Airbnb ਨੇ ਗਾਹਕਾਂ ਨੂੰ ਦਿੱਤੀ ਗ਼ਲਤ ਜਾਣਕਾਰੀ, ਲਗਾ 1.5 ਕਰੋੜ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ

Thursday, Dec 21, 2023 - 12:33 PM (IST)

Airbnb ਨੇ ਗਾਹਕਾਂ ਨੂੰ ਦਿੱਤੀ ਗ਼ਲਤ ਜਾਣਕਾਰੀ, ਲਗਾ 1.5 ਕਰੋੜ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ

ਕੈਨਬਰਾ : ਆਸਟ੍ਰੇਲੀਆ ਦੀ ਇਕ ਅਦਾਲਤ ਨੇ ਬੁੱਧਵਾਰ ਨੂੰ ਏਅਰਬੀਐੱਨਬੀ ਨੂੰ 15 ਮਿਲੀਅਨ ਆਸਟ੍ਰੇਲੀਆਈ ਡਾਲਰ (10 ਮਿਲੀਅਨ ਅਮਰੀਕੀ ਡਾਲਰ) ਦਾ ਜੁਰਮਾਨਾ ਅਦਾ ਕਰਨ ਦਾ ਹੁਕਮ ਦਿੱਤਾ ਹੈ। ਇਸ ਤੋਂ ਇਲਾਵਾ ਕਿਰਾਏ 'ਤੇ ਰਿਹਾਇਸ਼ ਦੀ ਸਹੂਲਤ ਪ੍ਰਦਾਨ ਕਰਨ ਵਾਲੀ ਕੰਪਨੀ ਨੂੰ ਆਪਣੇ ਗਾਹਕਾਂ ਨੂੰ ਮੁਆਵਜ਼ਾ ਦੇਣ ਲਈ ਇੰਨਾ ਜ਼ਿਆਦਾ ਭੁਗਤਾਨ ਕਰਨਾ ਪੈ ਸਕਦਾ ਹੈ, ਬਾਰੇ ਕਦੇ ਸੋਚਿਆ ਨਹੀਂ ਸੀ। ਕੰਪਨੀ ਨੇ ਇਨ੍ਹਾਂ ਗਾਹਕਾਂ ਨੂੰ ਇਹ ਨਹੀਂ ਦੱਸਿਆ ਕਿ ਕਿਰਾਇਆ ਅਮਰੀਕੀ ਡਾਲਰਾਂ 'ਚ ਵਸੂਲਿਆ ਜਾਣਾ ਹੈ ਨਾ ਕਿ ਆਸਟ੍ਰੇਲੀਆਈ ਡਾਲਰਾਂ 'ਚ।

ਇਹ ਵੀ ਪੜ੍ਹੋ - ਗਹਿਣੇ ਖਰੀਦਣ ਵਾਲਿਆ ਲਈ ਖ਼ਾਸ ਖ਼ਬਰ, 75 ਹਜ਼ਾਰ ਤੋਂ ਪਾਰ ਹੋਈਆਂ ਚਾਂਦੀ ਦੀਆਂ ਕੀਮਤਾਂ, ਜਾਣੋ ਸੋਨੇ ਦਾ ਨਵਾਂ ਰੇਟ

Airbnb ਨੇ ਜਨਵਰੀ, 2018 ਅਤੇ ਅਗਸਤ, 2021 ਦੇ ਵਿਚਕਾਰ ਆਸਟ੍ਰੇਲੀਆਈ ਉਪਭੋਗਤਾਵਾਂ ਨੂੰ ਝੂਠੇ ਜਾਂ ਗੁੰਮਰਾਹਕੁੰਨ ਢੰਗ ਨਾਲ ਜਾਣਕਾਰੀ ਦੇਣ ਦੀ ਗੱਲ ਬਾਰੇ ਮੰਨਿਆ ਕਿ ਆਸਟ੍ਰੇਲੀਆ ਵਿੱਚ ਰਿਹਾਇਸ਼ ਲਈ ਇਸਦੇ ਪਲੇਟਫਾਰਮ 'ਤੇ ਦਿਖਾਈਆਂ ਗਈਆਂ ਕੀਮਤਾਂ ਆਸਟ੍ਰੇਲੀਆਈ ਡਾਲਰਾਂ ਵਿੱਚ ਸਨ। ਲਗਭਗ 63,000 ਗਾਹਕਾਂ ਲਈ ਕੀਮਤਾਂ ਅਮਰੀਕੀ ਡਾਲਰਾਂ ਵਿੱਚ ਸਨ। ਆਸਟ੍ਰੇਲੀਆਈ ਡਾਲਰ ਦੀ ਕੀਮਤ ਅਮਰੀਕੀ ਮੁਦਰਾ ਨਾਲੋਂ ਘੱਟ ਹੈ। ਫੈਡਰਲ ਕੋਰਟ ਦੇ ਜੱਜ ਬ੍ਰੈਂਡਨ ਮੈਕਲਵੇਨ ਨੇ Airbnb ਨੂੰ ਆਸਟ੍ਰੇਲੀਆਈ ਉਪਭੋਗਤਾ ਕਾਨੂੰਨ ਦੀ ਉਲੰਘਣਾ ਕਰਨ ਲਈ 30 ਦਿਨਾਂ ਦੇ ਅੰਦਰ 1.5 ਕਰੋੜ ਆਸਟ੍ਰੇਲੀਆਈ ਡਾਲਰ ਦਾ ਜੁਰਮਾਨਾ ਅਤੇ ਮੁਕੱਦਮੇ ਦੀ ਲਾਗਤ ਦੇ ਰੂਪ ਵਿੱਚ 400,000 ਲੱਖ ਡਾਲਰ ਦਾ ਭੁਗਤਾਨ ਕਰਨ ਦਾ ਆਦੇਸ਼ ਦਿੱਤਾ ਹੈ।

ਇਹ ਵੀ ਪੜ੍ਹੋ - ਦੁਬਈ ਹੋਟਲ ’ਚ ਸੈਲਾਨੀ ਨੂੰ ਨਹੀਂ ਮਿਲਿਆ ਨਾਸ਼ਤਾ, ‘ਮੇਕ ਮਾਈ ਟ੍ਰਿਪ’ ਨੂੰ ਦੇਣਾ ਹੋਵੇਗਾ ਮੁਆਵਜ਼ਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


author

rajwinder kaur

Content Editor

Related News