ਜਲਦ ਅੰਤਰਾਰਸ਼ਟਰੀ ਉਡਾਣ ਭਰ ਸਕਦੀ ਹੈ ਅਕਾਸਾ ਏਅਰ, ਹਰ ਹਫ਼ਤੇ 900 ਉਡਾਣਾਂ ਦਾ ਸੰਚਾਲਨ

Tuesday, Aug 08, 2023 - 04:18 PM (IST)

ਜਲਦ ਅੰਤਰਾਰਸ਼ਟਰੀ ਉਡਾਣ ਭਰ ਸਕਦੀ ਹੈ ਅਕਾਸਾ ਏਅਰ, ਹਰ ਹਫ਼ਤੇ 900 ਉਡਾਣਾਂ ਦਾ ਸੰਚਾਲਨ

ਬਿਜ਼ਨੈੱਸ ਡੈਸਕ : ਦਿੱਗਜ ਨਿਵੇਸ਼ਕ ਰਾਕੇਸ਼ ਝੁਨਝੁਨਵਾਲਾ ਦੀ ਏਅਰਲਾਈਨਜ਼ ਕੰਪਨੀ ਅਕਾਸਾ ਏਅਰ ਜਲਦੀ ਹੀ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰ ਸਕਦੀ ਹੈ। ਕੰਪਨੀ ਨੇ ਘਰੇਲੂ ਬਾਜ਼ਾਰ ਵਿੱਚ ਹਰੇਕ ਹਫ਼ਤੇ 900 ਤੋਂ ਵੱਧ ਉਡਾਣਾਂ ਚਲਾਈਆਂ ਹਨ ਅਤੇ ਇੱਕ ਸਾਲ ਵਿੱਚ ਕੁੱਲ 43 ਲੱਖ ਯਾਤਰੀਆਂ ਨੂੰ ਉਨ੍ਹਾਂ ਦੀਆਂ ਮੰਜ਼ਿਲਾਂ ਤੱਕ ਪਹੁੰਚਾ ਚੁੱਕੀ ਹੈ। ਇਸ ਰਿਕਾਰਡ ਦੇ ਨਾਲ, ਏਅਰਲਾਈਨ ਆਪਣੀ ਸ਼ੁਰੂਆਤ ਦੇ ਇੱਕ ਸਾਲ ਦੇ ਅੰਦਰ 20 ਜਹਾਜ਼ਾਂ ਦੇ ਨਾਲ ਅੰਤਰਰਾਸ਼ਟਰੀ ਸੰਚਾਲਨ ਲਈ ਯੋਗ ਹੋ ਗਈ ਹੈ। 

ਇਹ ਵੀ ਪੜ੍ਹੋ : ਬਾਲੀਵੁੱਡ ਦੇ ਹੀਰੋ ਨੰਬਰ-1 ਗੋਵਿੰਦਾ ਬਣੇ ਜ਼ਾਲਿਮ ਲੋਸ਼ਨ ਦੇ ਬ੍ਰਾਂਡ ਅੰਬੈਸਡਰ

ਮਹੱਤਵਪੂਰਨ ਗੱਲ ਇਹ ਹੈ ਕਿ ਅਕਾਸਾ ਏਅਰਲਾਈਨਜ਼ ਦੀ ਸ਼ੁਰੂਆਤ 7 ਅਗਸਤ 2022 ਨੂੰ ਹੋਈ ਸੀ। 2 ਅਗਸਤ 2023 ਨੂੰ ਕੰਪਨੀ ਨੇ ਆਪਣੇ ਬੇੜੇ ਵਿੱਚ 20ਵਾਂ ਜਹਾਜ਼ ਸ਼ਾਮਲ ਕੀਤਾ ਸੀ। ਕੰਪਨੀ ਨੇ ਪਹਿਲੀ ਵਾਰ 7 ਅਗਸਤ, 2022 ਨੂੰ ਮੁੰਬਈ ਅਤੇ ਅਹਿਮਦਾਬਾਦ ਵਿਚਕਾਰ ਫਲਾਈਟ ਆਪਰੇਸ਼ਨ ਸ਼ੁਰੂ ਕੀਤਾ ਸੀ। ਆਕਾਸਾ ਏਅਰਲਾਈਨਜ਼ ਦੇ ਇਕ ਸਾਲ ਪੂਰੇ ਹੋਣ ਦੇ ਮੌਕੇ 'ਤੇ ਕੰਪਨੀ ਨੇ ਕਿਹਾ ਹੈ ਕਿ ਉਸ ਨੇ ਸਿਰਫ਼ ਇਕ ਸਾਲ ਦੇ ਅੰਦਰ ਘਰੇਲੂ ਬਾਜ਼ਾਰ 'ਚ 4.9 ਫ਼ੀਸਦੀ ਹਿੱਸੇਦਾਰੀ ਹਾਸਲ ਕਰ ਲਈ ਹੈ। 

