ਕੋਵਿਡ 19 ਦਾ ਖੌਫ, 256 ਯਾਤਰੀਆਂ ਵਾਲੇ ਜਹਾਜ਼ ''ਚ ਸਿਰਫ 25 ਲੋਕਾਂ ਨੇ ਕੀਤਾ ਸਫਰ
Sunday, Mar 08, 2020 - 12:05 AM (IST)
ਨਵੀਂ ਦਿੱਲੀ (ਟਾ.)-ਕੌਮਾਂਤਰੀ ਏਅਰਲਾਈਨਜ਼ ਕੋਰੋਨਾ ਵਾਇਰਸ ਦੇ ਬੁਰੇ ਅਸਰ ਦਰਮਿਆਨ ਖੁਦ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ 'ਚ ਜੁਟੀਆਂ ਹਨ । ਦਰਅਸਲ, ਏਅਰਲਾਈਨਜ਼ ਵੱਲੋਂ ਆਫਰ ਕੀਤੀਆਂ ਜਾ ਰਹੀਆਂ ਘੱਟ ਕੀਮਤਾਂ ਦੇ ਬਾਵਜੂਦ ਸਿਰਫ਼ ਕੁਝ ਯਾਤਰੀਆਂ ਨੇ ਉਡਾਣ ਭਰੀ। ਇਸ ਹਫ਼ਤੇ ਮੁੰਬਈ ਤੋਂ ਸਿੰਗਾਪੁਰ ਦੀ ਉਡਾਣ 'ਚ 256 ਯਾਤਰੀਆਂ ਦੀ ਸਮਰੱਥਾ ਵਾਲੇ ਜਹਾਜ਼ 'ਚ ਸਿਰਫ਼ 25 ਯਾਤਰੀ ਹੀ ਸਫਰ ਕਰ ਰਹੇ ਸਨ। ਕੁਝ ਇਸੇ ਤਰਜ਼ 'ਤੇ ਲੰਡਨ-ਮੁੰਬਈ ਫਲਾਈਟ ਜੋ ਕਿ ਸ਼ਹਿਰ 'ਚ ਲੈਂਡ ਹੋਈ, ਦੀ ਇਕਾਨਮੀ ਕਲਾਸ 'ਚ ਸਿਰਫ 60 ਲੋਕਾਂ ਨੇ ਯਾਤਰਾ ਕੀਤੀ।
ਤੁਰਕੀ ਦੀ ਏਅਰਲਾਈਨਜ਼ ਮੁੰਬਈ-ਲੰਡਨ ਦੀ ਰਿਟਰਨ ਜਰਨੀ (ਵਾਪਸੀ ਯਾਤਰੀ) ਦੇ ਨਾਲ 46 ਹਜ਼ਾਰ ਰੁਪਏ ਕਿਰਾਇਆ ਆਫਰ ਕਰ ਰਹੀ ਸੀ। ਆਮ ਤੌਰ 'ਤੇ ਮਾਰਚ 'ਚ 24 ਘੰਟੇ ਪਹਿਲਾਂ ਬੁੱਕ ਕਰਨ 'ਤੇ ਅਜਿਹੀ ਫਲਾਈਟ ਦੀ ਵਪਸੀ ਯਾਤਰਾ 80 ਹਜ਼ਾਰ ਰੁਪਏ ਦੀ ਪੈਂਦੀ ਹੈ ਪਰ ਸ਼ੁੱਕਰਵਾਰ ਨੂੰ ਦਿੱਲੀ-ਨਿਊਯਾਰਕ ਫਲਾਈਟ ਬਹੁਤ ਸਸਤੇ 'ਚ ਬੁੱਕ ਹੋ ਰਹੀ ਸੀ। ਕੈਬਿਨ ਬੈਗ ਦੇ ਨਾਲ ਸ਼ਨੀਵਾਰ ਅੱਧੀ ਰਾਤ (ਸਥਾਨਕ ਸਮੇਂ) ਨੂੰ ਅਮਰੀਕਾ ਲੈਂਡ ਅਤੇ ਫਿਰ ਹੋਲੀ 'ਤੇ ਰਿਟਰਨ ਹੋਣ ਦਾ ਕਿਰਾਇਆ ਸਿਰਫ 58 ਹਜ਼ਾਰ ਰੁਪਏ ਸੀ।
ਕੋਰੋਨਾ ਨਾਲ ਪ੍ਰਭਾਵਿਤ ਹੋਈਆਂ ਉਡਾਣਾਂ
ਇਸ ਉਦਯੋਗ ਨਾਲ ਜੁੜੇ ਲੋਕਾਂ ਦਾ ਕਹਿਣਾ ਹੈ ਕਿ 9/11 ਤੋਂ ਬਾਅਦ ਪਿਛਲੇ 2 ਦਹਾਕਿਆਂ 'ਚ ਅਜਿਹਾ ਨਹੀਂ ਹੋਇਆ ਹੈ ਪਰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਏਅਰਲਾਈਨਜ਼ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਪੂਰਬੀ ਏਸ਼ੀਆਈ ਡੈਸਟੀਨੇਸ਼ਨਜ਼ ਤੋਂ ਇਲਾਵਾ ਪੱਛਮ ਏਸ਼ੀਆ ਜਿਵੇਂ ਕਿ ਦੁਬਈ ਅਤੇ ਆਬੂਧਾਬੀ ਦੀਆਂ ਉਡਾਣਾਂ 'ਤੇ ਵੀ ਬੁਰਾ ਅਸਰ ਪਿਆ ਹੈ। ਸ਼ੁੱਕਰਵਾਰ ਨੂੰ ਮੁੰਬਈ ਜਾਂ ਦਿੱਲੀ ਵਾਸੀ ਦੁਬਈ ਜਾਂ ਆਬੂਧਾਬੀ ਲਈ ਇਸ ਹਫ਼ਤੇ ਦੇ ਅੰਤ 'ਚ ਸਿਰਫ਼ 13 ਹਜ਼ਾਰ 200 ਰੁਪਏ 'ਚ ਵਾਪਸੀ ਦੀ ਫਲਾਈਟ ਬੁੱਕ ਕਰ ਸਕਦੇ ਸਨ।