AIRTEL ਦੇ ਇਸ ਪਲਾਨ 'ਚ 2GB ਡਾਟਾ ਤੇ ਨਾਲ ਮਿਲੇਗਾ 4 ਲੱਖ ਦਾ ਬੀਮਾ

09/23/2019 3:56:17 PM

ਨਵੀਂ ਦਿੱਲੀ— ਮੋਬਾਇਲ ਦੂਰਸੰਚਾਰ ਖੇਤਰ ਦੀ ਦਿੱਗਜ ਕੰਪਨੀ ਭਾਰਤੀ Airtel ਨੇ ਧਮਾਕੇਦਾਰ ਪਲਾਨ ਲਾਂਚ ਕੀਤਾ ਹੈ। 599 ਰੁਪਏ ਦੇ ਇਸ ਪਲਾਨ 'ਚ ਰੋਜ਼ਾਨਾ 2 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ ਤੇ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਉੱਥੇ ਹੀ, ਇਸ ਪਲਾਨ ਦੇ ਨਾਲ ਤੁਹਾਨੂੰ ਭਾਰਤੀ AXA ਲਾਈਫ ਇੰਸ਼ੋਰੈਂਸ ਵੱਲੋਂ 4 ਲੱਖ ਦਾ ਲਾਈਫ ਬੀਮਾ ਕਵਰ ਵੀ ਮਿਲੇਗਾ।

 


ਇਸ ਰੀਚਾਰਜ ਦੀ ਵੈਲਡਿਟੀ 84 ਦਿਨ ਦੀ ਹੈ ਤੇ ਬੀਮਾ ਕਵਰ ਹਰ ਰੀਚਾਰਜ ਦੇ ਨਾਲ ਅੱਗੇ ਲਈ ਹੋ ਜਾਵੇਗਾ। ਇਹ ਲਾਈਫ ਇੰਸ਼ੋਰੈਂਸ ਕਵਰ ਬਿਨਾਂ ਕਿਸੇ ਪੇਪਰ ਵਰਕ ਤੇ ਮੈਡੀਕਲ ਜਾਂਚ ਦੇ ਦਿੱਤਾ ਜਾ ਰਿਹਾ ਹੈ, ਜੋ 18 ਤੋਂ 54 ਸਾਲ ਵਿਚਕਾਰ ਦੇ ਲੋਕਾਂ ਲਈ ਹੈ। 599 ਰੁਪਏ ਦੇ ਪਲਾਨ 'ਤੇ ਇਹ ਕਵਰ ਤੁਰੰਤ ਡਿਜੀਟਲੀ ਡਲਿਵਰ ਕੀਤਾ ਜਾ ਰਿਹਾ ਹੈ, ਜਦੋਂ ਕਿ ਇਸ ਦੀ ਫਿਜੀਕਲ ਕਾਪੀ ਗਾਹਕ ਦੇ ਕਹਿਣ 'ਤੇ ਘਰ ਤਕ ਭੇਜੀ ਜਾ ਸਕਦੀ ਹੈ। Airtel ਤੇ ਭਾਰਤੀ AXA ਲਾਈਫ ਇੰਸ਼ੋਰੈਂਸ ਨੇ ਪ੍ਰੀਪੇਡ ਪਲਾਨ ਨਾਲ ਟਰਮ ਕਵਰ ਦੇਣ ਲਈ ਆਪਸ 'ਚ ਸਮਝੌਤਾ ਕੀਤਾ ਹੈ।ਫਿਲਹਾਲ ਕੰਪਨੀ ਨੇ ਇਹ ਪ੍ਰੀਪੇਡ ਪਲਾਨ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਗਾਹਕਾਂ ਲਈ ਲਾਂਚ ਕੀਤਾ ਹੈ ਤੇ ਜਲਦ ਹੀ ਹੋਰ ਸ਼ਾਹਿਰਾਂ 'ਚ ਵੀ ਇਹ ਉਪਲੱਬਧ ਹੋਣ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਰਿਲਾਇੰਸ ਜਿਓ ਤੋਂ ਮਿਲ ਰਹੀ ਸਖਤ ਟੱਕਰ ਵਿਚਕਾਰ ਕੰਪਨੀ ਨੇ ਇਹ ਪਲਾਨ ਲਾਈਫ ਇੰਸ਼ੋਰੈਂਸ ਕੰਪਨੀ ਨਾਲ ਮਿਲ ਕੇ ਲਾਂਚ ਕੀਤਾ ਹੈ ਤਾਂ ਜੋ ਵੱਧ ਤੋਂ ਵੱਧ ਗਾਹਕਾਂ ਨੂੰ ਨਾਲ ਲਿੰਕਡ ਰੱਖਿਆ ਜਾ ਸਕੇ।


Related News