ਅਜੇ ਬੰਗਾ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ : ਅਮਰੀਕਾ

Sunday, Apr 23, 2023 - 12:15 PM (IST)

ਵਾਸ਼ਿੰਗਟਨ (ਭਾਸ਼ਾ) – ਭਾਰਤੀ-ਅਮਰੀਕੀ ਕਾਰੋਬਾਰੀ ਦਿੱਗਜ਼ ਅਜੇ ਬੰਗਾ ਆਸਾਧਾਰਣ ਉਮੀਦਵਾਰ ਹਨ ਅਤੇ ਉਹ ਬੇਹੱਦ ਨਾਜ਼ੁਕ ਦੌਰ ’ਚ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਪੂਰੀ ਤਰ੍ਹਾਂ ਤਿਆਰ ਹਨ। ਅਮਰੀਕਾ ਨੇ ਬੰਗਾ ਬਾਰੇ ਇਹ ਰਾਏ ਦਿੰਦੇ ਹੋਏ ਕਿਹਾ ਕਿ ਵਿਸ਼ਵ ਬੈਂਕ ਰਸਮੀ ਤੌਰ ’ਤੇ ਆਪਣੇ ਮੁਖੀ ਵਜੋਂ ਉਨ੍ਹਾਂ ਦੀ ਨਿਯੁਕਤੀ ਦਾ ਐਲਾਨ ਕਰਨ ਦੀ ਯੋਜਨਾ ਬਣਾ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਨੇ ਫਰਵਰੀ ’ਚ ਕਿਹਾ ਸੀ ਕਿ ਉਨ੍ਹਾਂ ਦਾ ਦੇਸ਼ ਵਿਸ਼ਵ ਬੈਂਕ ਦੀ ਅਗਵਾਈ ਕਰਨ ਲਈ ਨਾਮਜ਼ਦ ਕਰੇਗਾ।

ਇਹ ਵੀ ਪੜ੍ਹੋ : Apple ਦੇ ਕਰਮਚਾਰੀਆਂ ਦੀ ਡਿਗਰੀ ਜਾਣ ਕੇ ਹੋ ਜਾਵੋਗੇ ਹੈਰਾਨ, ਤਨਖਾਹ ਵੀ 4 ਗੁਣਾ ਜ਼ਿਆਦਾ

ਵਿਸ਼ਵ ਬੈਂਕ ਨੇ 31 ਮਾਰਚ ਨੂੰ ਆਪਣੇ ਅਗਲੇ ਮੁਖੀ ਦੇ ਅਹੁਦੇ ਲਈ ਨਾਮਜ਼ਦਗੀ ਬੰਦ ਕਰ ਦਿੱਤੀ ਹੈ। ਗਲੋਬਲ ਵਿੱਤੀ ਸੰਸਥਾਨ ਨੇ ਕਹਾ ਕਿ ਬੰਗਾ ਇਸ ਅਹੁਦੇ ਲਈ ਇਕੋ-ਇਕ ਅਰਜ਼ੀਦਾਤਾ ਹਨ। ਅਮਰੀਕੀ ਵਿਦੇਸ਼ ਮੰਤਰਾਲਾ ਦੇ ਪ੍ਰਮੁੱਖ ਉੱਪ ਬੁਲਾਰੇ ਵੇਦਾਂਤ ਪਟੇਲ ਨੇ ਕਿਹਾ ਕਿ ਬੰਗਾ ਦੀ ਅਗਵਾਈ ਹੁਨਰ, ਪ੍ਰਬੰਧਨ ਦੇ ਤਜ਼ਰਬੇ ਅਤੇ ਵਿੱਤੀ ਖੇਤਰ ’ਚ ਉਨ੍ਹਾਂ ਦੇ ਤਜ਼ਰਬੇ ਨਾਲ ਗਰੀਬੀ ਨੂੰ ਦੂਰ ਕਰਨ ਅਤੇ ਖੁਸ਼ਹਾਲੀ ਲਿਆਉਣ ਦੇ ਵਿਸ਼ਵ ਬੈਂਕ ਦੇ ਟੀਚਿਆਂ ਨੂੰ ਹਾਸਲ ਕਰਨ ’ਚ ਮਦਦ ਮਿਲੇਗੀ। ਬੰਗਾ ਮਾਸਟਰਕਾਰਡ ਦੇ ਮੁਖੀ ਰਹਿ ਚੁੱਕੇ ਹਨ ਅਤੇ ਇਸ ਸਮੇਂ ਜਨਰਲ ਅਟਲਾਂਟਿਕ ’ਚ ਵਾਈਸ ਚੇਅਰਮੈਨ ਵਜੋਂ ਤਾਇਨਾਤ ਹਨ। ਵਿਸ਼ਵ ਬੈਂਕ ਦੇ ਨਵੇਂ ਮੁਖੀ ਨੂੰ ਮਈ ਦੀ ਸ਼ੁਰੂਆਤ ਤੱਕ ਚੁਣੇ ਜਾਣ ਦੀ ਉਮੀਦ ਹੈ।

ਇਹ ਵੀ ਪੜ੍ਹੋ : CocaCola ਸਰਕਾਰ ਨੂੰ ਵਾਪਸ ਕਰੇਗੀ 35 ਏਕੜ ਜ਼ਮੀਨ, ਪਲਾਟ ’ਤੇ ਖਰਚ ਹੋ ਚੁੱਕੇ ਹਨ 1.1 ਕਰੋੜ ਰੁਪਏ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News