ਏਅਰਟੈੱਲ ਨੇ ਘਰੇਲੂ ਨਿਗਰਾਨੀ ਦੇ ਕਾਰੋਬਾਰ ਵਿੱਚ ਕੀਤਾ ਪ੍ਰਵੇਸ਼, 40 ਸ਼ਹਿਰਾਂ ਵਿੱਚ ਸੇਵਾ ਸ਼ੁਰੂ

09/27/2022 5:17:21 PM

ਨਵੀਂ ਦਿੱਲੀ : ਭਾਰਤੀ ਟੈਲੀਕਾਮ ਕੰਪਨੀ  ਏਅਰਟੈੱਲ ਨੇ ਘਰੇਲੂ ਨਿਗਰਾਨੀ ਦੇ ਕਾਰੋਬਾਰ ਸ਼ੁਰੂ ਕੀਤਾ ਹੈ। ਏਅਰਟੈੱਲ ਨੇ ਮੁੰਬਈ, ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਬੈਂਗਲੁਰੂ, ਚੇਨਈ ਅਤੇ ਕੋਲਕਾਤਾ ਸਮੇਤ 40 ਸ਼ਹਿਰਾਂ ਵਿੱਚ ਆਪਣੀ ਸੇਵਾ ਸ਼ੁਰੂ ਕੀਤੀ ਹੈ।ਕੰਪਨੀ ਵਨ-ਟਾਈਮ ਉਤਪਾਦ ਅਤੇ ਇੰਸਟਾਲੇਸ਼ਨ ਲਾਗਤ ਤੋਂ ਇਲਾਵਾ ਪਹਿਲੇ ਕੈਮਰੇ ਲਈ 999 ਰੁਪਏ ਸਾਲਾਨਾ ਅਤੇ ਦੂਜੇ ਕੈਮਰੇ ਲਈ 699 ਰੁਪਏ ਸਾਲਾਨਾ ਚਾਰਜ ਕਰੇਗੀ।

ਭਾਰਤੀ ਏਅਰਟੈੱਲ ਹੋਮਜ਼ ਦੇ ਮੁੱਖ ਕਾਰਜਕਾਰੀ ਅਧਿਕਾਰੀ ਵੀਰ ਇੰਦਰ ਨਾਥ ਨੇ ਇੱਕ ਬਿਆਨ ਵਿੱਚ ਕਿਹਾ ਉਹ ਲਗਾਤਾਰ ਆਪਣੇ ਗਾਹਕਾਂ ਦੀ ਗੱਲ ਸੁਣਦੇ ਆ ਰਹੇ ਹਨ। ਕੋਵਿਡ -19 ਮਹਾਮਾਰੀ ਦੇ ਬਾਅਦ ਗਾਹਕਾਂ ਨੇ ਘਰ ਤੋਂ ਦੂਰ ਰਹਿੰਦੇ ਹੋਏ ਰਿਸ਼ਤੇਦਾਰਾਂ ਲਈ ਚਿੰਤਾ ਜ਼ਾਹਰ ਕੀਤੀ ਹੈ।

ਉਨ੍ਹਾਂ ਕਿਹਾ ਕਿ XSafe ਇੱਕ ਘਰੇਲੂ ਨਿਗਰਾਨੀ ਹੱਲ ਹੈ ਜੋ ਗਾਹਕਾਂ ਨੂੰ ਆਪਣੇ ਅਜ਼ੀਜ਼ਾਂ 'ਤੇ ਨਜ਼ਰ ਰੱਖਣ ਦੀ ਆਗਿਆ ਦਿੰਦਾ ਹੈ। ਇਹ ਸਹੂਲਤ ਗਾਹਕਾਂ ਨੂੰ ਟੂ-ਵੇ ਕਮਿਊਨੀਕੇਸ਼ਨ ਸਿਸਟਮ ਰਾਹੀਂ ਘਰ 'ਚ ਕਿਤੇ ਵੀ ਕੈਮਰੇ ਨਾਲ ਗੱਲ ਕਰਨ ਦੀ ਇਜਾਜ਼ਤ ਦੇਵੇਗੀ। ਕੰਪਨੀ ਮੁਤਾਬਕ ਇਸ ਕਲਾਊਡ 'ਤੇ ਸੱਤ ਦਿਨਾਂ ਤੱਕ ਦੀ 'ਸਟੋਰੇਜ' ਉਪਲਬਧ ਹੋਵੇਗੀ, ਜਿਸ ਨਾਲ ਯੂਜ਼ਰਸ ਕਿਸੇ ਵੀ ਰਿਮੋਟ ਲੋਕੇਸ਼ਨ ਤੋਂ ਰਿਕਾਰਡ ਕੀਤੇ ਵੀਡੀਓ ਨੂੰ ਮੁੜ ਪ੍ਰਾਪਤ ਕਰ ਸਕਣਗੇ।
 


Anuradha

Content Editor

Related News