ਕੰਪਨੀ ਇਸ ਸਮੇਂ ਪ੍ਰਤੀ ਦਿਨ 110 ਉਡਾਣਾਂ ਚਲਾਉਂਦੀ ਹੈ।
ਇਹ ਵੀ ਪੜ੍ਹੋ : ਜੇਬ 'ਤੇ ਵਧੇਗਾ ਬੋਝ! ਅਗਲੇ ਮਹੀਨੇ ਤੋਂ ਮਹਿੰਗੇ ਹੋਣ ਜਾ ਰਹੇ ਹਨ ਇਨ੍ਹਾਂ ਕੰਪਨੀਆਂ ਦੇ ਵਾਹਨ
ਦੂਬੇ ਨੇ ਕਿਹਾ, "ਅੱਜ ਸਾਡੇ ਕੋਲ 2,000 ਤੋਂ ਵੱਧ ਕਰਮਚਾਰੀ ਹਨ ਅਤੇ ਅਗਲੇ ਵਿੱਤੀ ਸਾਲ ਦੇ ਅੰਤ ਤੋਂ ਪਹਿਲਾਂ, ਕੰਪਨੀ ਕੋਲ 3,000 ਤੋਂ ਵੱਧ ਕਰਮਚਾਰੀ ਹੋਣਗੇ... ਜਿਨ੍ਹਾਂ ਵਿੱਚੋਂ ਲਗਭਗ 1,100 ਪਾਇਲਟ ਅਤੇ ਚਾਲਕ ਦਲ ਦੇ ਮੈਂਬਰ ਹੋਣਗੇ।
ਸੌ ਜਾਂ ਇਸ ਤੋਂ ਵੱਧ ਜਹਾਜ਼ਾਂ ਦਾ ਆਰਡਰ ਦੇਣ ਦੀ ਸੰਭਾਵਨਾ 'ਤੇ ਉਨ੍ਹਾਂ ਕਿਹਾ, "ਅਸੀਂ ਪਹਿਲਾਂ ਹੀ ਇੱਕ ਦਿਨ ਵਿੱਚ 110 ਉਡਾਣਾਂ ਦਾ ਸੰਚਾਲਨ ਕਰ ਰਹੇ ਹਾਂ ਅਤੇ ਗਰਮੀ ਦੇ ਮੌਸਮ ਦੇ ਅੰਤ ਤੱਕ ਇੱਕ ਦਿਨ ਵਿੱਚ 150 ਉਡਾਣਾਂ ਦਾ ਸੰਚਾਲਨ ਸ਼ੁਰੂ ਕਰ ਦੇਵਾਂਗੇ।" ਇਸ ਦੇ ਨਾਲ ਹੀ ਦੂਬੇ ਨੇ ਕਿਹਾ "ਅਸੀਂ ਇਸ ਸਾਲ ਦੇ ਅੰਤ ਤੱਕ ਤਿੰਨ ਅੰਕਾਂ (100 ਜਾਂ ਇਸ ਤੋਂ ਵੱਧ) ਵਿੱਚ ਜਹਾਜ਼ਾਂ ਦਾ ਆਰਡਰ ਕਰਾਂਗੇ।"
ਇਹ ਵੀ ਪੜ੍ਹੋ : ਕੌਣ ਹੈ ਅੰਮ੍ਰਿਤਾ ਆਹੂਜਾ? ਜਿਸਦਾ ਹਿੰਡਨਬਰਗ ਦੀ ਨਵੀਂ ਰਿਪੋਰਟ 'ਚ ਆਇਆ ਨਾਮ, ਜਾਣੋ ਕਿਹੜੇ ਲੱਗੇ ਦੋਸ਼
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।