HDFC ਬੈਂਕ ਨੂੰ ਪਛਾੜ ਕੇ Airtel ਬਣੀ ਦੇਸ਼ ਦੀ ਦੂਜੀ ਸਭ ਤੋਂ Valuable ਕੰਪਨੀ

Monday, May 18, 2026 - 07:07 PM (IST)

HDFC ਬੈਂਕ ਨੂੰ ਪਛਾੜ ਕੇ Airtel ਬਣੀ ਦੇਸ਼ ਦੀ ਦੂਜੀ ਸਭ ਤੋਂ Valuable ਕੰਪਨੀ

ਬਿਜ਼ਨੈੱਸ ਡੈਸਕ : ਭਾਰਤੀ ਏਅਰਟੈੱਲ (Bharti Airtel) ਨੇ ਸ਼ੇਅਰ ਬਾਜ਼ਾਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਸ਼ ਦੀ ਦੂਜੀ ਸਭ ਤੋਂ ਕੀਮਤੀ (Valuable) ਕੰਪਨੀ ਹੋਣ ਦਾ ਮਾਣ ਹਾਸਲ ਕਰ ਲਿਆ ਹੈ। ਕੰਪਨੀ ਦੇ ਸ਼ੇਅਰਾਂ ਵਿੱਚ 2 ਫੀਸਦੀ ਤੋਂ ਵੱਧ ਦੀ ਤੇਜ਼ੀ ਆਉਣ ਨਾਲ ਇਸ ਦਾ ਮਾਰਕੀਟ ਕੈਪ 11.8 ਲੱਖ ਕਰੋੜ ਰੁਪਏ ਨੂੰ ਪਾਰ ਕਰ ਗਿਆ ਹੈ। ਇਸ ਉਛਾਲ ਨਾਲ ਏਅਰਟੈੱਲ ਨੇ ਨਿੱਜੀ ਖੇਤਰ ਦੇ ਸਭ ਤੋਂ ਵੱਡੇ HDFC ਬੈਂਕ ਨੂੰ ਪਿੱਛੇ ਛੱਡ ਦਿੱਤਾ ਹੈ।

ਇਹ ਵੀ ਪੜ੍ਹੋ : ਮੂਧੇ ਮੂੰਹ ਡਿੱਗੇ Gold-Silver ਦੇ ਭਾਅ, 21,600 ਰੁਪਏ ਟੁੱਟੀ ਚਾਂਦੀ, ਜਾਣੋ ਕੀਮਤੀ ਧਾਤਾਂ ਦੇ ਰੇਟ

HDFC ਬੈਂਕ ਦੇ ਸ਼ੇਅਰਾਂ 'ਚ ਆਈ ਗਿਰਾਵਟ

ਜਿੱਥੇ ਏਅਰਟੈੱਲ ਦੇ ਸ਼ੇਅਰ ਚੜ੍ਹੇ, ਉੱਥੇ ਹੀ HDFC ਬੈਂਕ ਦੇ ਸ਼ੇਅਰਾਂ ਵਿੱਚ ਲਗਭਗ 2 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ। ਇਸ ਕਾਰਨ ਬੈਂਕ ਦਾ ਮਾਰਕੀਟ ਕੈਪ ਘਟ ਕੇ ਕਰੀਬ 11.7 ਲੱਖ ਕਰੋੜ ਰੁਪਏ ਰਹਿ ਗਿਆ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੀ ਸਭ ਤੋਂ ਮੁੱਲਵਾਨ ਕੰਪਨੀ ਅਜੇ ਵੀ ਰਿਲਾਇੰਸ ਇੰਡਸਟਰੀਜ਼ (Reliance Industries) ਹੈ, ਜਿਸ ਦਾ ਮਾਰਕੀਟ ਕੈਪ ਲਗਭਗ 18 ਲੱਖ ਕਰੋੜ ਰੁਪਏ ਹੈ।

ਇਹ ਵੀ ਪੜ੍ਹੋ :    ਪਿਆਜ਼ ਕਿਸਾਨਾਂ ਲਈ ਵੱਡੀ ਰਾਹਤ, ਕੇਂਦਰ ਸਰਕਾਰ ਨੇ ਤੈਅ ਕੀਤਾ ਖਰੀਦ ਮੁੱਲ

ਪਿਛਲੇ 5 ਸਾਲਾਂ ਦਾ ਰਿਕਾਰਡ

ਪਿਛਲੇ ਪੰਜ ਸਾਲਾਂ ਵਿੱਚ ਏਅਰਟੈੱਲ ਦੇ ਸ਼ੇਅਰਾਂ ਨੇ ਨਿਵੇਸ਼ਕਾਂ ਨੂੰ ਕਰੀਬ 270% ਦਾ ਸ਼ਾਨਦਾਰ ਰਿਟਰਨ ਦਿੱਤਾ ਹੈ। ਇਸ ਦੇ ਮੁਕਾਬਲੇ HDFC ਬੈਂਕ ਦੇ ਸ਼ੇਅਰਾਂ ਵਿੱਚ ਇਸੇ ਸਮੇਂ ਦੌਰਾਨ ਲਗਭਗ 49% ਦਾ ਵਾਧਾ ਦੇਖਿਆ ਗਿਆ ਹੈ।

