ਦੁਰਗਾ ਪੂਜਾ ਦੇ ਖ਼ਾਸ ਮੌਕੇ 'ਤੇ ਏਅਰ ਇੰਡੀਆ ਯਾਤਰੀਆਂ ਨੂੰ ਪਰੋਸੇਗੀ ਵਿਸ਼ੇਸ਼ ਪਕਵਾਨ
Tuesday, Oct 17, 2023 - 12:09 PM (IST)
ਕੋਲਕਾਤਾ : ਏਅਰ ਇੰਡੀਆ ਨੇ ਦੁਰਗਾ ਪੂਜਾ ਦੌਰਾਨ ਕੋਲਕਾਤਾ, ਪੱਛਮੀ ਬੰਗਾਲ ਤੋਂ ਆਪਣੀਆਂ ਉਡਾਣਾਂ ਵਿੱਚ ਯਾਤਰੀਆਂ ਨੂੰ ਵਿਸ਼ੇਸ਼ ਬੰਗਾਲੀ ਪਕਵਾਨ ਪਰੋਸਣ ਦਾ ਐਲਾਨ ਕੀਤਾ ਹੈ। ਟਾਟਾ ਸਮੂਹ ਦੀ ਮਾਲਕੀ ਵਾਲੀ ਏਅਰਲਾਈਨ ਨੇ ਸੋਮਵਾਰ ਨੂੰ ਇਕ ਬਿਆਨ 'ਚ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ - 76 ਹਜ਼ਾਰ ਰੁਪਏ 'ਚ ਆਨਲਾਈਨ ਮੰਗਵਾਇਆ ਲੈਪਟਾਪ, ਬਾਕਸ ਖੋਲ੍ਹਿਆ ਤਾਂ ਹੱਕਾ-ਬੱਕਾ ਰਹਿ ਗਿਆ ਪਰਿਵਾਰ
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਏਅਰ ਇੰਡੀਆ ਏਅਰਲਾਈਨ ਦੀਆਂ ਉਡਾਣਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ 21 ਤੋਂ 23 ਅਕਤੂਬਰ, ਨਰਾਤੇ ਦੇ ਦਿਨਾਂ ਤੱਕ ਬੰਗਾਲੀ ਪਕਵਾਨ ਪਰੋਸੇ ਜਾਣਗੇ। ਉਡਾਣ ਦੇ ਦੌਰਾਨ ਸਫ਼ਰ ਕਰਨ ਵਾਲੇ ਸਾਰੇ ਮਹਿਮਾਨਾਂ ਨੂੰ ਬੰਗਾਲੀ ਪਕਵਾਨ ਜਿਵੇਂ ਕਿ ਐਗ ਚਿਕਨ ਰੋਲ, ਮਟਨ ਕਸ਼ਾ, ਫਿਸ਼ ਕਬੀਰਾਜੀ ਅਤੇ ਕੋਰੀਸ਼ੁਤੀਰ ਕਚੋਰੀ ਪਰੋਸੇ ਜਾਣਗੇ। ਪ੍ਰਸਿੱਧ ਬੰਗਾਲੀ ਮਿਠਾਈਆਂ ਵੀ ਇਸ ਥਾਲੀ ਦਾ ਹਿੱਸਾ ਹੋਣਗੀਆਂ। ਇਸ ਦੌਰਾਨ ਅਕਾਸਾ ਏਅਰ ਨੇ ਕਿਹਾ ਹੈ ਕਿ ਉਹ ਦੁਸਹਿਰੇ ਦੇ ਮੌਕੇ 'ਤੇ ਅਕਤੂਬਰ ਮਹੀਨੇ ਦੌਰਾਨ ਆਪਣੀਆਂ ਉਡਾਣਾਂ 'ਚ ਯਾਤਰੀਆਂ ਨੂੰ ਵਿਸ਼ੇਸ਼ ਭੋਜਨ ਪਰੋਸੇਗਾ।
ਇਹ ਵੀ ਪੜ੍ਹੋ - Flipkart 'ਤੇ ਲੱਗੀ ਤਿਉਹਾਰੀ ਸੀਜ਼ਨ ਦੀ ਸੇਲ 'ਚ 8 ਦਿਨਾਂ 'ਚ 1.4 ਬਿਲੀਅਨ ਗਾਹਕਾਂ ਨੇ ਕੀਤਾ ਵਿਜ਼ਿਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8