ਦੁਨੀਆ ਦੀ ਸਭ ਤੋਂ ਵੱਡੀ ਡੀਲ ਤੋਂ ਬਾਅਦ ਏਅਰ ਇੰਡੀਆ ਨੇ ਕੀਤਾ ਇੱਕ ਹੋਰ ਵੱਡਾ ਐਲਾਨ
Friday, Feb 17, 2023 - 09:39 PM (IST)
ਮੁੰਬਈ (ਭਾਸ਼ਾ) : ਏਵੀਏਸ਼ਨ ਜਗਤ ’ਚ ਦੁਨੀਆ ਦੀ ਸਭ ਤੋਂ ਵੱਡੀ ਡੀਲ ਕਰਨ ਤੋਂ ਬਾਅਦ ਏਅਰ ਇੰਡੀਆ ਨੇ ਇਕ ਹੋਰ ਵੱਡਾ ਐਲਾਨ ਕਰ ਦਿੱਤਾ ਹੈ। ਕੰਪਨੀ ਹੁਣ ਇੰਨੀ ਭਾਰੀ ਫਲੀਟ ਨੂੰ ਚਲਾਉਣ ਲਈ ਪਾਇਲਟਾਂ ਦੀ ਭਰਤੀ ਕਰਨ ਜਾ ਰਹੀ ਹੈ। ਕੰਪਨੀ ਮੁਤਾਬਕ ਉਸ ਨੂੰ ਆਉਣ ਵਾਲੇ ਸਾਲਾਂ ’ਚ ਏਅਰਬਸ ਅਤੇ ਬੋਇੰਗ ਤੋਂ ਖ਼ਰੀਦੇ ਜਾ ਰਹੇ 470 ਜਹਾਜ਼ਾਂ ਨੂੰ ਸੰਚਾਲਿਤ ਕਰਨ ਲਈ 6500 ਤੋਂ ਵੱਧ ਪਾਇਲਟਾਂ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ : ਪੋਸਟ ਮੈਟ੍ਰਿਕ ਸਕਾਲਰਸ਼ਿਪ ਘਪਲੇ 'ਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ
ਦੱਸ ਦਈਏ ਕਿ ਏਅਰਲਾਈਨ ਨੇ ਆਪਣੇ ਬੇੜੇ ਦੇ ਨਾਲ ਹੀ ਸੰਚਾਲਨ ਦਾ ਵਿਸਥਾਰ ਕਰਨ ਲਈ ਕੁੱਲ 840 ਜਹਾਜ਼ਾਂ ਲਈ ਆਰਡਰ ਦਿੱਤਾ ਹੈ। ਇਸ ’ਚ 370 ਜਹਾਜ਼ਾਂ ਨੂੰ ਖ਼ਰੀਦਣ ਦਾ ਬਦਲ ਵੀ ਸ਼ਾਮਲ ਹੈ। ਇਹ ਕਿਸੇ ਵੀ ਏਅਰਲਾਈਨ ਵਲੋਂ ਦਿੱਤਾ ਗਿਆ ਸਭ ਤੋਂ ਵੱਡਾ ਜਹਾਜ਼ ਆਰਡਰ ਹੈ। ਇਸ ਸਮੇਂ ਏਅਰ ਇੰਡੀਆ ਕੋਲ ਆਪਣੇ 113 ਜਹਾਜ਼ਾਂ ਦੇ ਬੇੜੇ ਨੂੰ ਸੰਚਾਲਿਤ ਕਰਨ ਲਈ ਲਗਭਗ 1,600 ਪਾਇਲਟ ਹਨ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ, ਸਿੱਖਿਆ ਮੰਤਰੀ ਨੇ ਕੀਤਾ ਇਹ ਐਲਾਨ
ਹੁਣ ਕਿੰਨੇ ਪਾਇਲਟ ਹਨ?
