1099 ਰੁਪਏ 'ਚ ਹਵਾਈ ਸਫਰ ਕਰਵਾ ਰਹੀ ਹੈ ਇਹ ਏਅਰਲਾਈਨ ਕੰਪਨੀ

Saturday, Aug 04, 2018 - 08:46 PM (IST)

1099 ਰੁਪਏ 'ਚ ਹਵਾਈ ਸਫਰ ਕਰਵਾ ਰਹੀ ਹੈ ਇਹ ਏਅਰਲਾਈਨ ਕੰਪਨੀ

ਮੁੰਬਈ— ਤਿਓਹਾਰੀ ਸੀਜ਼ਨ 'ਚ ਜੇਕਰ ਤੁਸੀਂ ਬਾਹਰ ਘੁੰਮਣ ਜਾਣ ਜਾਂ ਕਿਸੇ ਹੋਰ ਯਾਤਰਾ ਦੀ ਯੋਜਨਾ ਬਣਾ ਰਹੇ ਹੋ ਤਾਂ ਇਹ ਖਬਰ ਤੁਹਾਡੇ ਕੰਮ ਦੀ ਹੈ। ਬਜਟ ਹਵਾਈ ਜਹਾਜ਼ ਕੰਪਨੀ ਗੋ-ਏਅਰ ਨੇ ਬੇਹੱਦ ਰਿਆਇਤੀ ਕਿਰਾਏ 'ਤੇ 10 ਲੱਖ ਸੀਟਾਂ ਦੀ ਪੇਸ਼ਕਸ਼ ਕੀਤੀ ਹੈ। ਇਸ ਦੇ ਤਹਿਤ ਇਕ ਪਾਸੇ ਦੀ ਯਾਤਰਾ ਦਾ ਸ਼ੁਰੂਆਤੀ ਕਿਰਾਇਆ 1,099 ਰੁਪਏ ਹੋਵੇਗਾ। ਗੋ-ਏਅਰ ਨੇ ਬਿਆਨ 'ਚ ਕਿਹਾ ਕਿ ਤਿਓਹਾਰੀ ਸੀਜ਼ਨ ਸੇਲ ਦੇ ਤਹਿਤ ਡਿਜੀਟਲ ਵਾਲੇਟ ਕੰਪਨੀ ਪੇ.ਟੀ.ਐੱਮ. ਨਾਲ ਭੁਗਤਾਨ ਕਰਨ 'ਤੇ ਗਾਹਕਾਂ ਨੂੰ 250 ਰੁਪਏ ਤੱਕ ਹੋਰ ਪੰਜ ਫੀਸਦੀ ਕੈਸ਼ਬੈਕ ਵੀ ਮਿਲੇਗਾ।
4 ਤੋਂ 9 ਅਗਸਤ ਦੇ ਵਿਚਾਲੇ ਹੋਵੇਗੀ ਬੁਕਿੰਗ
ਕੰਪਨੀ ਨੇ ਕਿਹਾ ਕਿ ਇਨ੍ਹਾਂ ਟਿਕਟਾਂ ਦੀ ਬੁਕਿੰਗ 4 ਅਗਸਤ ਤੋਂ 9 ਅਗਸਤ ਤੱਕ ਕੀਤੀ ਜਾ ਸਕੇਗੀ। ਇਸ ਦੇ ਤਹਿਤ 4 ਅਗਸਤ ਤੋਂ ਲੈ ਕੇ 31 ਦਸੰਬਰ ਤੱਕ ਯਾਤਰਾ ਕੀਤੀ ਜਾ ਸਕੇਗੀ। ਇਸ ਤੋਂ ਪਹਿਲਾਂ ਇਸ ਮਹੀਨੇ ਗੋ-ਏਅਰ ਦੀ ਵਿਰੋਧੀ ਇੰਡੀਗੋ ਨੇ ਸਭ ਤੋਂ ਵੱਡੀ ਰਿਆਇਤੀ ਟਿਕਟਾਂ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਤਹਿਤ ਇੰਡੀਗੋ ਨੇ 12 ਲੱਖ ਸੀਟਾਂ ਦੀ ਪੇਸ਼ਕਸ਼ ਕੀਤੀ ਸੀ। ਇਸ 'ਚ ਸ਼ੁਰੂਆਤੀ ਕਿਰਾਇਆ 1,212 ਰੁਪਏ ਸੀ।
ਪਹਿਲਾਂ ਆਇਆ ਸੀ ਮਾਨਸੂਨ ਸੇਲ ਆਫਰ
ਇਸ ਏਅਰਲਾਈਨ ਨੇ ਇਸ ਤੋਂ ਪਹਿਲਾਂ ਮਾਨਸੂਨ ਸੇਲ ਦੀ ਸ਼ੁਰੂਆਤ ਕੀਤੀ ਸੀ। 3 ਦਿਨ ਦੀ ਮਾਨਸੂਨ ਸੇਲ 'ਚ ਗੋ-ਏਅਰ ਰਾਹੀਂ ਇਕ ਪਾਸੇ ਦਾ ਹਵਾਈ ਕਿਰਾਇਆ 1299 ਰੁਪਏ ਤੋਂ ਸ਼ੁਰੂ ਹੋਇਆ ਸੀ। ਕੰਪਨੀ ਦੇ ਬਿਆਨ ਦੇ ਮੁਤਾਬਕ ਮਾਨਸੂਨ ਸੇਲ ਤਹਿਤ 24 ਜੂਨ ਤੋਂ 30 ਸਤੰਬਰ ਦੇ ਵਿਚਾਲੇ ਸਫਰ ਕਰਨ ਦੀ ਮੰਨਜ਼ੂਰੀ ਦਿੱਤੀ ਸੀ। ਫਲਾਈਟ ਟਿਕਟ ਦੀ ਬੁਕਿੰਗ ਨਾਨ ਰਿਫੰਡੇਬਲ ਸੀ, ਹਾਲਾਂਕਿ ਇਸ 'ਚ ਸ਼ਾਮਲ ਟੈਕਸ ਅਤੇ ਫੀਸ ਰਿਫੰਡੇਬਲ ਸੀ। ਸੇਲ ਦੌਰਾਨ ਹਵਾਈ ਕਿਰਾਇਆ ਅਲੱਗ-ਅਲੱਗ ਰੂਟ, ਫਲਾਈਟ ਅਤੇ ਟਾਈਮ ਦੇ ਹਿਸਾਬ ਨਾਲ ਅਲੱਗ-ਅਲੱਗ ਰੱਖਿਆ ਗਿਆ ਸੀ। ਗੋ-ਏਅਰ ਇਸ ਸਮੇਂ 23 ਡੈਸਟੀਨੇਸ਼ਨ ਲਈ ਹਫਤੇ 'ਚ 1544 ਤੋਂ ਜ਼ਿਆਦਾ ਫਲਾਈਟਾਂ ਆਪਰੇਟ ਕਰਦੀ ਹੈ।


Related News