​​​​​​​AirIndia ਦੀ ਐਕਵਾਇਰਮੈਂਟ ਦਾ ਇਕ ਸਾਲ ਹੋਇਆ ਪੂਰਾ, ਇਤਿਹਾਸਿਕ ਆਰਡਰ ਨੂੰ ਅੰਤਿਮ ਰੂਪ ਦੇ ਰਿਹਾ ਟਾਟਾ ਸਮੂਹ

Saturday, Jan 28, 2023 - 11:34 AM (IST)

​​​​​​​AirIndia ਦੀ ਐਕਵਾਇਰਮੈਂਟ ਦਾ ਇਕ ਸਾਲ ਹੋਇਆ ਪੂਰਾ, ਇਤਿਹਾਸਿਕ ਆਰਡਰ ਨੂੰ ਅੰਤਿਮ ਰੂਪ ਦੇ ਰਿਹਾ ਟਾਟਾ ਸਮੂਹ

ਨਵੀਂ ਦਿੱਲੀ (ਅਨਸ) – ਏਅਰ ਇੰਡੀਆ ਦੇ ਸੀ. ਈ. ਓ. ਕੈਂਪਬੇਲ ਵਿਲਸਨ ਨੇ ਐਲਾਨ ਕੀਤਾ ਕਿ ਕੰਪਨੀ ਆਪਣੇ ਬੇੜੇ ਨੂੰ ਮਜ਼ਬੂਤ ਕਰਨ ਲਈ ਨਵੇਂ ਜਹਾਜ਼ਾਂ ਦੇ ਇਤਿਹਾਸਿਕ ਹੁਕਮ ਨੂੰ ਅੰਤਿਮ ਰੂਪ ਦੇ ਰਹੀ ਹੈ। ਟਾਟਾ ਸਮੂਹ ਨੇ ਏਅਰ ਇੰਡੀਆ ਦੀ ਐਕਵਾਇਰਮੈਂਟ ਦਾ ਇਕ ਸਾਲ ਪੂਰਾ ਕਰ ਲਿਆ ਹੈ। ਏਅਰ ਇੰਡੀਆ ਦੇ ਕਰਮਚਾਰੀਆਂ ਨੂੰ ਭੇਜੇ ਸੰਦੇਸ਼ ’ਚ ਸੀ. ਈ. ਓ. ਨੇ ਕਿਹਾ ਕਿ ਭਵਿੱਖ ਦੇ ਵਿਕਾਸ ਨੂੰ ਰਫਤਾਰ ਦੇਣ ਲਈ ਨਵੇਂ ਜਹਾਜ਼ਾਂ ਦੇ ਇਤਿਹਾਸਿਕ ਆਰਡਰ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇੱਥੋਂ ਤੱਕ ਕਿ ਜਦੋਂ ਅਸੀਂ ਏਅਰ ਇੰਡੀਆ ਨੂੰ ਬਿਹਤਰ ਬਣਾਉਣ ’ਤੇ ਕੰਮ ਕਰ ਰਹੇ ਹਨ, ਉਦੋਂ ਵੀ ਅਸੀਂ ਹੋਰ ਅਭਿਲਾਸ਼ੀ ਕਾਰਵਾਈਆਂ ਤੋਂ ਪਿੱਛੇ ਨਹੀਂ ਹਟੇ ਹਨ, ਜਿਵੇਂ ਏਅਰ ਇੰਡੀਆ ਦੇ ਨਾਲ ਏਅਰ ਇੰਡੀਆ ਐਕਸਪ੍ਰੈੱਸ ਦਾ ਰਲੇਵਾਂ ਜਾਂ ਏਅਰ ਇੰਡੀਆ ਨਾਲ ਵਿਸਤਾਰਾ ਜਾਂ ਇਕ ਨਵੇਂ ਇਨਫੋਟੈੱਕ ਸੈਂਟਰ ਜਾਂ ਇਕ ਏਵੀਏਸ਼ਨ ਅਕਾਦਮੀ ਦੀ ਸਥਾਪਨਾ ਸ਼ੁਰੂ ਕਰਨਾ ਅਤੇ ਇਹ ਸਾਡੇ ਬਹੁਚਰਚਿਤ ਸ਼ਾਰਟ ਟਰਮ ਅਤੇ ਮੀਡੀਅਮ ਟਰਮ ਦੇ ਬੇੜੇ ਦੇ ਵਿਸਤਾਰ ਦਾ ਜ਼ਿਕਰ ਨਹੀਂ ਹੈ।

495 ਜੈੱਟ ਖਰੀਦਣ ਦੀ ਤਿਆਰੀ ’ਚ

ਉਦਯੋਗ ਦੇ ਸੂਤਰਾਂ ਅਤੇ ਰਿਪੋਰਟ ਮੁਤਾਬਕ ਆਰਡਰ ’ਚ 190 ਬੋਇੰਗ 737 ਮੈਕਸ ਜਹਾਜ਼, 20 ਬੋਇੰਗ 787 ਅਤੇ 10 ਬੋਇੰਗ 777 ਜਹਾਜ਼ ਸ਼ਾਮਲ ਹੋ ਸਕਦੇ ਹਨ। ਸੂਤਰਾਂ ਨੇ ਕਿਹਾ ਕਿ ਇਹ ਕੁੱਲ 495 ਜੈੱਟ ਦੇ ਆਰਡਰ ਦਾ ਲਗਭਗ ਅੱਧਾ ਹੈ, ਜਿਸ ਦੀ ਏਅਰਲਾਈਨ ਨੇ ਆਉਣ ਵਾਲੇ ਹਫਤਿਆਂ ’ਚ ਹਵਾਬਾਜ਼ੀ ਬਾਜ਼ਾਰ ’ਚ ਮੁਕਾਬਲੇਬਾਜ਼ੀ ਬਣੇ ਰਹਿਣ ਦੀ ਯੋਜਨਾ ਬਣਾਈ ਹੈ। ਟਾਟਾ ਸਮੂਹ ਨੇ ਇਕ ਸਾਲ ਪਹਿਲਾਂ 27 ਜਨਵਰੀ 2022 ਨੂੰ ਕਰਜ਼ੇ ਨਾਲ ਲੱਦੀ ਏਅਰ ਇੰਡੀਆ ਨੂੰ ਕੇਂਦਰ ਸਰਕਾਰ ਤੋਂ ਖਰੀਦ ਲਿਆ ਸੀ, ਜਿਸ ਨਾਲ ਇਕ ਨਵੀਂ ਯਾਤਰਾ ਦੀ ਸ਼ੁਰੂਆਤ ਹੋਈ।


author

Harinder Kaur

Content Editor

Related News