ਜਨਵਰੀ ''ਚ ਹਵਾਈ ਮੁਸਾਫਰਾਂ ਦੀ ਗਿਣਤੀ ''ਚ ਦਰਜ ਕੀਤਾ ਗਿਆ 9.1 ਫੀਸਦੀ ਵਾਧਾ

02/20/2019 10:17:21 PM

ਨਵੀਂ ਦਿੱਲੀ-ਘਰੇਲੂ ਹਵਾਈ ਮੁਸਾਫਰਾਂ ਦੀ ਗਿਣਤੀ 'ਚ ਜਨਵਰੀ 'ਚ 9.1 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਸ ਦੌਰਾਨ ਦੇਸ਼ 'ਚ 1.25 ਕਰੋੜ ਲੋਕਾਂ ਨੇ ਹਵਾਈ ਯਾਤਰਾ ਕੀਤੀ। ਇਹ ਅੰਕੜੇ ਸ਼ਹਿਰੀ ਹਵਾਬਾਜ਼ੀ ਡਾਇਰੈਕਟੋਰੇਟ (ਡੀ. ਜੀ. ਸੀ. ਏ.) ਨੇ ਜਾਰੀ ਕੀਤੇ। ਪਿਛਲੇ ਸਾਲ ਜਨਵਰੀ 'ਚ ਹਵਾਈ ਮੁਸਾਫਰਾਂ ਦੀ ਗਿਣਤੀ 1.14 ਕਰੋੜ ਰਹੀ ਸੀ।
ਰੈਗੂਲੇਟਰੀ ਡੀ. ਜੀ. ਸੀ. ਏ. ਦੇ ਅੰਕੜੇ ਦੱਸਦੇ ਹਨ ਕਿ ਜਨਵਰੀ 'ਚ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ ਘਟ ਕੇ 42.5 ਫੀਸਦੀ ਰਹੀ। ਉਥੇ ਹੀ ਏਅਰ ਇੰਡੀਆ ਦੀ ਹਿੱਸੇਦਾਰੀ ਘਟ ਕੇ 12.2 ਫੀਸਦੀ 'ਤੇ ਆ ਗਈ। ਪਿਛਲੇ ਸਾਲ ਦਸੰਬਰ 'ਚ ਇੰਡੀਗੋ ਦੀ ਬਾਜ਼ਾਰ ਹਿੱਸੇਦਾਰੀ 43.2 ਫੀਸਦੀ ਅਤੇ ਏਅਰ ਇੰਡੀਆ ਦੀ 12.4 ਫੀਸਦੀ ਸੀ। ਅੰਕੜਿਆਂ ਅਨੁਸਾਰ ਜਨਵਰੀ 'ਚ ਸਪਾਈਸ ਜੈੱਟ ਦੀ ਹਿੱਸੇਦਾਰੀ 13.3 ਫੀਸਦੀ, ਜੈੱਟ ਏਅਰਵੇਜ਼ ਦੀ 11.9, ਗੋ-ਏਅਰ ਦੀ 8.7, ਏਅਰ ਏਸ਼ੀਆ ਦੀ 5.3 ਅਤੇ ਵਿਸਤਾਰਾ ਦੀ 3.8 ਫੀਸਦੀ ਰਹੀ। ਪਿਛਲੇ ਸਾਲ ਦਸੰਬਰ 'ਚ ਇਨ੍ਹਾਂ ਪੰਜਾਂ ਹਵਾਬਾਜ਼ੀ ਕੰਪਨੀਆਂ ਦੀ ਬਾਜ਼ਾਰ ਹਿੱਸੇਦਾਰੀ ਕ੍ਰਮਵਾਰ 12.3 ਫੀਸਦੀ, 12.2, 8.8, 5.3 ਤੇ 3.8 ਫੀਸਦੀ ਸੀ। ਇਸ ਦੌਰਾਨ 3,156 ਯਾਤਰੀ ਆਪਣੀ ਉਡਾਣ ਨਹੀਂ ਭਰ ਸਕੇ। ਉਥੇ ਹੀ ਉਡਾਣਾਂ ਰੱਦ ਹੋਣ ਨਾਲ 37,819 ਯਾਤਰੀ ਪ੍ਰਭਾਵਿਤ ਹੋਏ। ਜਨਵਰੀ 'ਚ ਉਡਾਣ 'ਚ ਦੇਰੀ ਨਾਲ 2,64,724 ਯਾਤਰੀ ਪ੍ਰਭਾਵਿਤ ਹੋਏ।


Karan Kumar

Content Editor

Related News