ਇਹ ਵੀ ਪੜ੍ਹੋ : ਚੌਲਾਂ ਤੋਂ ਬਾਅਦ ਖੰਡ ਵਿਗਾੜੇਗੀ ਦੁਨੀਆ ਦਾ ਸੁਆਦ, ਭਾਰਤ ਲੈ ਸਕਦਾ ਹੈ ਵੱਡਾ ਫ਼ੈਸਲਾ

ਇਸ ਦੇ ਨਾਲ, ਕੰਪਨੀ ਨੇ ਇੱਕ ਸਾਲ ਦੇ ਅੰਦਰ ਕੁੱਲ 43 ਲੱਖ ਤੋਂ ਵੱਧ ਲੋਕਾਂ ਨੂੰ ਆਪਣੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਹਨ। ਏਅਰਲਾਈਨਜ਼ ਨੇ 16 ਮੰਜ਼ਿਲਾਂ ਲਈ 35 ਰੂਟਾਂ ਨਾਲ ਹਰ ਹਫ਼਼ਤੇ 900 ਉਡਾਣਾਂ ਦਾ ਸੰਚਾਲਨ ਕਰਕੇ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਕੰਪਨੀ ਨੇ ਕੁੱਲ 25,000 ਟਨ ਤੋਂ ਵੱਧ ਦਾ ਮਾਲ ਵੀ ਢੋਇਆ ਹੈ। ਕੰਪਨੀ ਦੀ ਸ਼ੁਰੂਆਤ ਤੋਂ ਬਾਅਦ ਇਸ ਦੇ ਸੰਚਾਲਨ ਵਿੱਚ 84 ਫ਼ੀਸਦੀ ਦੇ ਕਰੀਬ ਯਾਤਰੀ ਲੋਡ ਦਾ ਵਾਧਾ ਹੋਇਆ ਹੈ, ਜੋ ਇਸ ਵਿੱਤੀ ਸਾਲ ਵਿੱਚ 90 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ।

ਇਹ ਵੀ ਪੜ੍ਹੋ : ਅਗਸਤ 'ਚ 14 ਦਿਨ ਬੰਦ ਰਹਿਣਗੇ ਬੈਂਕ, ਇਥੇ ਚੈੱਕ ਕਰੋ ਛੁੱਟੀਆਂ ਦੀ ਪੂਰੀ ਸੂਚੀ

ਆਕਾਸਾ ਏਅਰਲਾਈਨਜ਼ ਦੇ ਇੱਕ ਸਾਲ ਪੂਰੇ ਹੋਣ ਦੇ ਮੌਕੇ 'ਤੇ ਕੰਪਨੀ ਦੇ ਸੀਈਓ ਵਿਨੈ ਦੂਬੇ ਨੇ ਕਿਹਾ ਕਿ ਅਸੀਂ ਪਿਛਲੇ ਇੱਕ ਮਹੀਨੇ ਵਿੱਚ ਕੰਪਨੀ ਦੇ ਵਾਧੇ ਤੋਂ ਖੁਸ਼ ਹਾਂ। ਅਸੀਂ ਇਸ ਮਹੀਨੇ ਦੇ ਸ਼ੁਰੂ ਵਿੱਚ ਆਪਣੀ ਉਡਾਣ ਵਿੱਚ ਇੱਕ ਹੋਰ ਜਹਾਜ਼ 737-8-200 ਸ਼ਾਮਲ ਕੀਤਾ ਹੈ। ਇਸ ਤੋਂ ਬਾਅਦ ਅਸੀਂ ਆਪਣੀਆਂ ਅੰਤਰਰਾਸ਼ਟਰੀ ਉਡਾਣਾਂ ਸੇਵਾਵਾਂ ਦੀ ਪੇਸ਼ਕਸ਼ ਕਰਨ ਦੇ ਯੋਗ ਹੋ ਗਏ ਹਾਂ। ਕੰਪਨੀ ਨੇ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਉਹ ਦਸੰਬਰ 2023 ਤੱਕ ਅੰਤਰਰਾਸ਼ਟਰੀ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਅਕਾਸਾ ਏਅਰ ਨੇ ਪਹਿਲਾਂ ਹੀ CFM LEAP-1B ਦੁਆਰਾ ਸੰਚਾਲਿਤ 76 ਬੋਇੰਗ 737 MAX ਏਅਰਕ੍ਰਾਫਟ-23B 737-8 ਅਤੇ 53 ਉੱਚ-ਸਮਰੱਥਾ ਵਾਲੀਆਂ B 737-8-200 ਉਡਾਣਾਂ ਲਈ ਆਰਡਰ ਦਿੱਤਾ ਹੈ।

ਇਹ ਵੀ ਪੜ੍ਹੋ : ਦਿੱਲੀ ਹਵਾਈ ਅੱਡੇ 'ਤੇ ਪੰਜਾਬੀਆਂ ਦਾ ਪਿਆ ਪੰਗਾ, ਏਅਰਲਾਈਨ ਸਟਾਫ਼ ਨਾਲ ਜੰਮ ਕੇ ਹੋਇਆ ਹੰਗਾਮਾ (ਵੀਡੀਓ)

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News