ਏਅਰ ਇੰਡੀਆ, ਏਅਰ ਇੰਡੀਆ ਐਕਸਪ੍ਰੈੱਸ, ਵਿਸਤਾਰਾ ਅਤੇ ਏਅਰ ਏਸ਼ੀਆ ਇੰਡੀਆ ਕੋਲ ਕੁੱਲ ਮਿਲਾ ਕੇ 220 ਜਹਾਜ਼ਾਂ ਦੇ ਸਾਂਝੇ ਬੇੜੇ ਨੂੰ ਸੰਚਾਲਿਤ ਕਰਨ ਲਈ 3,000 ਤੋਂ ਵੱਧ ਪਾਇਲਟ ਹਨ। ਹਾਲ ਹੀ ਦਿਨਾਂ ’ਚ ਚਾਲਕ ਦਲ ਦੀ ਘਾਟ ਕਾਰਣ ਉਡਾਣਾਂ ਰੱਦ ਜਾਂ ਦੇਰੀ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ। ਏਅਰਲਾਈਨ ਦੀਆਂ ਦੋ ਸਹਾਇਕ ਕੰਪਨੀਆਂ (ਏਅਰ ਇੰਡੀਆ ਐਕਸਪ੍ਰੈੱਸ ਅਤੇ ਏਅਰ ਏਸ਼ੀਆ ਇੰਡੀਆ) ਕੋਲ ਆਪਣੇ 54 ਜਹਾਜ਼ਾਂ ਨੂੰ ਉਡਾਉਣ ਲਈ ਲਗਭਗ 850 ਪਾਇਲਟ ਹਨ। ਦੂਜੇ ਪਾਸੇ ਸਾਂਝੇ ਉੱਦਮ ਵਿਸਤਾਰਾ ’ਚ 53 ਜਹਾਜ਼ਾਂ ਲਈ 600 ਤੋਂ ਵੱਧ ਪਾਇਲਟ ਹਨ।
ਇਹ ਵੀ ਪੜ੍ਹੋ : ਡੀ.ਜੀ.ਪੀ. ਗੌਰਵ ਯਾਦਵ ਦੀਆਂ ਹਦਾਇਤਾਂ ’ਤੇ ਪੁਲਸ ਨੇ ਸ਼ੁਰੂ ਕੀਤੀ ਵਿਸ਼ੇਸ਼ ਮੁਹਿੰਮ
ਕਿੰਨੇ ਪਾਇਲਟਾਂ ਦੀ ਹੈ ਲੋੜ?
ਏਅਰਲਾਈਨ ਨੂੰ ਪ੍ਰਤੀ ਜਹਾਜ਼ 30 ਪਾਇਲਟਾਂ (15 ਕਮਾਂਡਰਾਂ ਅਤੇ 15 ਫਸਟ ਅਧਿਕਾਰੀਆਂ) ਦੀ ਲੋੜ ਹੋਵੇਗੀ। ਇਸ ਦਾ ਅਰਥ ਹੈ ਕਿ ਸਿਰਫ ਏ350 ਲਈ ਲਗਭਗ 1,200 ਪਾਇਲਟ ਦੀ ਲੋੜ ਹੋਵੇਗੀ। ਸੂਤਰਾਂ ਮੁਤਾਬਕ ਇਕ ਬੋਇੰਗ 777 ਲਈ 26 ਪਾਇਲਟਾਂ ਦੀ ਲੋੜ ਹੁੰਦੀ ਹੈ। ਜੇ ਏਅਰਲਾਈਨ ਅਜਿਹੇ 10 ਜਹਾਜ਼ਾਂ ਨੂੰ ਸ਼ਾਮਲ ਕਰਦੀ ਹੈ ਤਾਂ ਉਸ ਨੂੰ 260 ਪਾਇਲਟਾਂ ਦੀ ਲੋੜ ਹੋਵੇਗੀ। ਇਸ ਤਰ੍ਹਾਂ 20 ਬੋਇੰਗ 787 ਲਈ ਲਗਭਗ 400 ਪਾਇਲਟਾਂ ਦੀ ਲੋੜ ਹੋਵੇਗੀ। ਸੂਤਰਾਂ ਨੇ ਕਿਹਾ ਕਿ ਕੁੱਲ ਮਿਲਾ ਕੇ 30 ਵੱਡੇ ਆਕਾਰ ਦੇ ਬੋਇੰਗ ਜਹਾਜ਼ਾਂ ਨੂੰ ਸ਼ਾਮਲ ਕਰਨ ਲਈ ਕੁੱਲ 660 ਪਾਇਲਟਾਂ ਦੀ ਲੋੜ ਹੋਵੇਗੀ। ਇਸ ਤਰ੍ਹਾਂ ਨੈਰੋ ਬਾਡੀ ਦੇ ਜਹਾਜ਼ ਲਈ ਔਸਤਨ 12 ਪਾਇਲਟਾਂ ਦੀ ਲੋੜ ਹੁੰਦੀ ਹੈ। ਬੇੜੇ ’ਚ ਅਜਿਹੇ 400 ਜਹਾਜ਼ਾਂ ਨੂੰ ਸ਼ਾਮਲ ਕਰਨ ’ਤੇ ਘੱਟ ਤੋਂ ਘੱਟ 4,800 ਪਾਇਲਟਾਂ ਦੀ ਲੋੜ ਹੋਵੇਗੀ
ਇਹ ਵੀ ਪੜ੍ਹੋ : ਜੰਮੂ-ਕਸ਼ਮੀਰ 'ਚ ਤਰਨਤਾਰਨ ਦੇ ਨੌਜਵਾਨ ਨਾਲ ਵਾਪਰਿਆ ਭਾਣਾ, ਮੌਤ ਦੀ ਖ਼ਬਰ ਨੇ ਘਰ 'ਚ ਪੁਆਏ ਵੈਣ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।