‘ਵੰਦੇ ਭਾਰਤ’ ਉਡਾਣਾਂ ਲਈ ਮੁਫਤ ਟਿਕਟਾਂ ਦੀ ਪੇਸ਼ਕਸ਼ ਨਾਲ ਏਅਰਲਾਇੰਸ ਹੋ ਸਕਦੀਆਂ ਸਨ ਪ੍ਰਭਾਵਤ: ਪੁਰੀ

9/21/2020 5:58:14 PM

ਨਵੀਂ ਦਿੱਲੀ (ਭਾਸ਼ਾ) — ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਸੋਮਵਾਰ ਨੂੰ ਕਿਹਾ ਕਿ ਜੇ ਵੰਦੇ ਭਾਰਤ ਮਿਸ਼ਨ ਤਹਿਤ ਚੱਲਣ ਵਾਲੀਆਂ ਉਡਾਣਾਂ ਵਿਚ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਤਾਂ ਏਅਰ ਇੰਡੀਆ ਸਮੇਤ ਭਾਰਤੀ ਏਅਰਲਾਇੰਸਾਂ ਦੀ ਵਿੱਤੀ ਸਥਿਤੀ ਹੋਰ ਪ੍ਰਭਾਵਿਤ ਹੋ ਜਾਂਦੀ। ਕੋਰੋਨਾ ਵਿਸ਼ਾਣੂ ਦੇ ਮਹਾਮਾਰੀ ਨੇ ਏਅਰਲਾਈਨਾਂ ਦੀ ਵਿੱਤੀ ਸਥਿਤੀ ’ਤੇ ਡੂੰਘਾ ਪ੍ਰਭਾਵ ਪਾਇਆ ਹੈ। ਰਾਜ ਸਭਾ ਨੂੰ ਲਿਖਤੀ ਜਵਾਬ ਦਿੰਦੇ ਹੋਏ ਪੁਰੀ ਨੇ ਕਿਹਾ, ‘ਕੋਵਿਡ -19 ਮਹਾਮਾਰੀ ਨੇ ਸਾਰੇ ਵਿਸ਼ਵ ਸਿਵਲ ਹਵਾਬਾਜ਼ੀ ਖੇਤਰ ’ਤੇ ਡੂੰਘਾ ਪ੍ਰਭਾਵ ਪਾਇਆ ਹੈ।’ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਆਵਾਜਾਈ ’ਤੇ ਲੱਗੀ ਰੋਕ ਦੇ ਮੱਦੇਨਜ਼ਰ ਏਅਰ ਇੰਡੀਆ ਅਤੇ ਹੋਰ ਭਾਰਤੀ ਏਅਰਲਾਇੰਸ ਨੂੰ ਵੀ ਗੰਭੀਰ ਵਿੱਤੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਰੀ ਨੇ ਕਿਹਾ,‘ਜੇ ਵੰਦੇ ਭਾਰਤ ਮਿਸ਼ਨ ਤਹਿਤ ਚੱਲਣ ਵਾਲੀਆਂ ਉਡਾਣਾਂ ਲਈ ਮੁਫਤ ਟਿਕਟਾਂ ਦੀ ਪੇਸ਼ਕਸ਼ ਕੀਤੀ ਜਾਂਦੀ ਤਾਂ ਏਅਰ ਇੰਡੀਆ ਸਮੇਤ ਹੋਰ ਭਾਰਤੀ ਏਅਰਲਾਇੰਸਾਂ ਦੀ ਵਿੱਤੀ ਸਥਿਤੀ ਹੋਰ ਪ੍ਰਭਾਵਿਤ ਹੋਣੀ ਸੀ।'

ਇਹ ਵੀ ਦੇਖੋ : ਟਾਟਾ ਸਮੂਹ ਨੇ ਬਣਾਈ ਕੋਰੋਨਾ ਜਾਂਚ ਕਿੱਟ, ਘੱਟ ਖ਼ਰਚੇ ਤੇ ਘੱਟ ਸਮੇਂ ’ਚ ਮਿਲਣਗੇ ਬਿਹਤਰ ਨਤੀਜੇ

ਕੇਂਦਰ ਸਰਕਾਰ ਨੇ 6 ਮਈ ਤੋਂ ਵੰਦੇ ਭਾਰਤ ਮਿਸ਼ਨ ਦੀ ਸ਼ੁਰੂਆਤ ਕੀਤੀ। ਮਿਸ਼ਨ ਦੀ ਸ਼ੁਰੂਆਤ ਭੁਗਤਾਨ ਦੇ ਅਧਾਰ ’ਤੇ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਦੁਆਰਾ ਵਿਦੇਸ਼ਾਂ ਵਿਚ ਫਸੇ ਭਾਰਤੀਆਂ ਨੂੰ ਵਾਪਸ ਲਿਆਉਣ ਲਈ ਕੀਤੀ ਗਈ ਸੀ। ਕੋਵਿਡ -19 ਮਹਾਮਾਰੀ ਕਾਰਨ ਭਾਰਤ ਵਿਚ 23 ਮਾਰਚ ਤੋਂ ਅੰਤਰ ਰਾਸ਼ਟਰੀ ਉਡਾਣਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਪੁਰੀ ਨੇ ਦੱਸਿਆ ਕਿ 6 ਮਈ ਤੋਂ 31 ਅਗਸਤ ਤੱਕ ਵੰਦੇ ਭਾਰਤ ਮਿਸ਼ਨ ਤਹਿਤ ਕੁੱਲ 5,817 ਉਡਾਣਾਂ ਚਲਾਈਆਂ ਗਈਆਂ ਅਤੇ ਭਾਰਤੀਆਂ ਨੂੰ ਵੱਖ-ਵੱਖ ਦੇਸ਼ਾਂ ਤੋਂ ਲਿਆਂਦਾ ਗਿਆ।

ਇਹ ਵੀ ਦੇਖੋ : ਇਸ ਦੇਸ਼ ਦੀ ਕੰਪਨੀ ਨੇ ਭੰਗ ਨਾਲ ਬਣਾਈ ਕੋਰੋਨਾ ਦੀ ਦਵਾਈ, ਭਾਰਤ ’ਚ ਕਰਨਾ ਚਾਹੁੰਦੀ ਹੈ ਟ੍ਰਾਇਲ


Harinder Kaur

Content Editor Harinder Kaur