ਮਾਰਕੀਟ ਕੈਪ ਦੇ ਆਧਾਰ 'ਤੇ ਚੋਟੀ ਦੀਆਂ ਕੰਪਨੀਆਂ ਦੇਸ਼ ਦੀਆਂ ਸਭ ਤੋਂ ਕੀਮਤੀ ਕੰਪਨੀਆਂ ਦੀ ਸੂਚੀ ਵਿੱਚ ਰਿਲਾਇੰਸ, ਏਅਰਟੈੱਲ ਅਤੇ ਐਚਡੀਐਫਸੀ ਬੈਂਕ ਤੋਂ ਬਾਅਦ ਹੇਠ ਲਿਖੀਆਂ ਕੰਪਨੀਆਂ ਆਉਂਦੀਆਂ ਹਨ:

ਇਹ ਵੀ ਪੜ੍ਹੋ :  ਨਵੇਂ ਰਿਕਾਰਡ ਬਣਾਉਣ ਦੀ ਤਿਆਰੀ 'ਚ ਸੋਨਾ, ਜਾਣੋ ਕਿੱਥੋਂ ਤੱਕ ਪਹੁੰਚ ਸਕਦੇ ਹਨ ਭਾਅ

ICICI Bank
State Bank of India (SBI)
Tata Consultancy Services (TCS)
Bajaj Finance
Larsen & Toubro
Hindustan Unilever

Life Insurance Corporation of India (LIC)

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ

ਬ੍ਰੋਕਰੇਜ ਫਰਮਾਂ ਦੀ ਰਾਏ

ਬ੍ਰੋਕਰੇਜ ਫਰਮ BofA Securities ਨੇ ਏਅਰਟੈੱਲ ਦੇ ਸ਼ੇਅਰ ਲਈ 2,320 ਰੁਪਏ ਦਾ ਟਾਰਗੇਟ ਪ੍ਰਾਈਸ ਤੈਅ ਕੀਤਾ ਹੈ। ਇਸੇ ਤਰ੍ਹਾਂ JPMorgan Chase ਨੇ 2,250 ਰੁਪਏ ਦਾ ਟੀਚਾ ਰੱਖਿਆ ਹੈ। ਹਾਲਾਂਕਿ Goldman Sachs ਨੇ 'ਬਾਏ' (Buy) ਰੇਟਿੰਗ ਬਰਕਰਾਰ ਰੱਖਦੇ ਹੋਏ ਟਾਰਗੇਟ ਪ੍ਰਾਈਸ ਨੂੰ 2,250 ਰੁਪਏ ਤੋਂ ਘਟਾ ਕੇ 2,210 ਰੁਪਏ ਕਰ ਦਿੱਤਾ ਹੈ।

ਇਹ ਵੀ ਪੜ੍ਹੋ :  8ਵੇਂ ਤਨਖਾਹ ਕਮਿਸ਼ਨ ਤਹਿਤ ਸੈਲਰੀ 'ਚ ਇਤਿਹਾਸਕ ਵਾਧੇ ਦੀ ਤਿਆਰੀ! ਇਨ੍ਹਾਂ ਸੂਬਿਆਂ 'ਚ ਮੁਕੰਮਲ ਹੋਏ ਮੀਟਿੰਗਾਂ ਦੇ ਦੌਰ
ਇਹ ਵੀ ਪੜ੍ਹੋ :  ਗੈਸ ਸਿਲੰਡਰ ਦੀ ਡਿਲੀਵਰੀ ਲਈ DAC ਸਿਸਟਮ ਹੈ ਲਾਜ਼ਮੀ, ਕੰਪਨੀਆਂ ਨੇ ਜਾਰੀ ਕੀਤੇ ਸਖ਼ਤ ਨਿਰਦੇਸ਼
ਇਹ ਵੀ ਪੜ੍ਹੋEPFO ਦਾ ਕਰੋੜਾਂ ਕਰਮਚਾਰੀਆਂ ਨੂੰ ਵੱਡਾ ਤੋਹਫ਼ਾ: ਹੁਣ ਕਿਸੇ ਵੀ ਸਮੇਂ ਕਢਵਾ ਸਕੋਗੇ PF ਦੇ ਪੈਸੇ, ਜਾਣੋ ਨਵਾਂ ਸਿਸਟਮ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News