ਏਅਰਵੇਜ਼ ਦੇ ਕਰਜ਼ਦਾਤਾਵਾਂ ਦੀ ਬੈਠਕ 12 ਮਾਰਚ ਨੂੰ
Wednesday, Mar 11, 2020 - 10:02 AM (IST)
ਨਵੀਂ ਦਿੱਲੀ—ਬੰਦ ਪਈ ਜੈੱਟ ਏਅਰਵੇਜ਼ ਦੇ ਕਰਜ਼ਦਾਤਾਵਾਂ ਦੀ ਕਮੇਟੀ (ਸੀ.ਓ.ਸੀ.) ਦੀ ਬੈਠਕ 12 ਮਾਰਚ ਨੂੰ ਹੋਵੇਗੀ। ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਦਿਵਾਲਾ ਕਾਨੂੰਨ ਦੇ ਤਹਿਤ ਨੀਲਾਮ ਕੀਤੀ ਜਾ ਰਹੀ ਇਸ ਏਅਰ ਲਾਈਨ ਲਈ ਬੋਲੀ ਜਮ੍ਹਾ ਕਰਾਉਣ ਦੀ ਆਖਿਰੀ ਤਾਰੀਕ ਮੰਗਲਵਾਰ (ਅੱਜ) ਨੂੰ ਖਤਮ ਹੋ ਗਈ ਹੈ। ਇਸ ਨੂੰ ਦੇਖਦੇ ਹੋਏ ਇਸ ਨੂੰ ਵਿੱਤੀ ਕਰਜ਼ ਦੇਣ ਵਾਲੇ ਸੰਸਥਾਨਾਂ ਦੀ ਕਮੇਟੀ ਦੀ ਇਹ ਬੈਠਕ ਬੁਲਾਈ ਗਈ ਹੈ। ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਮਿਲੀ ਹੈ ਕਿ ਇਸ ਲਈ ਕੋਈ ਬੋਲੀ ਆਈ ਹੈ ਜਾਂ ਨਹੀਂ। ਮੰਗਲਵਾਰ ਨੂੰ ਬਾਜ਼ਾਰਾਂ ਨੂੰ ਦਿੱਤੀ ਗਈ ਸੂਚਨਾ ਮੁਤਾਬਕ ਸੀ.ਓ.ਸੀ. ਦੀ ਬੈਠਕ 12 ਮਾਰਚ ਨੂੰ ਹੋਵੇਗੀ। ਇਸ ਤੋਂ ਪਿਛਲੇ ਮਹੀਨੇ ਜੈੱਟ ਏਅਰਵੇਜ਼ ਲਈ ਬੋਲੀ ਲਗਾਉਣ ਦੀ ਆਖਿਰੀ ਤਾਰੀਕ ਦਸ ਮਾਰਚ ਤੱਕ ਲਈ ਵਧਾ ਦਿੱਤੀ ਗਈ ਸੀ। ਵਿੱਤੀ ਸੰਕਟ ਦੇ ਵਿਚਕਾਰ ਇਸ ਏਅਰਲਾਈਨ ਦਾ ਸੰਚਾਲਨ ਅਪ੍ਰੈਲ 2019 ਤੋਂ ਬੰਦ ਹੈ। ਇਸ 'ਤੇ ਬੈਂਕਾਂ ਦਾ ਕੁੱਲ 8,000 ਕਰੋੜ ਰੁਪਏ ਬਕਾਇਆ ਹੈ।