ਏਅਰਲੈਕਸਿਸ ਨੂੰ ਰੋਜ਼ਾਨਾ 30 ਤੋਂ 40 ਉਡਾਣਾਂ ਦੇ ਸੰਚਾਲਨ ਦੀ ਉਮੀਦ

Sunday, Oct 17, 2021 - 09:10 PM (IST)

ਏਅਰਲੈਕਸਿਸ ਨੂੰ ਰੋਜ਼ਾਨਾ 30 ਤੋਂ 40 ਉਡਾਣਾਂ ਦੇ ਸੰਚਾਲਨ ਦੀ ਉਮੀਦ

ਮੁੰਬਈ-ਨਿੱਜੀ ਹਵਾਈ ਜਹਾਜ਼ (ਚਾਰਟਰ) ਸੇਵਾ ਪ੍ਰਦਾਨ ਕਰਨ ਵਾਲੀ ਕੰਪਨੀ ਏਅਰਲੈਕਸਿਸ ਨੂੰ ਕੋਵਿਡ-19 ਮਹਾਮਾਰੀ ਕਾਰਨ ਨਿੱਜੀ ਹਵਾਈ ਯਾਤਰਾ ਲਈ ਵਧਦੀ ਮੰਗ ਦਰਮਿਆਨ ਰੋਜ਼ਾਨਾ 30 ਤੋਂ 40 ਉਡਾਣਾਂ ਦੇ ਸੰਚਾਲਨ ਦੀ ਉਮੀਦ ਹੈ। ਕੰਪਨੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨਦੀਪ ਸੰਧੂ ਨੇ ਇਹ ਗੱਲ ਕਹੀ। ਸਾਲ 2018 'ਚ ਸ਼ੁਰੂ ਹੋਈ ਬੁਟੀਕ ਚਾਰਟਰ, ਜਹਾਜ਼ ਵਿਕਰੀ ਅਤੇ ਸਲਾਹਕਾਰ ਕੰਪਨੀ ਏਅਰਲੈਕਸਿਸ ਏਵੀਏਸ਼ਨ ਦੱਖਣੀ ਪੂਰਬੀ ਏਸ਼ੀਆ, ਯੂਰਪ ਅਤੇ ਅਮਰੀਕਾ ਸਮੇਤ ਘਰੇਲੂ ਅਤੇ ਅੰਤਰਰਾਸ਼ਟਰੀ ਮੰਜ਼ਿਲਾਂ ਲਈ ਚਾਰਟਰ ਜਹਾਜ਼, ਨਿੱਜੀ ਚਾਰਟਰ ਅਤੇ ਏਅਰ ਐਂਬੂਲੈਂਸ ਸੇਵਾਵਾਂ ਵੀ ਪ੍ਰਦਾਨ ਕਰਦੀ ਹੈ।

ਇਹ ਵੀ ਪੜ੍ਹੋ : ਕੁਲਗਾਮ 'ਚ ਗੈਰ-ਕਸ਼ਮੀਰ ਮਜ਼ਦੂਰਾਂ ਨੂੰ ਅੱਤਵਾਦੀਆਂ ਨੇ ਮਾਰੀਆਂ ਗੋਲੀਆਂ, 2 ਦੀ ਮੌਤ ਤੇ 1 ਜ਼ਖਮੀ

ਸੰਧੂ ਨੇ ਕਿਹਾ ਕਿ ਅਸੀਂ ਬਿਨਾਂ ਮਲਕੀਅਤ ਵਾਲੇ ਮਾਡਲ ਨਾਲ ਮਾਲਕਾਨਾ ਅਧਿਕਾਰ ਵਾਲੇ ਮਾਡਲ ਵੱਲ ਵਧ ਰਹੇ ਹਾਂ ਪਰ ਇਹ ਮਾਡਲ ਜਹਾਜ਼ ਕਿਰਾਏ 'ਤੇ ਲੈਣ ਨਾਲ ਸੰਬੰਧਿਤ ਹੋਵੇਗਾ। ਇਸ ਦਾ ਮਤਲਬ ਹੈ ਕਿ ਅਸੀਂ ਜਹਾਜ਼ ਖਰੀਦਾਂਗੇ ਨਹੀਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੋ ਸਾਲ ਲਈ ਸਥਿਰ ਮੰਗ ਦੀ ਉਮੀਦ ਹੈ।

ਇਹ ਵੀ ਪੜ੍ਹੋ : ਵਧੀਆ ਸਿਹਤ ਸੇਵਾਵਾਂ ਕਾਰਨ ਹੀ ਕੋਰੋਨਾ 'ਤੇ ਪਾਇਆ ਜਾ ਸਕਿਆ ਕਾਬੂ : ਯੋਗੀ

ਪਿਛਲੇ 18 ਮਹੀਨਿਆਂ 'ਚ ਅਸੀਂ ਜੋ ਵਾਧਾ ਦੇਖਿਆ ਹੈ, ਉਸ ਦੇ ਨਾਲ ਅਸੀਂ ਲਗਭਗ 8 ਤੋਂ 10 ਮਹੀਨਿਆਂ 'ਚ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਤਿਆਰ ਹਾਂ। ਅਸੀਂ ਇਸ ਨੂੰ ਜਲਦ ਕਰਨਾ ਚਾਹੁੰਦੇ ਹਾਂ ਪਰ ਇਸ 'ਚ ਸਮਾਂ ਲੱਗਦਾ ਹੈ। ਉਨ੍ਹਾਂ ਨੇ ਕਿਹਾ ਕਿ ਕੰਪਨੀ ਲਗਭਗ ਪੰਜ ਕਰੋੜ ਰੁਪਏ ਜੁਟਾਉਣ 'ਤੇ ਵਿਚਾਰ ਕਰ ਰਹੀ ਹੈ ਕਿਉਂਕਿ ਇਸ ਨਾਲ ਉਸ ਨੂੰ ਆਪਣੇ ਨਿਯਮਿਤ ਗਾਹਕਾਂ ਲਈ ਇਕ ਜਾਂ ਦੋ ਜਹਾਜ਼ ਕਿਰਾਏ 'ਤੇ ਲੈਣ 'ਚ ਮਦਦ ਮਿਲੇਗੀ।

ਇਹ ਵੀ ਪੜ੍ਹੋ : ਰੂਸ 'ਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਮਾਮਲੇ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


author

Karan Kumar

Content Editor

Related News