Airtel ਨੇ ਵਿਦੇਸ਼ ਯਾਤਰਾ ਕਰਨ ਵਾਲਿਆਂ ਲਈ ਪੇਸ਼ ਕੀਤੇ 3 ਨਵੇਂ ਇੰਟਰਨੈਸ਼ਨਲ ਰੋਮਿੰਗ ਪਲਾਨਸ

02/27/2020 10:47:50 AM

ਗੈਜੇਟ ਡੈਸਕ– ਟੈਲੀਕਾਮ ਕੰਪਨੀ ਭਾਰਤੀ ਏਅਰਟੈੱਲ ਨੇ 3 ਨਵੇਂ ਇੰਟਰਨੈਸ਼ਨਲ ਪਲਾਨ ਪੇਸ਼ ਕੀਤੇ ਹਨ। ਇਨ੍ਹਾਂ ਦੀ ਕੀਮਤ 799 ਰੁਪਏ, 1199 ਰੁਪਏ ਅਤੇ 4,999 ਰੁਪਏ ਹੈ। ਅਜਿਹੇ ’ਚ ਵਿਦੇਸ਼ ਯਾਤਰਾ ਕਰਨ ਵਾਲੇ ਏਅਰਟੈੱਲ ਗਾਹਕਾਂ ਨੂੰ ਫਾਇਦਾ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਨੇ ਵਿਦੇਸ਼ ਯਾਤਰਾ ਕਰਨ ਵਾਲੇ ਗਾਹਕਾਂਲਈ ਇੰਟਰਨੈਸ਼ਨਲ ਟ੍ਰੈਵਲ ਐਕਸਪੀਰੀਅੰਸ ਨੂੰ ਵੀ ਵਧਾਇਆ ਹੈ। ਏਅਰਟੈੱਲ ਨੇ ਰੀਅਲ ਟਾਈਮ ਯੂਸੇਜ਼ ਟ੍ਰੈਕਿੰਗ ਫੀਚਰ ਪੇਸ਼ ਕੀਤਾ ਹੈ। ਇਹ ਫੀਚਰ ਏਅਰਟੈੱਲ ਥੈਂਕਸ ਐਪ ਦੇ ਅੰਦਰ ਦਿੱਤਾ ਗਿਆ ਹੈ। ਉਥੇ ਹੀ ਜਦੋਂ ਵੀ ਗਾਹਕ ਚਾਹੁਣ ਉਦੋਂ ਇਸ ਸਰਵਿਸ ਨੂੰ ਬੰਦ ਕਰ ਸਕਦੇ ਹਨ। ਉਥੇ ਹੀ ਪਲਾਨਸ ਨੂੰ ਵਿਦੇਸ਼ ਯਾਤਰਾ ਦੀ ਤਰੀਕ ਤੋਂ 30 ਦਿਨ ਪਹਿਲਾਂ ਪ੍ਰੀ-ਬੁੱਕ ਵੀ ਕਰਵਾਇਆ ਜਾ ਸਕਦਾ ਹੈ। ਜਦੋਂ ਤੁਹਾਡੀ ਯਾਤਰਾ ਦੀ ਤਰੀਕ ਸ਼ੁਰੂ ਹੋਵੇਗੀ ਇਹ ਪੈਕ ਵੀ ਐਕਟਿਵ ਹੋ ਜਾਵੇਗਾ। 

ਪ੍ਰੀਪੇਡ ਗਾਹਕਾਂ ਲਈ ਇਹ ਹਨ ਪਲਾਨਸ
-799 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ 100 ਮਿੰਟ ਵਾਇਸ ਕਾਲਿੰਗ (ਇਨਕਮਿੰਗ ਅਤੇ ਆਊਟਗੋਇੰਗ) ਲਈ ਦਿੱਤੇ ਜਾਣਗੇ। ਇਨ੍ਹਾਂ ਦਾ ਇਸਤੇਮਾਲ ਭਾਰਤ ਕਾਲ ਕਰਨ ਲਈਅਤੇ ਜਿਸ ਦੇਸ਼ ’ਚ ਤੁਸੀਂ ਹੋ, ਉਥੇ ਕਾਲ ਕਰਨ ਲਈ ਕੀਤਾ ਜਾਵੇਗਾ। ਨਾਲ ਹੀ ਅਨਲਿਮਟਿਡ ਇਨਕਮਿੰਗ ਮੈਸੇਜ ਲਈ ਵੀ 30 ਦਿਨ ਦਾ ਸਮਾਂ ਹੋਵੇਗਾ। ਇਸ ਦੀ ਮਿਆਦ 30 ਦਿਨਾਂ ਦੀ ਹੈ। 

- 1,199 ਰੁਪਏ ਦੇ ਪਲਾਨ ’ਚ ਗਾਹਕਾਂ ਨੂੰ 1 ਜੀ.ਬੀ. ਡਾਟਾ ਦਿੱਤਾ ਜਾਵੇਗਾ। ਨਾਲ ਹੀ 100 ਮਿੰਟ ਵਾਇਸ ਕਾਲਿੰਗ (ਇਨਕਮਿੰਗ ਅਤੇ ਆਊਟਗੋਇੰਗ) ਲਈ ਦਿੱਤੇ ਜਾਣਗੇ। ਇਨ੍ਹਾਂ ਦਾ ਇਸਤੇਮਾਲ ਭਾਰਤ ਕਾਲ ਕਰਨ ਲਈ ਅਤੇ ਜਿਸ ਦੇਸ਼ ’ਚ ਤੁਸੀਂ ਹੋ, ਉਥੇ ਕਾਲ ਕਰਨ ਲਈ ਕੀਤਾ ਜਾਵੇਗਾ। ਨਾਲ ਹੀ ਅਨਲਿਮਟਿਡ ਇਨਕਮਿੰਗ ਮੈਸੇਜ ਲਈ ਵੀ 30 ਦਿਨ ਦਾ ਸਮਾਂ ਹੋਵੇਗਾ। ਇਸ ਦੀ ਮਿਆਦ 30 ਦਿਨਾਂ ਦੀ ਹੈ। 

ਪੋਸਟਪੇਡ ਗਾਹਕਾਂ ਲਈ ਹੈ ਇਹ ਪਲਾਨ
4,999 ਰੁਪਏ ਦੇ ਪਲਾਨ ’ਚ 1 ਜੀ.ਬੀ. ਡੇਲੀ ਡਾਟਾ ਦਿੱਤਾ ਜਾਵੇਗਾ ਨਾਲ ਹੀ ਅਨਲਿਮਟਿਡ ਇਨਕਮਿੰਗ ਕਾਲ ਸਮੇਤ ਭਾਰਤ ਅਤੇ ਦੂਜੇ ਦੇਸ਼ ਲਈ 500 ਮਿੰਟ ਆਊਟਗੋਇੰਗ ਕਾਲਿੰਗ ਲਈ ਦਿੱਤੇ ਜਾਣਗੇ। ਨਾਲ ਹੀ 10 ਦਿਨਾਂ ਲਈ ਅਨਲਿਮਟਿਡ ਇਨਕਮਿੰਗ ਮੈਸੇਜ ਦੀ ਸੁਵਿਧਾ ਵੀ ਮਿਲੇਗੀ। ਇਹ ਪਲਾਨ ਅਜੇ ਕੰਪਨੀ ਦੀ ਵੈੱਬਸਾਈਟ ’ਤੇ ਲਿਸਟ ਨਹੀਂ ਕੀਤਾ ਗਿਆ। 


Related News