ਟਿਕਟ, ਖਾਣੇ ਦੇ ਚਾਰਜ ਤੈਅ ਕਰਨ ਲਈ ਏਅਰਲਾਈਨ ਕੰਪਨੀਆਂ ਕਾਨੂੰਨੀ ਬੰਧਨਾਂ ਤੋਂ ਮੁਕਤ : ਜਯੰਤ ਸਿਨ੍ਹਾ

Thursday, Jul 19, 2018 - 01:58 AM (IST)

ਟਿਕਟ, ਖਾਣੇ ਦੇ ਚਾਰਜ ਤੈਅ ਕਰਨ ਲਈ ਏਅਰਲਾਈਨ ਕੰਪਨੀਆਂ ਕਾਨੂੰਨੀ ਬੰਧਨਾਂ ਤੋਂ ਮੁਕਤ : ਜਯੰਤ ਸਿਨ੍ਹਾ

ਨਵੀਂ ਦਿੱਲੀ/ਜਲੰਧਰ-ਹੁਣ ਹਵਾਈ ਸਫਰ ਦੌਰਾਨ ਖਾਣਾ ਮਹਿੰਗਾ ਮਿਲੇਗਾ। ਇਹੀ ਨਹੀਂ ਏਅਰਲਾਈਨ ਕੰਪਨੀਆਂ ਟਿਕਟ ਤੇ ਬੈਗੇਜ ਲਈ ਮਰਜ਼ੀ ਨਾਲ ਚਾਰਜ ਕਰਨ ਲਈ ਸੁਤੰਤਰ ਹੋ ਗਈਆਂ ਹਨ। ਰਾਜਸਭਾ 'ਚ ਪ੍ਰਸ਼ਨ ਕਾਲ ਦੌਰਾਨ ਉੱਠੇ ਸਵਾਲਾਂ ਦੇ ਜਵਾਬ 'ਚ ਸ਼ਹਿਰੀ ਹਵਾਬਾਜ਼ੀ (ਸਿਵਲ ਐਵੀਏਸ਼ਨ) ਰਾਜ ਮੰਤਰੀ ਜਯੰਤ ਸਿਨ੍ਹਾ ਨੇ ਸਪੱਸ਼ਟ ਕਿਹਾ ਕਿ ਸਰਕਾਰ ਨੇ ਜਹਾਜ਼ ਕਿਰਾਏ ਨੂੰ ਕੁਝ ਹੱਦ ਤੱਕ ਕਾਨੂੰਨੀ ਬੰਧਨਾਂ ਤੋਂ ਮੁਕਤ ਕਰ ਦਿੱਤਾ ਹੈ, ਇਸ ਲਈ ਹੁਣ ਏਅਰਲਾਈਨ ਕੰਪਨੀਆਂ ਚਾਰਜ ਤੈਅ ਕਰਨ ਲਈ ਸੁਤੰਤਰ ਹਨ। ਉਨ੍ਹਾਂ ਕਿਹਾ ਕਿ ਇਹ ਯਾਤਰੀ ਅਤੇ ਏਅਰਲਾਈਨ ਕੰਪਨੀ ਦੇ ਨਾਲ ਹੋਏ ਕਾਂਟਰੈਕਟ 'ਤੇ ਨਿਰਭਰ ਕਰਦਾ ਹੈ ਕਿ ਕਿਸ ਸਹੂਲਤ ਲਈ ਕਿੰਨਾ ਚਾਰਜ ਲਿਆ ਜਾਵੇ। ਮੰਤਰੀ ਮੁਤਾਬਕ ਏਅਰਲਾਈਨ ਕੰਪਨੀਆਂ ਵੱਲੋਂ ਪਸੰਦੀਦਾ ਸੀਟਾਂ ਲਈ ਵਾਧੂ ਪੈਸੇ ਵਸੂਲਣਾ ਗਲਤ ਨਹੀਂ ਹੈ।


Related News