ਏਅਰ ਮਾਰੀਸ਼ਸ ਜਲਦ ਸ਼ੁਰੂ ਕਰੇਗਾ ਨਵੀਂ ਦਿੱਲੀ ਲਈ ਆਪਣਾ ਸਿੱਧਾ ਸੰਚਾਲਨ
Friday, Mar 03, 2023 - 11:07 AM (IST)
 
            
            ਨਵੀਂ ਦਿੱਲੀ (ਭਾਸ਼ਾ) – ਏਅਰ ਮਾਰੀਸ਼ਸ 3 ਮਈ ਤੋਂ ਨਵੀਂ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਆਪਣੇ ਸਿੱਧੇ ਸੰਚਾਲਨ ਨੂੰ ਮੁੜ ਸ਼ੁਰੂ ਕਰੇਗਾ। 254 ਸੀਟਾਂ ਦੀ ਸਮਰੱਥਾ ਨਾਲ ਬਿਜ਼ਨੈੱਸ ਅਤੇ ਇਕੋਨੋਮੀ ਕਲਾਸ ਕਾਨਫਿਗਰੇਸ਼ਨ ’ਚ ਏਅਰਬਸ ਏ330 ਜਹਾਜ਼ ਦੀ ਵਰਤੋਂ ਕਰਕੇ 2 ਹਫਤਾਵਾਰੀ ਉਡਾਣਾਂ ਚੱਲਣਗੀਆਂ। ਉਡਾਣ ਦੀ ਮਿਆਦ 7 ਘੰਟੇ 30 ਮਿੰਟ ਹੈ। ਏਅਰ ਮਾਰੀਸ਼ਸ ਮੁੰਬਈ ਦੇ ਛੱਤਰਪਤੀ ਸ਼ਿਵਾਜੀ ਮਹਾਰਾਜ ਕੌਮਾਂਤਰੀ ਹਵਾਈ ਅੱਡੇ ਲਈ 6 ਹਫਤਾਵਾਰੀ ਉਡਾਣਾਂ ਸੰਚਾਲਿਤ ਕਰਦਾ ਹੈ। ਏਅਰ ਮਾਰੀਸ਼ਸ ਦੇ ਸੀ. ਈ. ਓ. ਕ੍ਰੇਸੀਮਿਰ ਕੁੱਕੋ ਨੇ ਕਿਹਾ ਕਿ ਅਸੀਂ 3 ਸਾਲਾਂ ਦੀ ਗੈਰ-ਹਾਜ਼ਰੀ ਤੋਂ ਬਾਅਦ ਨਵੀਂ ਦਿੱਲੀ ’ਚ ਆਪਣੇ ਸੰਚਾਲਨ ਨੂੰ ਮੁੜ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ।
ਇਹ ਵੀ ਪੜ੍ਹੋ : ਡਾਲਰ ਮੁਕਾਬਲੇ PAK ਰੁਪਏ ਨੇ ਦਰਜ ਕੀਤੀ ਭਾਰੀ ਗਿਰਾਵਟ, IMF ਨਾਲ ਮਤਭੇਦਾਂ ਨੇ ਵਧਾਈ ਪਰੇਸ਼ਾਨੀ
ਭਾਰਤ ਅਤੇ ਮਾਰੀਸ਼ਸ ਇਕ ਵਿਸ਼ੇਸ਼ ਸਬੰਧ ਸਾਂਝਾ ਕਰਦੇ ਹਨ ਜੋ ਲੋਕ-ਦਰ-ਲੋਕ ਸਬੰਧਾਂ ਦੀ ਬੁਨਿਆਦ ’ਤੇ ਬਣਿਆ ਹੈ। ਭਾਰਤ ਅਤੇ ਮਾਰੀਸ਼ਸ ਦੋਵੇਂ ਸੰਸਕ੍ਰਿਤੀ, ਵੰਸ਼, ਭਾਸ਼ਾ ਅਤੇ ਭੂਗੋਲ ਨਾਲ ਇਕਜੁੱਟ ਹਨ। ਇਸ ਸਾਲ ਅਪ੍ਰੈਲ ’ਚ ਏਅਰ ਮਾਰੀਸ਼ਸ ਮੁੰਬਈ ’ਚ ਆਪਣੀ ਹਾਜ਼ਰੀ ਦੇ 50 ਸਾਲ ਪੂਰੇ ਹੋਣ ਦਾ ਮਾਣ ਨਾਲ ਜਸ਼ਨ ਮਨਾਏਗਾ। ਭਾਰਤ ’ਚ ਕਈ ਮੰਜ਼ਿਲਾਂ ਲਈ ਮੁੰਬਈ ਅਤੇ ਨਵੀਂ ਦਿੱਲੀ ਦੇ ਮਾਧਿਅਮ ਰਾਹੀਂ ਨਿਰਵਿਘਨ ਕਨੈਕਟੀਵਿਟੀ ਮੁਹੱਈਆ ਕਰਨ ਲਈ ਏਅਰ ਇੰਡੀਆ ਨਾਲ ਨਵੇਂ ਰਾਹ ਲੱਭਣ ਜਾ ਰਹੇ ਹਨ।
ਇਹ ਵੀ ਪੜ੍ਹੋ : RBI ਦਫ਼ਤਰ ਪਹੁੰਚੇ ਬਿਲ ਗੇਟਸ, ਸ਼ਕਤੀਕਾਂਤ ਦਾਸ ਨਾਲ ਕਈ ਮੁੱਦਿਆਂ 'ਤੇ ਕੀਤੀ ਚਰਚਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            