ਉਡਾਣ ਭਰਨ ਤੇ ਉਤਰਨ ਦੇ ਸਮੇਂ ਜਹਾਜ਼ਾਂ ਲਈ ਖਤਰਾ ਬਣ ਸਕਦੇ ਹਨ ਟਿੱਡੀ ਦਲ : ਡੀ.ਜੀ.ਸੀ.ਏ

Saturday, May 30, 2020 - 11:35 AM (IST)

ਉਡਾਣ ਭਰਨ ਤੇ ਉਤਰਨ ਦੇ ਸਮੇਂ ਜਹਾਜ਼ਾਂ ਲਈ ਖਤਰਾ ਬਣ ਸਕਦੇ ਹਨ ਟਿੱਡੀ ਦਲ : ਡੀ.ਜੀ.ਸੀ.ਏ

ਨਵੀਂ ਦਿੱਲੀ (ਭਾਸ਼ਾ) : ਦੇਸ਼ ਦੇ ਕਈ ਇਲਾਕਿਆਂ ਵਿਚ ਟਿੱਡੀ ਦਲਾਂ ਦੇ ਹਮਲੇ ਨਾਲ ਜਹਾਜ਼ਾਂ ਨੂੰ ਉਡਾਣ ਭਰਨ ਅਤੇ ਉਤਰਨ ਵਿਚ ਮੁਸ਼ਕਲ ਆ ਰਹੀ ਹੈ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਸ਼ਹਿਰੀ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ (ਡੀ.ਜੀ.ਸੀ.ਏ.) ਨੇ ਸ਼ੁੱਕਰਵਾਰ ਨੂੰ ਪਾਇਲਟਾਂ ਅਤੇ ਹਵਾਈ ਆਵਾਜਾਈ ਕੰਟਰੋਲਰਾਂ ਆਦਿ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਭਾਰਤ ਵਿਚ ਇਨ੍ਹੀਂ ਦਿਨੀਂ ਟਿੱਡੀ ਦਲਾਂ ਦੇ ਹਮਲੇ ਦਾ ਕੋਹਰਾਮ ਹੈ। ਪਿਛਲੇ 20 ਸਾਲਾਂ ਵਿਚ ਟਿੱਡੀ ਦਲ ਦਾ ਇਹ ਪਹਿਲਾ ਵੱਡਾ ਹਮਲਾ ਹੈ। ਰਾਜਸਥਾਨ ਵਿਚ ਇਸ ਤੋਂ ਫਸਲਾਂ ਨੂੰ ਨੁਕਸਾਨ ਪਹੁੰਚਿਆ ਹੈ। ਹੁਣ ਇਨ੍ਹਾਂ ਦਾ ਰੁਖ਼ ਪੰਜਾਬ, ਗੁਜਰਾਤ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵੱਲ ਹੈ।

ਡੀ.ਜੀ.ਸੀ.ਏ. ਨੇ ਕਿਹਾ, 'ਹਾਲਾਂਕਿ ਇਕ ਇਕੱਲਾ ਟਿੱਡੀ ਆਕਾਰ ਵਿਚ ਕਾਫ਼ੀ ਛੋਟਾ ਹੁੰਦਾ ਹੈ ਪਰ ਵੱਡੀ ਗਿਣਤੀ ਵਿਚ ਟਿੱਡੀਆਂ ਦੇ ਹੋਣ ਨਾਲ ਪਾਇਲਟ ਨੂੰ ਸਾਹਮਣੇ ਠੀਕ ਤਰੀਕੇ ਨਾਲ ਦਿਖਾਈ ਨਹੀਂ ਦਿੰਦਾ। ਇਹ ਜਹਾਜ਼ ਦੇ ਉਡਾਣ ਭਰਨ, ਉਤਰਨ ਅਤੇ ਉਸ ਨੂੰ ਪਾਰਕਿੰਗ ਤੱਕ ਲਿਜਾਣ ਦੌਰਾਨ ਕਾਫ਼ੀ ਮੁਸ਼ਕਲ ਪੈਦਾ ਕਰਨ ਵਾਲਾ ਹੈ।' ਸ਼ਹਿਰੀ ਹਵਾਬਾਜ਼ੀ ਖੇਤਰ ਦੇ ਰੈਗੂਲੇਟਰ ਨੇ ਕਿਹਾ ਕਿ ਅਜਿਹੇ ਸਮੇਂ ਵਿਚ ਵਾਈਪਰ ਦਾ ਇਸਤੇਮਾਲ ਕਰਨ ਨਾਲ ਪਾਇਲਟ ਦੇ ਸਾਹਮਣੇ ਕੱਚ 'ਤੇ ਟਿੱਡੀਆਂ ਦੇ ਧੱਬੇ ਹੋਰ ਫੈਲ ਸਕਦੇ ਹਨ। ਇਹ ਉਨ੍ਹਾਂ ਦੀ ਦੇਖਣ ਦੀ ਸਮਰੱਥਾ ਨੂੰ ਹੋਰ ਖ਼ਰਾਬ ਕਰ ਸਕਦਾ ਹੈ। ਇਸ ਲਈ ਪਾਇਲਟ ਨੂੰ ਵਾਈਪਰ ਦਾ ਇਸਤੇਮਾਲ ਕਰਨ ਤੋਂ ਪਹਿਲਾਂ ਇਸ ਬਾਰੇ ਵਿਚ ਵਿਚਾਰ ਕਰਨਾ ਚਾਹੀਦਾ ਹੈ। ਵੱਡੀ ਗਿਣਤੀ ਵਿਚ ਟਿੱਡੀਆਂ ਦੇ ਹੋਣ ਨਾਲ ਪਾਇਲਟ ਦਾ ਜ਼ਮੀਨ ਦਾ ਦ੍ਰਿਸ਼ ਵੀ ਕਮਜ਼ੋਰ ਹੁੰਦਾ ਹੈ। ਇਸ ਲਈ ਵੀ ਉਨ੍ਹਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ।

ਡੀ.ਜੀ.ਸੀ.ਏ. ਨੇ ਹਵਾਈ ਆਵਾਜਾਈ ਕੰਟਰੋਲਰਾਂ ਨੂੰ ਉਨ੍ਹਾਂ ਦੇ ਨਿਯੰਤਰਣ ਵਾਲੇ ਹਵਾਈਅੱਡਿਆਂ 'ਤੇ ਟਿੱਡੀਆਂ ਨਾਲ ਜੁੜੀ ਜਾਣਕਾਰੀ ਹਰ ਆਉਣ ਅਤੇ ਜਾਣ ਵਾਲੀ ਉਡਾਣ ਨਾਲ ਸਾਂਝੀ ਕਰਨ ਦੀ ਸਲਾਹ ਦਿੱਤੀ ਹੈ। ਨਾਲ ਪਾਇਲਟ ਵੀ ਜੇਕਰ ਕਿਤੇ ਟਿੱਡੀਆਂ ਨੂੰ ਦੇਖਦੇ ਹਨ ਤਾਂ ਉਨ੍ਹਾਂ ਨੂੰ ਉਨ੍ਹਾਂ ਦੇ ਸਥਾਨ ਦੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ।


author

cherry

Content Editor

Related News